ਹਰਿਆਣਵੀ ਅਦਾਕਾਰਾ ਅੰਜਲੀ ਰਾਘਵ ਨਾਲ ਸਟੇਜ ''ਤੇ ਬਦਸਲੂਕੀ ! ਗਾਇਕ ਪਵਨ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ

Saturday, Mar 21, 2026 - 10:09 AM (IST)

ਹਰਿਆਣਵੀ ਅਦਾਕਾਰਾ ਅੰਜਲੀ ਰਾਘਵ ਨਾਲ ਸਟੇਜ ''ਤੇ ਬਦਸਲੂਕੀ ! ਗਾਇਕ ਪਵਨ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ

ਚੰਡੀਗੜ੍ਹ (ਇੰਟ.)- ਹਰਿਆਣਵੀ ਅਦਾਕਾਰਾ ਅੰਜਲੀ ਰਾਘਵ ਦੀ ਸਟੇਜ ’ਤੇ ਭੋਜਪੁਰੀ ਸਿੰਗਰ-ਐਕਟਰ ਪਵਨ ਸਿੰਘ ਵੱਲੋਂ ਕਮਰ ਛੂਹਣ ’ਤੇ ਮਹਿਲਾ ਕਮਿਸ਼ਨ ਨੇ ਸਖ਼ਤੀ ਦਿਖਾਈ ਹੈ। ਅੰਜਲੀ ਨੇ ਹਰਿਆਣਾ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਸਬੂਤ ਭੇਜੇ ਸਨ। ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਨੂੰ ਭਾਟੀਆ ਨੇ ਦੱਸਿਆ ਕਿ 2 ਅਪ੍ਰੈਲ ਨੂੰ ਫਰੀਦਾਬਾਦ ਵਿਚ ਸੁਣਵਾਈ ਰੱਖੀ ਗਈ ਹੈ। ਦੋਵਾਂ ਧਿਰਾਂ ਨੂੰ ਨੋਟਿਸ ਭੇਜ ਕੇ ਫਰੀਦਾਬਾਦ ਤਲਬ ਕੀਤਾ ਜਾਵੇਗਾ। ਰੈਪਰ ਸਿੰਗਰ ਬਾਦਸ਼ਾਹ ਦੇ ਮਾਮਲੇ ਵਿਚ ਮਹਿਲਾ ਕਮਿਸ਼ਨ ਦੇ ਸਖ਼ਤ ਰਵੱਈਏ ਤੋਂ ਬਾਅਦ ਅੰਜਲੀ ਨੇ ਸ਼ਿਕਾਇਤ ਕਰਨ ਦੀ ਹਿੰਮਤ ਜੁਟਾਈ।

ਅੰਜਲੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਉਹ ਆਪਣੇ ਇਕ ਗਾਣੇ ਦੀ ਪ੍ਰਮੋਸ਼ਨ ਲਈ ਲਖਨਊ ਗਈ ਸੀ। ਉਸ ਦਿਨ ਲਖਨਊ ਵਿਚ ਪਹਿਲਾਂ ਮੰਚ ’ਤੇ ਪਵਨ ਸਿੰਘ ਨੇ ਮੇਰੀ ਇਜਾਜ਼ਤ ਤੋਂ ਬਿਨਾਂ ਗ਼ਲਤ ਤਰੀਕੇ ਨਾਲ ਮੇਰੀ ਕਮਰ ਛੂਹੀ। ਬਾਅਦ ਵਿਚ ਬਦਨਾਮ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਸੋਸ਼ਲ ਮੀਡੀਆ ਅਤੇ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕੀਤੀ ਗਈ। ਇਸੇ ਕਾਰਨ ਉਨ੍ਹਾਂ ਦਾ ਦਿੱਲੀ ਰਾਮਲੀਲਾ ਵਿਚ ਸੀਤਾ ਦਾ ਰੋਲ ਖੁੱਝ ਗਿਆ। ਉਨ੍ਹਾਂ ਨੇ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਖ਼ਿਲਾਫ ਸੋਸ਼ਲ ਮੀਡੀਆ ’ਤੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਹਟਵਾਈਆਂ ਜਾਣ।


author

cherry

Content Editor

Related News