ਸਿਸੋਦੀਆ ਨੇ ਲਿਖਿਆ ਉੱਪ ਰਾਜਪਾਲ ਨੂੰ ਪੱਤਰ, MCD ''ਚ ਟੋਲ ਟੈਕਸ ਘਪਲੇ ਦੀ ਜਾਂਚ ਦੀ ਮੰਗ ਕੀਤੀ

08/10/2022 4:01:54 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਪੱਤਰ ਲਿਖ ਕੇ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਵਿਚ ਹੋਏ 6,000 ਕਰੋੜ ਰੁਪਏ ਦੇ ਟੋਲ ਟੈਕਸ ਘਪਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ। ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ MCD 'ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਟੋਲ ਟੈਕਸ ਕੰਪਨੀਆਂ ਨਾਲ ਮਿਲੀਭੁਗਤ ਕਰਕੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸਿਸੋਦੀਆ ਨੇ ਟਵੀਟ ਕਰਕੇ ਕਿਹਾ,''ਦਿੱਲੀ ਨਗਰ ਨਿਗਮ 'ਚ 6,000 ਕਰੋੜ ਰੁਪਏ ਦੇ ਟੋਲ ਟੈਕਸ ਘਪਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਲਈ ਐੱਲ.ਜੀ. ਸਾਹਿਬ ਨੂੰ ਪੱਤਰ ਲਿਖਿਆ ਹੈ। ਰੋਜ਼ਾਨਾ ਦਿੱਲੀ ਆਉਣ ਵਾਲੇ ਕਰੀਬ 10 ਲੱਖ ਵਪਾਰਕ ਵਾਹਨਾਂ ਤੋਂ ਲਿਆ ਗਿਆ ਪੈਸਾ ਮਿਲੀਭੁਗਤ ਨਾਲ ਖਾ ਲਿਆ ਗਿਆ।''

PunjabKesari

'ਆਪ' ਦੇ ਐੱਮ.ਸੀ.ਡੀ. ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਦੁਰਗੇਸ਼ ਪਾਠਕ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਸੀ ਕਿ ਟੋਲ ਟੈਕਸ ਵਸੂਲੀ 'ਚ ਵੱਡੇ ਪੈਮਾਨੇ 'ਤੇ ਘਪਲਾ ਹੋਇਆ ਹੈ। ਉਨ੍ਹਾਂ ਨੇ ਇਸ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਕਿਹਾ ਸੀ ਕਿ ਹਰ ਦਿਨ 10 ਲੱਖ ਵਪਾਰਕ ਵਾਹਨ ਦਿੱਲੀ ਆਉਂਦੇ ਹਨ ਅਤੇ ਉਨ੍ਹਾਂ ਵਾਹਨਾਂ ਤੋਂ ਟੈਕਸ ਵਸੂਲਿਆ ਜਾਂਦਾ ਹੈ ਪਰ ਇਹ ਕਥਿਤ ਤੌਰ 'ਤੇ ਐੱਮ.ਸੀ.ਡੀ. ਤੱਕ ਨਹੀਂ ਪਹੁੰਚਿਆ। ਐੱਮ.ਸੀ.ਡੀ. ਨੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਤਰਕਹੀਣ ਕਰਾਰ ਦਿੱਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News