ਦਿੱਲੀ ਦੇ ਡਿਪਟੀ CM ਸਿਸੋਦੀਆ ਨੇ ਕੋਰੋਨਾ ਯੋਧਾ ਦੇ ਪਰਿਵਾਰ ਨੂੰ ਸੌਂਪੀ ਇਕ ਕਰੋੜ ਦੀ ਸਨਮਾਨ ਰਾਸ਼ੀ

04/30/2022 5:35:16 PM

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੋਰੋਨਾ ਮਹਾਮਾਰੀ ਦੌਰਾਨ ਆਪਣੀ ਜਾਨ ਗੁਆਉਣ ਵਾਲੀ ਸੀਨੀਅਰ ਮੈਡੀਕਲ ਅਧਿਕਾਰੀ ਡਾ. ਆਭਾ ਭੰਡਾਰੀ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਾ ਚੈਕ ਸੌਂਪਿਆ। ਸਿਸੋਦੀਆ ਨੇ ਇੱਥੇ ਪ੍ਰਤਾਪ ਬਾਗ ਸਥਿਤ ਆਭਾ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈਕ ਸੌਂਪਿਆ। ਉਨ੍ਹਾਂ ਨੇ ਕਿਹਾ, ‘‘ਦੇਸ਼ ਇਨ੍ਹਾਂ ਵੀਰ ਕੋਰੋਨਾ ਯੋਧਿਆਂ ਦੀ ਕੁਰਬਾਨੀ ਨੂੰ ਸਲਾਮ ਕਰਦਾ ਹੈ। ਕੋਰੋਨਾ ਯੋਧਿਆਂ ਦੀ ਬਹਾਦਰੀ ਅਤੇ ਤਿਆਗ ਦੇ ਮਿਸਾਲ ਨੂੰ ਅਸੀਂ ਕਦੇ ਭੁੱਲ ਨਹੀਂ ਸਕਾਂਗੇ। ਦਿੱਲੀ ਸਰਕਾਰ ਉਨ੍ਹਾਂ ਦੇ ਪਰਿਵਾਰ ਦੇ ਹਰ ਦੁੱਖ ਅਤੇ ਸੰਕਟ ’ਚ ਸਦਾ ਉਨ੍ਹਾਂ ਨਾਲ ਖੜ੍ਹੀ ਰਹੇਗੀ, ਇਹ ਸਾਡਾ ਵਾਅਦਾ ਹੈ।’’

PunjabKesari

ਉੱਪ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਪੂਰੀ ਮਨੁੱਖਤਾ ਲਈ ਇਕ ਭਿਆਨਕ ਸੰਕਟ ਸੀ। ਇਸ ਸੰਕਟ ਨੇ ਸਾਰਿਆਂ ਦੇ ਮਨ ’ਚ ਡਰ ਪੈਦਾ ਕਰ ਦਿੱਤਾ ਸੀ ਪਰ ਸਾਡੇ ਕੋਰੋਨਾ ਯੋਧਿਆਂ ਨੇ ਆਪਣੀ ਜਾਨ ਨੂੰ ਜ਼ੋਖਮ ’ਚ ਪਾਉਂਦੇ ਹੋਏ ਦਿੱਲੀ ਨੂੰ ਇਸ ਸੰਕਟ ’ਚੋਂ ਉਭਾਰਨ ਦਾ ਕੰਮ ਕੀਤਾ। ਡਾਕਟਰ, ਮੈਡੀਕਲ ਸਟਾਫ਼, ਸਹਾਇਕ ਸਟਾਫ਼, ਸਫਾਈ ਕਰਮੀ ਸਮੇਤ ਹਜ਼ਾਰਾਂ ਕੋਰੋਨਾ ਯੋਧਿਆਂ ਨੇ ਦਿਨ-ਰਾਤ ਕੰਮ ਕਰਦੇ ਹੋਏ ਇਸ ਮਹਾਮਾਰੀ ਨਾਲ ਲੜਨ ਦਾ ਕੰਮ ਕੀਤਾ। ਕਈ ਕੋਰੋਨਾ ਯੋਧਾ ਲੋਕਾਂ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਹਮੇਸ਼ਾ ਕੋਰੋਨਾ ਯੋਧਿਆਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ। ਦਿੱਲੀ ਸਰਕਾਰ ਦੀ ਇਹ ਯੋਜਨਾ ਕੋਰੋਨਾ ਯੋਧਿਆਂ ਦੇ ਪਰਿਵਾਰ ਨੂੰ ਇਹ ਵਿਸ਼ਵਾਸ ਦਿੰਦੀ ਹੈ ਕਿ ਸਰਕਾਰ ਅਤੇ ਸਮਾਜ ਹਮੇਸ਼ਾ ਉਨ੍ਹਾਂ ਨਾਲ ਹਨ। 


Tanu

Content Editor

Related News