ਘਰ 'ਚ ਜ਼ਿੰਦਾ ਸੜੇ ਪਤੀ-ਪਤਨੀ, ਪੁੱਤਰ ਨੇ ਕਮਰਾ ਖੋਲ੍ਹਿਆ ਤਾਂ ਰਹਿ ਗਿਆ ਹੱਕਾ-ਬੱਕਾ
Wednesday, Sep 25, 2024 - 05:26 PM (IST)
ਸਿਰਸਾ- ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿਚ ਅੱਜ ਇਕ ਪਤੀ-ਪਤਨੀ ਦੀ ਸ਼ੱਕੀ ਹਲਾਤਾਂ 'ਚ ਮੌਤ ਹੋ ਗਈ। ਦਰਅਸਲ ਘਰ ਵਿਚ ਪਤੀ-ਪਤਨੀ ਜ਼ਿੰਦਾ ਸੜ ਗਏ, ਜਿਸ ਕਾਰਨ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਪੁਲਸ ਦੇ ਆਲਾ ਅਧਿਕਾਰੀਆਂ ਨੇ ਘਟਨਾ ਦੀ ਜਾਣਕਾਰੀ ਲਈ। ਨਾਲ ਹੀ ਆਲੇ-ਦੁਆਲੇ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ, ਕਾਰ ਨੂੰ ਕਟਰ ਨਾਲ ਕੱਟ ਕੇ ਕੱਢੀਆਂ ਲਾਸ਼ਾਂ
ਜਾਣਕਾਰੀ ਮੁਤਾਬਕ ਇਹ ਮਾਮਲਾ ਜ਼ਿਲ੍ਹੇ ਦੇ ਪਿੰਡ ਡੱਬਵਾਲੀ ਦੇ ਗਿੱਦੜਖੇੜਾ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਸ਼ੱਕੀ ਹਾਲਾਤਾਂ 'ਚ ਕਮਰੇ 'ਚ ਬੰਦ ਹੋ ਗਏ ਸਨ। ਇਸ ਤੋਂ ਥੋੜ੍ਹੀ ਦੇਰ ਬਾਅਦ ਕਮਰੇ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਅੱਗ ਬੁਝਾਉਣ ਤੋਂ ਬਾਅਦ ਕਮਰੇ 'ਚੋਂ ਪਤੀ-ਪਤਨੀ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ। ਦੋਵਾਂ ਦੇ ਸਿਰ 'ਤੇ ਵੀ ਸੱਟਾਂ ਦੇ ਨਿਸ਼ਾਨ ਸਨ।
ਪੁੱਤਰ ਨੇ ਅੱਗ ਦੀ ਸੂਚਨਾ ਲੋਕਾਂ ਨੂੰ ਦਿੱਤੀ
ਮ੍ਰਿਤਕ ਪਤੀ-ਪਤਨੀ ਦੇ 18 ਸਾਲਾ ਪੁੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 4.30 ਵਜੇ ਉਸ ਦੇ ਘਰ ਦੇ ਕਮਰੇ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉਸ ਕਮਰੇ ਵਿਚ ਉਸ ਦੇ ਪਿਤਾ ਜਸਵੰਤ ਸਿੰਘ ਅਤੇ ਮਾਂ ਮਲਕੀਤ ਕੌਰ ਸੁੱਤੇ ਹੋਏ ਸਨ। ਹਰਪਾਲ ਨੇ ਦੱਸਿਆ ਕਿ ਉਸ ਦੇ ਘਰ ਵਿਚ ਗੁਰੂ ਦਾ ਪਾਠ ਚੱਲ ਰਿਹਾ ਸੀ। ਘਰ ਦੇ ਕੋਲ ਹੀ ਗੁਰਦੁਆਰਾ ਸਾਹਿਬ ਹੈ। ਸਵੇਰੇ ਪਿੰਡ ਦੇ ਕੁਝ ਲੋਕ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਜਾ ਰਹੇ ਸਨ। ਹਰਪਾਲ ਨੇ ਉਨ੍ਹਾਂ ਲੋਕਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਉਸ ਦਾ ਕਹਿਣਾ ਸੀ ਕਿ ਘਰ ਵਿਚ ਕੋਈ 2 ਲੋਕ ਦਾਖ਼ਲ ਹੋਏ ਹਨ ਅਤੇ ਉਨ੍ਹਾਂ ਨੇ ਘਰ ਵਿਚ ਅੱਗ ਲਾ ਦਿੱਤੀ ਹੈ।
ਇਹ ਵੀ ਪੜ੍ਹੋ- 5 ਰੁਪਏ ਨੂੰ ਲੈ ਕੇ ਹੋਇਆ ਝਗੜਾ, ਕੈਬ ਡਰਾਈਵਰ ਦੀ ਕੁੱਟਮਾਰ
ਪੁੱਤਰ ਬੋਲਿਆ- ਅੱਗ ਅੰਦਰ ਦਾਖ਼ਲ ਹੋਏ ਸਨ ਦੋ ਲੋਕ
ਸੂਚਨਾ ਮਿਲਣ 'ਤੇ ਲੋਕ ਹਰਪਾਲ ਦੇ ਘਰ ਪਹੁੰਚੇ। ਜਿਵੇਂ ਹੀ ਉਹ ਘਰ ਅੰਦਰ ਦਾਖ਼ਲ ਹੋਏ ਤਾਂ ਕਮਰੇ ਵਿਚ ਅੱਗ ਲੱਗੀ ਹੋਈ ਸੀ। ਇਸ ਦੇ ਨਾਲ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਨੇ ਕਾਫੀ ਮੁਸ਼ਕਤ ਮਗਰੋਂ ਕਮਰੇ ਦਾ ਦਰਵਾਜ਼ਾ ਤੋੜਿਆ। ਇਸ ਤੋਂ ਬਾਅਦ ਪਾਣੀ ਪਾ ਕੇ ਅੱਗ 'ਤੇ ਕਾਬੂ ਪਾਇਆ ਗਿਆ। ਦੋਵੇਂ ਪਤੀ-ਪਤਨੀ ਸੜੇ ਹੋਏ ਸਨ। ਫ਼ਿਲਹਾਲ ਪੁਲਸ ਕਾਰਵਾਈ ਵਿਚ ਜੁੱਟੀ ਹੈ ਕਿ ਅੱਗ ਕਿਵੇਂ ਅਤੇ ਕਿਸ ਨੇ ਲਾਈ ਹੈ।
ਇਹ ਵੀ ਪੜ੍ਹੋ- ਜੰਤਰ-ਮੰਤਰ 'ਤੇ 'ਜਨਤਾ ਦੀ ਅਦਾਲਤ' 'ਚ ਕੇਜਰੀਵਾਲ ਬੋਲੇ- 'ਮੈਨੂੰ CM ਦੀ ਕੁਰਸੀ ਦੀ ਭੁੱਖ ਨਹੀਂ'