6 ਸਾਲ ਦੀ ਮਾਸੂਮ ਭੈਣ ਨਾਲ ਚਚੇਰੇ ਭਰਾ ਨੇ ਕੁਕਰਮ ਕਰਨ ਦੀ ਕੀਤੀ ਕੋਸ਼ਿਸ਼

Wednesday, Jun 13, 2018 - 12:34 PM (IST)

6 ਸਾਲ ਦੀ ਮਾਸੂਮ ਭੈਣ ਨਾਲ ਚਚੇਰੇ ਭਰਾ ਨੇ ਕੁਕਰਮ ਕਰਨ ਦੀ ਕੀਤੀ ਕੋਸ਼ਿਸ਼

ਮੇਰਠ— ਉੱਤਰ ਪ੍ਰਦੇਸ਼ 'ਚ ਮੇਰਠ ਦੇ ਭਾਵਨਪੁਰ ਇਲਾਕੇ 'ਚ ਇਕ ਚਚੇਰੇ ਭਰਾ ਨੇ ਆਪਣੀ 6 ਸਾਲ ਦੀ ਭੈਣ ਨਾਲ ਕੁਕਰਮ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਉਸ ਨੂੰ ਕਿਸੇ ਨੇ ਦੇਖ ਲਿਆ, ਜਿਸ ਦੇ ਚਲਦੇ ਉਹ ਫਰਾਰ ਹੋ ਗਿਆ। ਇਹ ਵਾਰਦਾਤ 6 ਦਿਨ ਪੁਰਾਣੀ ਦੱਸੀ ਜਾ ਰਹੀ ਹੈ ਪਰ ਹੁਣ ਤੱਕ ਥਾਣੇ 'ਚ ਦੋਸ਼ੀ ਵਿਰੁੱਧ ਮਾਮਲਾ ਦਰਜ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਦੋਸ਼ੀਆਂ ਨਾਲ ਗਠਜੋੜ ਤੋਂ ਬਾਅਦ ਪਰਿਵਾਰ 'ਤੇ ਸਮਝੌਤੇ ਦਾ ਦਬਾਅ ਬਣਾ ਰਹੀ ਹੈ। 
ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਥਾਣੇ 'ਚ ਮਾਮਲਾ ਦਰਜ ਕਰਵਾਉਣ ਪਹੁੰਚਿਆ ਤਾਂ ਪੁਲਸ ਨੇ ਉਨ੍ਹਾਂ ਨੂੰ ਫਟਕਾਰ ਲਗਾ ਕੇ ਭਜਾ ਦਿੱਤਾ, ਜਿਸ ਤੋਂ ਬਾਅਦ ਪਰੇਸ਼ਾਨ ਪਰਿਵਾਰ ਆਪਣੀ ਫਰਿਆਦ ਲੈ ਕੇ ਮੰਗਲਵਾਰ ਨੂੰ ਜ਼ਿਲੇ ਦੇ ਪੁਲਸ ਆਫਿਸ 'ਚ ਐੱਸ. ਐੱਸ. ਪੀ. ਨਾਲ ਮਿਲਣ ਪਹੁੰਚੇ।
ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਨੇ ਐੱਸ. ਐੱਸ. ਪੀ. ਨੂੰ ਦੱਸਿਆ ਕਿ ਦੋਸ਼ੀ ਅਤੇ ਉਸ ਦੇ ਸਾਥੀ ਪਰਿਵਾਰ ਅਤੇ ਬੱਚੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ। ਪੁਲਸ ਦੋਸ਼ੀਆ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਐੱਸ. ਐੱਸ. ਪੀ. ਦਫਤਰ ਦੇ ਅਫਸਰ ਆਈ. ਪੀ. ਐੱਸ. ਸਤਪਾਲ ਆਂਤਿਲ ਨੇ ਇਸ ਮਾਮਲੇ 'ਚ ਭਾਵਨਪੁਰ ਥਾਣੇਦਾਰ ਨੂੰ ਫਟਕਾਰ ਲਗਾਉਂਦੇ ਹੋਏ ਕੇਸ ਦਰਜ ਕਰ ਕੇ ਦੋਸ਼ੀ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ।


Related News