ਭਾਰਤ ''ਚ ਕੋਰੋਨਾ ਦਾ ਕਹਿਰ ਜਾਰੀ: ਇਕ ਦਿਨ ''ਚ 75 ਹਜ਼ਾਰ ਤੋਂ ਵਧੇਰੇ ਕੇਸ, 1,133 ਮੌਤਾਂ

Tuesday, Sep 08, 2020 - 10:41 AM (IST)

ਭਾਰਤ ''ਚ ਕੋਰੋਨਾ ਦਾ ਕਹਿਰ ਜਾਰੀ: ਇਕ ਦਿਨ ''ਚ 75 ਹਜ਼ਾਰ ਤੋਂ ਵਧੇਰੇ ਕੇਸ, 1,133 ਮੌਤਾਂ

ਨਵੀਂ ਦਿੱਲੀ— ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਕ ਦਿਨ ਵਿਚ ਦੇਸ਼ ਵਿਚ ਜਿੱਥੇ 75,809 ਨਵੇਂ ਕੋਰੋਨਾ ਕੇਸ ਦਰਜ ਕੀਤੇ ਹਨ। ਉੱਥੇ ਹੀ 24 ਘੰਟਿਆਂ 'ਚ 1,333 ਮਰੀਜ਼ਾਂ ਦੀ ਮੌਤ ਹੋ ਗਈ ਹੈ। 1,133 ਮੌਤਾਂ ਨਾਲ ਦੇਸ਼ ਵਿਚ ਕੁੱਲ ਮੌਤਾਂ ਦਾ ਅੰਕੜਾ 72,775 'ਤੇ ਪਹੁੰਚ ਗਿਆ ਹੈ। ਦਿਨੋਂ-ਦਿਨ ਕੋਰੋਨਾ ਕੇਸਾਂ ਦੀ ਗਿਣਤੀ ਵੱਧਣ ਕਾਰਨ ਕੁੱਲ ਕੇਸ 42,80,423 ਹੋ ਚੁੱਕੇ ਹਨ। 

PunjabKesari

ਜੇਕਰ ਰਿਕਵਰੀ ਦਰ ਦੀ ਗੱਲ ਕੀਤੀ ਜਾਵੇ ਤਾਂ ਦੇਸ਼ 'ਚ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ 33 ਲੱਖ ਪਾਰ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 73,521 ਮਰੀਜ਼ ਠੀਕ ਹੋਏ ਹਨ। ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 33,23,951 ਹੈ। ਉੱਥੇ ਹੀ ਸਰਗਰਮ ਮਰੀਜ਼ਾਂ ਦਾ ਫੀਸਦੀ 20.64 ਫੀਸਦੀ ਹੈ। ਯਾਨੀ ਕਿ ਦੇਸ਼ ਵਿਚ ਕੁੱਲ 8,83,677 ਸਰਗਰਮ ਮਾਮਲੇ ਹਨ। 

PunjabKesari

ਦੇਸ਼ ਵਿਚ ਜਿੰਨੀ ਕੋਰੋਨਾ ਟੈਸਟਿੰਗ ਹੋ ਰਹੀ ਹੈ, ਉਸ ਵਿਚੋਂ 6.90 ਫੀਸਦੀ ਨਮੂਨੇ ਪਾਜ਼ੇਟਿਵ ਨਿਕਲ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 10,98,621 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ। 7 ਸਤੰਬਰ 2020 ਤੱਕ ਕੁੱਲ 5,06,50,128 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਯਾਨੀ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਜਾਂਚ ਦਾ ਅੰਕੜਾ 5 ਕਰੋੜ ਨੂੰ ਪਾਰ ਕਰ ਗਿਆ ਹੈ। ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਵਲੋਂ ਇਹ ਜਾਣਕਾਰੀ ਦਿੱਤੀ ਗਈ।


author

Tanu

Content Editor

Related News