ਭਾਰਤ ''ਚ ''ਕੋਰੋਨਾ'' ਦਾ ਸਭ ਤੋਂ ਵੱਡਾ ਉਛਾਲ, ਇਕ ਦਿਨ ਆਏ 52,123 ਨਵੇਂ ਕੇਸ

Thursday, Jul 30, 2020 - 10:56 AM (IST)

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ 'ਕੋਵਿਡ-19' ਦੀ ਰਫ਼ਤਾਰ ਥੰਮ੍ਹਣ ਦਾ ਨਾਮ ਨਹੀਂ ਲੈ ਰਹੀ ਹੈ। ਪਿਛਲੇ 24 ਘੰਟਿਆਂ ਦੇ ਅੰਦਰ ਦੇਸ਼ ਭਰ 'ਚ 52,123 ਨਵੇਂ ਮਾਮਲੇ ਸਾਹਮਣੇ ਆਏ ਹਨ। ਪਹਿਲੀ ਵਾਰ ਭਾਰਤ ਵਿਚ ਇਕ ਦਿਨ ਦੇ ਅੰਕੜਿਆਂ ਦੀ ਗਿਣਤੀ 50 ਹਜ਼ਾਰ ਤੋਂ ਪਾਰ ਹੋਈ ਹੈ। ਇਸ ਦੇ ਨਾਲ ਹੀ ਕੋਰੋਨਾ ਕਾਰਨ 24 ਘੰਟਿਆਂ ਦੇ ਅੰਦਰ 775 ਮੌਤਾਂ ਹੋਈਆਂ ਹਨ।

PunjabKesari

ਸਿਹਤ ਮੰਤਰਾਲਾ ਵਲੋਂ ਵੀਰਵਾਰ ਭਾਵ ਅੱਜ ਜਾਰੀ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 15,83,792 ਹੋ ਗਈ ਹੈ। 775 ਮੌਤਾਂ ਨੂੰ ਮਿਲਾ ਕੇ ਹੁਣ ਤੱਕ  34,968 ਮਰੀਜ਼ਾਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ। ਉੱਥੇ ਹੀ ਰਾਹਤ ਦੀ ਖ਼ਬਰ ਇਹ ਵੀ ਹੈ ਕਿ ਤੇਜ਼ ਰਫ਼ਤਾਰ ਨਾਲ ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਵੀ ਦੇ ਰਹੇ ਹਨ। ਹੁਣ ਤੱਕ 10,20,582 ਮਰੀਜ਼ ਕੋਰੋਨਾ ਵਾਇਰਸ ਨੂੰ ਹਰਾ ਚੁੱਕੇ ਹਨ ਅਤੇ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤਰ੍ਹਾਂ ਦੇਸ਼ ਵਿਚ 5,28,242 ਸਰਗਰਮ ਕੇਸ ਹਨ। 
PunjabKesari

ਕੋਰੋਨਾ ਵਾਇਰਸ ਮਹਾਮਾਰੀ 'ਤੇ ਨੱਥ ਪਾਉਣ ਲਈ ਟੈਸਟਿੰਗ ਦੀ ਰਫ਼ਤਾਰ ਵੀ ਵਧਾਈ ਗਈ ਹੈ, ਤਾਂ ਕਿ ਮਰੀਜ਼ ਨੂੰ ਸਮੇਂ ਤੱਕ ਇਲਾਜ ਮਿਲ ਸਕੇ। ਜੇਕਰ ਕੋਈ ਕੋਰੋਨਾ ਪੀੜਤ ਮਿਲਦਾ ਹੈ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ ਜਾ ਸਕੇ। 29 ਜੁਲਾਈ 2020 ਤੱਕ 1,81,90,382 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ। ਇਕੱਲੀ 29 ਜੁਲਾਈ ਨੂੰ ਹੀ 4,46,642 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ। ਦੁਨੀਆ ਭਰ 'ਚ ਕੋਰੋਨਾ ਦਾ ਗਰਾਫ਼ ਲਗਾਤਾਰ ਵੱਧਦਾ ਜਾ ਰਿਹਾ ਹੈ। ਪੀੜਤ ਮਰੀਜ਼ਾਂ ਦੀ ਗਿਣਤੀ 1.70 ਕਰੋੜ ਦੇ ਪਾਰ ਚੱਲੀ ਗਈ ਹੈ ਅਤੇ 6.64 ਲੱਖ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।


Tanu

Content Editor

Related News