ਹੰਗਾਮੇ ਮਗਰੋਂ ਕਿਲ੍ਹੇ ’ਚ ਤਬਦੀਲ ਕੀਤੀ 'ਸਿੰਘੂ ਸਰਹੱਦ', ਕਿਸੇ ਨੂੰ ਪ੍ਰਦਰਸ਼ਨ ਸਥਾਨ ’ਤੇ ਜਾਣ ਦੀ ਨਹੀਂ ਇਜਾਜ਼ਤ

01/29/2021 5:01:49 PM

ਨਵੀਂ ਦਿੱਲੀ (ਭਾਸ਼ਾ) : ਕਿਸਾਨ ਅੰਦੋਲਨ ਦੇ ਪ੍ਰਮੁੱਖ ਕੇਂਦਰ ‘ਸਿੰਘੂ ਸਰਹੱਦ’ ’ਤੇ ਸਖ਼ਤ ਸੁਰੱਖਿਆ ਵਿਵਸਥਾ ਕੀਤੇ ਜਾਣ, ਸਾਰਿਆਂ ਪਾਸੇ ਬੈਰੀਕੇਡ ਲਗਾਏ ਜਾਣ, ਸਾਰੇ ਪਰਵੇਸ਼  ਮਾਰਗਾਂ ਨੂੰ ਬੰਦ ਕਰਣ ਅਤੇ ਹਜ਼ਾਰਾਂ ਸੁਰੱਖਿਆ ਕਰਮੀਆਂ ਦੇ ਮਾਰਚ ਕਰਣ ਦੇ ਨਾਲ ਸ਼ੁੱਕਰਵਾਰ ਨੂੰ ਇਹ ਜਗ੍ਹਾ ਇਕ ਤਰ੍ਹਾਂ ਨਾਲ ਕਿਲ੍ਹੇ ਵਿਚ ਤਬਦੀਲ ਕਰ ਦਿੱਤੀ ਗਈ।

ਇਹ ਵੀ ਪੜ੍ਹੋ: 'ਗੇਮ ਚੇਂਜਰ' ਸਾਬਤ ਹੋਏ ਰਾਕੇਸ਼ ਟਿਕੈਤ ਦੇ ਹੰਝੂ, ਕਿਸਾਨਾਂ ਦੀ ਵੱਧਦੀ ਗਿਣਤੀ ਵੇਖ ਪ੍ਰਸ਼ਾਸਨ ਨੇ ਲਿਆ 'ਯੂ-ਟਰਨ'

PunjabKesari

ਸਥਾਨਕ ਲੋਕਾਂ ਅਤੇ ਪਰਦਰਸ਼ਨਕਾਰੀਆਂ ਵਿਚਾਲੇੇ ਅੱਜ ਹੋਈ ਝੜਪ ਦੇ ਬਾਅਦ ਸੁਰੱਖਿਆ ਕਰਮੀ ਅਤਿਅੰਤ ਚੌਕਸੀ ਵਰਤ ਰਹੇ ਹਨ। ਦਿੱਲੀ ਵਿਚ ਗਣਤੰਤਰ ਦਿਵਸ ਦੇ ਮੌਕੇ ਹੋਈ ਹਿੰਸਾ ਦੌਰਾਨ 394 ਪੁਲਸ ਕਰਮੀਆਂ ਦੇ ਜ਼ਖ਼ਮੀ ਹੋਣ ਅਤੇ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋਣ ਦੇ ਬਾਅਦ ਇਸ ਪ੍ਰਦਰਸ਼ਨ ਸਥਾਨ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਉਥੇ ਕੰਕਰੀਟ ਦੇ ਕਈ ਬੈਰੀਕੇਡ ਅਤੇ ਹੋਰ ਅਵਰੋਧਕ ਲਗਾਏ ਗਏ ਹਨ ਅਤੇ ਕਿਸੇ ਨੂੰ ਵੀ, ਇੱਥੇ ਤੱਕ ਕਿ ਮੀਡੀਆ ਕਰਮੀਆਂ ਨੂੰ ਵੀ ਪ੍ਰਦਰਸ਼ਨ ਸਥਾਨ ’ਤੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਹੰਗਾਮੇ ਦੌਰਾਨ ਐੱਸ.ਐੱਚ.ਓ. ਜ਼ਖ਼ਮੀ

ਬੈਰੀਕੇਡ ਦੇ ਦੂਜੇ ਪਾਸੇ ਖੜੇ੍ਹ ਹਰਿਆਣੇ ਦੇ ਕੈਥਲ ਦੇ ਨਿਵਾਸੀ 26 ਸਾਲਾ ਮਨਜੀਤ ਢਿੱਲੋਂ ਨੇ ਕਿਹਾ, ‘ਇਹ ਲਾਠੀਆਂ, ਹੰਝੂ ਗੈਸ ਦੇ ਗੋਲੇ ਅਤੇ ਹਥਿਆਰ ਸਾਨੂੰ ਡਰਾ ਨਹੀਂ ਸੱਕਦੇ। ਅਸੀਂ ਨਹੀਂ ਝੁਕਾਂਗੇ, ਅਸੀਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਪੂਰੀ ਹੋਣ ਤੱਕ ਵਾਪਸ ਨਹੀਂ ਜਾਵਾਂਗੇ। ਉਂਝ ਤਾਂ ਕੁੱਝ ਪ੍ਰਦਰਸ਼ਨਕਾਰੀਆਂ ਵਿਚਾਲੇ ਬੇਚੈਨੀ ਨਜ਼ਰ ਆ ਰਹੀ ਹੈ ਪਰ ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ) ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ (ਕੇ.ਐਮ.ਐਸ.ਸੀ.) ਦੇ ਸਬੰਧਤ ਮੰਚਾਂ ’ਤੇ ਕੁੱਝ ਨਹੀਂ ਬਦਲਿਆ ਹੈ। ਉਨ੍ਹਾਂ ਮੰਚਾਂ ’ਤੇ ਪਹਿਲਾਂ ਦੀ ਤਰ੍ਹਾਂ ਹੀ ਉਚੀ ਆਵਾਜ਼ ਵਿੱਚ ਭਾਸ਼ਣ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਹੰਗਾਮਾ, ਪੁਲਸ ਨੇ ਚਲਾਏ ਹੰਝੂ ਗੈਸ ਦੇ ਗੋਲੇ

PunjabKesari

ਐਸ.ਕੇ.ਐਮ. ਨੇ ਕੇ.ਐਮ.ਐਸ.ਸੀ., ਅਦਾਕਾਰ ਤੋਂ ਨੇਤਾ ਬਣੇ ਦੀਪ ਸਿੱਧੂ ਅਤੇ ਕੇਂਦਰ ਸਰਕਾਰ ’ਤੇ 26 ਜਨਵਰੀ ਨੂੰ ਦਿੱਲੀ ਵਿਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦਾ ਠੀਕਰਾ ਭੰਨਿਆ ਸੀ। ਇਸ ਪੂਰੇ ਖੇਤਰ ਵਿਚ ਸਿਰਫ਼ ਰਾਮ ਭਦੋਸ (18) ਦੀ ਦੁਕਾਨ ਖੁੱਲੀ ਹੈ। ਉਨ੍ਹਾਂ ਕਿਹਾ, ‘ਮੈਂ ਦੁਕਾਨ ਨਹੀਂ ਖੋਲ੍ਹਣਾ ਚਾਹੁੰਦਾ ਸੀ। ਮੈਂ ਡਰਿਆ ਹੋਇਆ ਹਾਂ ਕਿ ਕਿਤੇ ਹਿੰਸਕ ਹਾਲਾਤ ਪੈਦਾ ਨਾ ਹੋ ਜਾਣ  ਪਰ ਉਨ੍ਹਾਂ ਨੇ (ਸੁਰੱਖਿਆਕਰਮੀਆਂ) ਮੈਨੂੰ ਚਾਹ ਦੀ ਦੁਕਾਨ ਖੋਲ੍ਹਣ ਅਤੇ ਉਨ੍ਹਾਂ ਨੂੰ ਚਾਹ ਪਿਲਾਉਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਉਹ ਮੇਰੀ ਰੱਖਿਆ ਕਰਣਗੇ।’

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਮੁੜ ਪਾਈ ਕਿਸਾਨੀ ਘੋਲ ’ਚ ਜਾਨ, ਗਾਜ਼ੀਪੁਰ ਸਰਹੱਦ ’ਤੇ ਪੁੱਜੇ ਮਨੀਸ਼ ਸਿਸੋਦੀਆ

ਤਿੰਨਾਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਪਰੇਡ ਹਿੰਸਕ ਹੋ ਗਈ ਸੀ ਅਤੇ ਪ੍ਰਦਰਸ਼ਨਕਾਰੀਆਂ ਨੇ ਪੁਲਸਕਰਮੀਆਂ ’ਤੇੇ ਹਮਲਾ ਕੀਤਾ ਸੀ, ਗੱਡੀਆਂ ਪਲਟਾ ਦਿੱਤੀਆਂ ਸਨ ਅਤੇ ਇਤਿਹਾਸਿਕ ਲਾਲ ਕਿਲੇ੍ਹ ਦੇ ਅੰਦਰ ਇਕ ਧਾਰਮਿਕ ਝੰਡਾ ਲਗਾ ਦਿੱਤਾ ਸੀ। ਪੁਲਸ ਨੇ ਵੀਰਵਾਰ ਨੂੰ ਕਿਸਾਨ ਨੇਤਾਵਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਅਤੇ ਗਣਤੰਤਰ ਦਿਵਸ ਦੇ ਦਿਨ ਹੋਈ ਹਿੰਸਾ ਦੇ ਪਿੱਛੇ ਦੀ ‘ਸਾਜਿਸ਼’ ਦੀ ਜਾਂਚ ਦੀ ਘੋਸ਼ਣਾ ਕੀਤੀ ਸੀ। ਇਸ ਹਿੰਸਾ ਦੇ ਸਿਲਸਿਲੇ ਵਿਚ ਪੁਲਸ ਨੇ ਹੁਣ ਤੱਕ 33 ਐਫ.ਆਈ.ਆਰ. ਦਰਜ ਕੀਤੀਆਂ ਹਨ ਅਤੇ ਕਿਸਾਨ ਨੇਤਾਵਾਂ ਸਮੇਤ 44 ਲੋਕਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤੇ ਹਨ।

PunjabKesari

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਖ਼ਤਮ ਕਰਨੀ ਚਾਹੁੰਦੀ ਹੈ ਸਰਕਾਰ, ਪੁਲਸ ਦੇ ਨੋਟਿਸਾਂ ਤੋਂ ਡਰਾਂਗੇ ਨਹੀਂ: ਸੰਯੁਕਤ ਕਿਸਾਨ ਮੋਰਚਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor

Related News