''ਜੇਕਰ ਉਹ ‘ਸਿੰਘਮ’ ਹਨ, ਤਾਂ ਮੈਂ ‘ਪੁਸ਼ਪਾ’ ਹਾਂ'', IPS ਅਧਿਕਾਰੀ ਦੀ ਚਿਤਾਵਨੀ ’ਤੇ ਭੜਕੇ ਤ੍ਰਿਣਮੂਲ ਆਗੂ
Wednesday, Apr 29, 2026 - 07:28 AM (IST)
ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਵਿਚ ਸਿਆਸੀ ਘਮਸਾਨ ਲਗਾਤਾਰ ਵਧਦਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਮਾਹੌਲ ਕਾਫੀ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ। ਹਾਲ ਹੀ ਵਿਚ ਆਈ. ਪੀ. ਐੱਸ. ਅਧਿਕਾਰੀ ਅਜੇ ਪਾਲ ਸ਼ਰਮਾ ਦੀ ਇਕ ਵੀਡੀਓ ਵਾਇਰਲ ਹੋਈ, ਜਿਸ ਵਿਚ ਉਹ ਤ੍ਰਿਣਮੂਲ ਕਾਂਗਰਸ ਦੇ ਆਗੂ ਜਹਾਂਗੀਰ ਖਾਨ ਨੂੰ ਚਿਤਾਵਨੀ ਦਿੰਦੇ ਨਜ਼ਰ ਆਏ। ਦੋਸ਼ ਹੈ ਕਿ ਜਹਾਂਗੀਰ ਖਾਨ ਆਪਣੇ ਇਲਾਕੇ ਵਿਚ ਵੋਟਰਾਂ ਨੂੰ ਡਰਾ-ਧਮਕਾ ਰਹੇ ਸਨ, ਜਿਸ ਤੋਂ ਬਾਅਦ ਬੰਗਾਲ ਵਿਚ ਚੋਣ ਡਿਊਟੀ ਲਈ ਪੁਲਸ ਆਬਜ਼ਰਵਰ ਵਜੋਂ ਤਾਇਨਾਤ ਅਜੇ ਪਾਲ ਸ਼ਰਮਾ ਨੇ ਇਲਾਕੇ ਦਾ ਨਿਰੀਖਣ ਕਰ ਕੇ ਤ੍ਰਿਣਮੂਲ ਆਗੂਆਂ ਨੂੰ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ - Rain Alert: ਅਗਲੇ 3 ਦਿਨ ਅਹਿਮ! ਕਈ ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ
ਆਈ. ਪੀ. ਐੱਸ. ਅਧਿਕਾਰੀ ਨੇ ਸ਼ਰੇਆਮ ਐਲਾਨ ਕੀਤਾ ਕਿ ਕਹਿ ਦੇਣਾ ਜਹਾਂਗੀਰ ਨੂੰ ਕਾਇਦੇ ਵਿਚ ਰਹੇ, ਨਹੀਂ ਤਾਂ ਚੰਗੀ ਤਰ੍ਹਾਂ ਖ਼ਬਰ ਲਵਾਂਗਾ। ਹਾਲਾਂਕਿ, ਹੁਣ ਇਹ ਮਾਮਲਾ ਕਾਫੀ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਤ੍ਰਿਣਮੂਲ ਉਮੀਦਵਾਰ ਜਹਾਂਗੀਰ ਖਾਨ ਨੇ ਆਈ. ਪੀ. ਐੱਸ. ਅਧਿਕਾਰੀ ਨੂੰ ਧਮਕਾਉਂਦੇ ਹੋਏ ਕਿਹਾ ਕਿ ਜੇ ਉਹ ਸਿੰਘਮ ਹਨ ਤਾਂ ਮੈਂ ਪੁਸ਼ਪਾ ਹਾਂ, ਝੁਕਾਂਗਾ ਨਹੀਂ। ਇਸ ਦੌਰਾਨ, ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਸ਼ਰਮਾ ’ਤੇ ਪੱਛਮੀ ਬੰਗਾਲ ਵਿਚ ਦੂਜੇ ਪੜਾਅ ਦੀਆਂ ਵਿਧਾਨ ਸਭਾ ਚੋਣਾਂ ਲਈ 29 ਅਪ੍ਰੈਲ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਡਰਾਉਣ-ਧਮਕਾਉਣ ਦਾ ਦੋਸ਼ ਲਗਾਉਂਦੇ ਹੋਏ ਫਾਲਟਾ ਵਿਚ ਉਨ੍ਹਾਂ ਖਿਲਾਫ ਪ੍ਰਦਰਸ਼ਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਮਾ ਨੂੰ ਤ੍ਰਿਣਮੂਲ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੇ ਫਾਲਟਾ ਵਿਚ ਖਾਨ ਦੀ ਰਿਹਾਇਸ਼ ਦੇ ਨਾਲ-ਨਾਲ ਉਨ੍ਹਾਂ ਦੇ ਚੋਣ ਦਫਤਰ ਦੇ ਬਾਹਰ ‘ਜੈ ਬੰਗਲਾ’ ਦੇ ਨਾਅਰੇ ਲਗਾਏ।
ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ, ਭੋਪਾਲ ਪ੍ਰਸ਼ਾਸਨ ਨੇ ਲਿਆ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
