ਪੀ.ਐੱਮ. ਮੋਦੀ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨਾਲ ਕੀਤੀ ਬੈਠਕ

Wednesday, Nov 14, 2018 - 04:41 PM (IST)

ਪੀ.ਐੱਮ. ਮੋਦੀ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨਾਲ ਕੀਤੀ ਬੈਠਕ

ਸਿੰਗਾਪੁਰ/ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਿੰਗਾਪੁਰ ਵਿਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪੂਰਬੀ ਏਸ਼ੀਆ ਸਿਖਰ ਸੰਮੇਲਨ ਤੋਂ ਵੱਖ ਦੋਹਾਂ ਨੇਤਾਵਾਂ ਵਿਚਕਾਰ ਹੋਈ ਬੈਠਕ ਵਿਚ ਵਪਾਰ, ਰੱਖਿਆ ਅਤੇ ਸੁਰੱਖਿਆ ਜਿਹੇ ਖੇਤਰਾਂ ਵਿਚ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਗੱਲਬਾਤ ਹੋਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। 

 

ਰਵੀਸ਼ ਕੁਮਾਰ ਨੇ ਕਿਹਾ,'' ਮੋਦੀ ਅਤੇ ਮੌਰੀਸਨ ਵਿਚਕਾਰ ਸਿੰਗਾਪੁਰ ਵਿਚ ਪੂਰਬੀ ਏਸ਼ੀਆ ਸਿਖਰ ਬੈਠਕ ਦੇ ਮੌਕੇ ਤੋਂ ਵੱਖ ਬੈਠਕ ਹੋਈ। ਦੋਹਾਂ ਨੇਤਾਵਾਂ ਵਿਚਕਾਰ ਵਪਾਰ ਤੇ ਨਿਵੇਸ਼, ਰੱਖਿਆ ਤੇ ਸੁਰੱਖਿਆ ਅਤੇ ਦੋ ਪੱਖੀ ਸਹਿਯੋਗ ਦੇ ਹੋਰ ਖੇਤਰਾਂ 'ਤੇ ਗੱਲਬਾਤ ਹੋਈ।''

 

ਪ੍ਰਧਾਨ ਮੰਤਰੀ ਦਫਤਰ (ਪੀ.ਐੱਮ. ਓ.) ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਕੌਟ ਮੌਰੀਸਨ ਵਿਚਕਾਰ ਅੱਜ ਰਚਨਾਤਮਕ ਬੈਠਕ ਹੋਈ।''


author

Vandana

Content Editor

Related News