ਨਵੇਂ ਸਾਲ 'ਤੇ ਦਰਦਨਾਕ ਹਾਦਸਾ: ਭੈਣ ਦਾ ਜਨਮ ਦਿਨ ਮਨਾ ਖ਼ੁਸ਼ੀ-ਖ਼ੁਸ਼ੀ ਆ ਰਹੇ ਸੀ 3 ਨੌਜਵਾਨ, ਇੰਝ ਹੋਈ ਮੌਤ
Wednesday, Jan 01, 2025 - 02:06 PM (IST)
ਸਾਸਾਰਾਮ : ਬਿਹਾਰ ਵਿੱਚ ਰੋਹਤਾਸ ਜ਼ਿਲ੍ਹੇ ਦੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸੂਰਿਆਪੁਰਾ ਥਾਣਾ ਖੇਤਰ ਵਿੱਚ ਇਕ ਬਾਈਕ ਨਹਿਰ ਵਿੱਚ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ। ਇਸ ਘਟਨਾ ਦੇ ਬਾਰੇ ਜਿਵੇਂ ਹੀ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮ੍ਰਿਤਕਾਂ ਦੇ ਘਰ ਵਿਚ ਚੀਕ-ਚਿਹਾੜਾ ਪੈ ਗਿਆ।
ਇਹ ਵੀ ਪੜ੍ਹੋ - ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ, ਹੋ ਸਕਦੈ ਵੱਡਾ ਐਲਾਨ
ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਦੇਰ ਰਾਤ ਬਾਈਕ 'ਤੇ ਸਵਾਰ ਹੋਏ ਤਿੰਨ ਲੋਕ ਜ਼ਿਲ੍ਹੇ ਦੇ ਦਿਨਾਰਾ ਥਾਣਾ ਖੇਤਰ ਦੇ ਗੁਨਸੇਜ ਪਿੰਡ ਪਰਤ ਰਹੇ ਸਨ। ਇਸ ਦੌਰਾਨ ਪਿੰਡ ਸੂਰਿਆਪੁਰਾ ਨੇੜੇ ਬਾਈਕ ਬੇਕਾਬੂ ਹੋ ਕੇ ਨਹਿਰ ਵਿੱਚ ਪਲਟ ਗਈ। ਇਸ ਘਟਨਾ ਵਿੱਚ ਬਾਈਕ ਸਵਾਰ ਤਿੰਨੋਂ ਨੌਜਵਾਨਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪ੍ਰਿਯਾਂਸ਼ੂ ਕੁਮਾਰ (25), ਉਸ ਦੇ ਚਚੇਰੇ ਭਰਾ ਅੰਕਿਤ ਕੁਮਾਰ (22) ਅਤੇ ਸ਼ਸ਼ੀਰੰਜਨ ਉਰਫ਼ ਮਨੂ ਕੁਮਾਰ (23) ਵਜੋਂ ਹੋਈ ਹੈ।
ਇਹ ਵੀ ਪੜ੍ਹੋ - ਉਡਦੇ ਜਹਾਜ਼ 'ਚ ਪੈ ਗਿਆ ਭੜਥੂ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ, ਹੈਰਾਨ ਕਰੇਗਾ ਪੂਰਾ ਮਾਮਲਾ
ਬਾਈਕ 'ਤੇ ਸਵਾਰ ਤਿੰਨ ਨੌਜਵਾਨ ਜ਼ਿਲ੍ਹੇ ਦੇ ਨਟਵਰ ਥਾਣਾ ਖੇਤਰ ਦੇ ਪਿੰਡ ਨਟਵਰ 'ਚ ਆਪਣੀ ਭੈਣ ਦੇ ਘਰ ਜਨਮ ਦਿਨ ਦੀ ਪਾਰਟੀ ਮਨਾਉਣ ਗਏ ਸਨ। ਪਾਰਟੀ ਦਾ ਜਸ਼ਨ ਮਨਾਉਣ ਤੋਂ ਬਾਅਦ ਦੇਰ ਰਾਤ ਸਾਰੇ ਘਰ ਪਰਤ ਰਹੇ ਸਨ, ਜਦੋਂ ਉਹਨਾਂ ਨਾਲ ਇਹ ਘਟਨਾ ਵਾਪਰੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਸਰਪੰਚ ਸਾਹਿਬ ਦੀ ਬੋਲੈਰੋ 'ਚ ਫੱਸ ਗਈ ਬਾਈਕ, ਦੂਰ ਤੱਕ ਲੈ ਗਿਆ ਘੜੀਸ (Video Viral)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8