ਦਰਦਨਾਕ ਹਾਦਸਾ : ਨਦੀ ''ਚ ਡੁੱਬਣ ਨਾਲ 2 ਭੈਣਾਂ ਦੀ ਮੌਤ, ਪਿੰਡ ''ਚ ਪਸਰਿਆ ਮਾਤਮ
Friday, Apr 17, 2026 - 05:17 PM (IST)
ਰਾਂਚੀ- ਝਾਰਖੰਡ ਦੇ ਗੁਮਲਾ ਜ਼ਿਲ੍ਹੇ ਦੇ ਬਸੀਆ ਥਾਣਾ ਖੇਤਰ ਦੇ ਸ਼ਨੀਚਰ ਟੋਲੀ 'ਚ ਸ਼ੁੱਕਰਵਾਰ ਸਵੇਰੇ ਨਦੀ 'ਚ ਨਹਾਉਂਦੇ ਸਮੇਂ 2 ਭੈਣਾਂ ਦੀ ਡੁੱਬਣ ਨਾਲ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਪਿੰਡ 'ਚ ਮਾਤਮ ਛਾ ਗਿਆ ਹੈ। ਮ੍ਰਿਤਕਾਂ ਦੀ ਪਛਾਣ 20 ਸਾਲਾ ਕਾਜਲ ਕੁਮਾਰੀ, ਪਿਤਾ ਸੁਕੇਸ਼ ਲੋਹਰਾ ਅਤੇ ਉਸ ਦੀ ਚਚੇਰੀ ਭੈਣ ਦੀਪਸ਼ਿਖਾ ਕੁਮਾਰੀ, ਪਿਤਾ ਸ਼ਨੀਚਰ ਲੋਹਰਾ ਵਜੋਂ ਹੋਈ ਹੈ। ਸਵੇਰੇ ਕਰੀਬ 8.30 ਵਜੇ ਦੋਵੇਂ ਭੈਣਾਂ ਬਸੀਆ ਸਰਨਾ ਮੈਦਾਨ 'ਚ ਨਦੀ 'ਚ ਕੱਪੜੇ ਧੋਣ ਅਤੇ ਨਹਾਉਣ ਗਈਆਂ ਸਨ।
ਦੀਪਸ਼ਿਖਾ ਕੱਪੜੇ ਧੋਣ ਤੋਂ ਬਾਅਦ ਨਹਾਉਣ ਲਈ ਨਦੀ 'ਚ ਉਤਰੀ ਤਾਂ ਡੂੰਘਾਈ ਦਾ ਅੰਦਾਜ਼ਾ ਨਹੀਂ ਲਗਾ ਸਕੀ ਅਤੇ ਡੁੱਬਣ ਲੱਗੀ। ਇਸ ਨੂੰ ਬਚਾਉਣ ਪਹੁੰਚੀ ਕਾਜਲ ਨੇ ਬਿਨਾਂ ਦੇਰ ਕੀਤੇ ਨਦੀ 'ਚ ਛਾਲ ਮਾਰ ਦਿੱਤੀ ਪਰ ਡੂੰਘੇ ਪਾਣੀ 'ਚ ਦੋਵੇਂ ਭੈਣਾਂ ਡੁੱਬ ਗਈਆਂ। ਨਦੀ ਕਿਨਾਰੇ ਮੌਜੂਦ ਹੋਰ ਔਰਤਾਂ ਨੇ ਰੌਲਾ ਪਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਡੂੰਘਾਈ ਜ਼ਿਆਦਾ ਹੋਣ ਕਾਰਨ ਨਾਕਾਮ ਰਹੀਆਂ। ਸੂਚਨਾ ਮਿਲਦੇ ਹੀ ਕਾਜਲ ਦੇ ਪਿਤਾ ਸੁਕੇਸ਼ ਲੋਹਰਾ ਅਤੇ ਪਿੰਡ ਦੇ ਨੌਜਵਾਨ ਨੇ ਦੋਵਾਂ ਨੂੰ ਬਾਹਰ ਕੱਢਿਆ। ਜਲਦੀ 'ਚ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਿੰਡ 'ਚ ਹਰ ਪਾਸੇ ਸੋਗ ਦੀ ਲਹਿਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
