ਸਿੰਗਾਪੁਰ ਦੇ ਮੰਤਰੀ ਬਿਨ ਉਸਮਾਨ ਨੇ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਗੱਲਬਾਤ
Tuesday, Apr 26, 2022 - 10:56 AM (IST)
ਨਵੀਂ ਦਿੱਲੀ (ਹਰੀਸ਼ ਚੰਦਰ/ਭਾਸ਼ਾ)- ਸਿੰਗਾਪੁਰ ਦੇ ਮੰਤਰੀ ਮੁਹੰਮਦ ਮਲਿਕੀ ਬਿਨ ਉਸਮਾਨ ਨੇ ਸੋਮਵਾਰ ਨੂੰ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ ਅਤੇ ਆਪਣੇ-ਆਪਣੇ ਦੇਸ਼ਾਂ 'ਚ ਡਿਜੀਟਲ ਮੀਡੀਆ ਨਿਯਮ ਸਮੇਤ ਵਿਆਪਕ ਮੁੱਦਿਆਂ 'ਤੇ ਗੱਲਬਾਤ ਕੀਤੀ। ਸਿੰਗਾਪੁਰ ਪ੍ਰਧਾਨ ਮੰਤਰੀ ਦਫ਼ਤਰ 'ਚ ਮੰਤਰੀ ਉਸਮਾਨ ਨੇ ਠਾਕੁਰ ਨੂੰ ਸਿੰਗਾਪੁਰ 'ਚ ਡਿਜੀਟਲ ਮੀਡੀਆ ਅਤੇ ਡਿਜੀਟਲ ਮੰਚਾਂ ਦੇ ਨਿਯਮ ਢਾਂਚੇ ਬਾਰੇ ਜਾਣੂੰ ਕਰਵਾਇਆ। ਉੱਥੇ ਹੀ ਠਾਕੁਰ ਨੇ ਨਿਯਮ ਦੀ ਤਿੰਨ ਪੱਧਰੀ ਪ੍ਰਣਾਲੀ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ।
ਇਹ ਵੀ ਪੜ੍ਹੋ : ਮਨਾਲੀ-ਲੇਹ ਮਾਰਗ 'ਤੇ ਛੋਟੇ ਵਾਹਨਾਂ ਲਈ ਆਵਾਜਾਈ ਸ਼ੁਰੂ
ਠਾਕੁਰ ਨੇ ਉਸਮਾਨ ਨੂੰ ਚਿੱਠੀ ਸੂਚਨਾ ਦਫ਼ਤਰ ਦੇ ਅਧੀਨ 'ਫੈਕਟ ਚੈੱਕ ਯੂਨਿਟ' ਦੇ ਰੂਪ 'ਚ ਤੱਥਾਂ ਦੀ ਪੜਤਾਲ ਕਰਨ ਸੰਬੰਧੀ ਭਾਰਤ ਦੇ ਅਨੁਭਵ ਨੂੰ ਸਾਂਝਾ ਕੀਤਾ। ਠਾਕੁਰ ਨੇ ਉਸਮਾਨ ਨੂੰ ਅਪੀਲ ਕੀਤੀ ਕਿ ਭਾਰਤ ਅਤੇ ਸਿੰਗਾਪੁਰ ਅਗਸਤ 'ਚ ਭਾਰਤ-ਸਿੰਗਾਪੁਰ ਸੁਤੰਤਰਤਾ ਹਫ਼ਤਾ ਮਨਾਉਣ ਦੀਆਂ ਸੰਭਾਵਨਾਵਾਂ 'ਤੇ ਕੰਮ ਕਰ ਸਕਦੇ ਹਨ, ਜਿਸ ਮਹੀਨੇ ਦੋਵੇਂ ਦੇਸ਼ ਆਜ਼ਾਦ ਹੋਏ ਸਨ। ਦੱਸਣਯੋਗ ਹੈ ਕਿ ਭਾਰਤ ਨੂੰ ਜਿੱਥੇ 15 ਅਗਸਤ 1947 ਨੂੰ ਆਜ਼ਾਦੀ ਮਿਲੀ, ਉੱਥੇ ਹੀ ਸਿੰਗਾਪੁਰ ਨੂੰ 9 ਅਗਸਤ 1965 ਨੂੰ ਆਜ਼ਾਦ ਹੋਇਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ