ਸਿੱਕਮ ’ਚ 40 ਝੀਲਾਂ ਤੋਂ ਹੜ੍ਹ ਦਾ ਖ਼ਤਰਾ, 16 ਦੇ ਫਟਣ ਦਾ ਜੋਖਮ ਜ਼ਿਆਦਾ
Saturday, Sep 05, 2026 - 05:32 PM (IST)
ਗੰਗਟੋਕ (ਏਜੰਸੀ)- ਪੂਰਬੀ ਹਿਮਾਲੀਅਨ ਸੂਬੇ ਸਿੱਕਮ ਨੇ 40 ਤੋਂ ਜ਼ਿਆਦਾ ਖ਼ਤਰੇ ਵਾਲੀਆਂ ਗਲੇਸ਼ੀਅਲ ਝੀਲਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਤੋਂ ਹੇਠਲੇ ਇਲਾਕਿਆਂ ’ਚ ਹੜ੍ਹ ਆ ਸਕਦੇ ਹਨ। ਇਨ੍ਹਾਂ ’ਚੋਂ 16 ਨੂੰ ਅਜਿਹੀਆਂ ਝੀਲਾਂ ਵਜੋਂ ਨਿਸ਼ਾਨਦੇਹ ਕੀਤਾ ਗਿਆ ਹੈ ਜਿਨ੍ਹਾਂ ਦੇ ਫਟਣ ਨਾਲ ਭਿਆਨਕ ਹੜ੍ਹ ਆਉਣ ਦਾ ਜੋਖਮ ਸਭ ਤੋਂ ਜ਼ਿਆਦਾ ਹੈ।
ਇਹ ਅੰਕੜਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਨੇਪਾਲ ’ਚ ਹਾਲ ਹੀ ’ਚ ਅਚਾਨਕ ਆਏ ਹੜ੍ਹ ਦੇ ਪਿਛੋਕੜ ’ਚ ਆਇਆ ਹੈ। ਇਹ ਹੜ੍ਹ 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਇਕ ਗਲੇਸ਼ੀਅਰ ਟੁੱਟਣ ਕਾਰਨ ਆਇਆ ਸੀ, ਜਿਸ ’ਚ ਸੈਂਕੜੇ ਲੋਕ ਮਾਰੇ ਗਏ ਅਤੇ ਕਈ ਲੋਕ ਲਾਪਤਾ ਹੋ ਗਏ। ਹਾਲਾਂਕਿ ਇਹ ਤਬਾਹੀ ‘ਗਲੇਸ਼ੀਅਲ ਲੇਕ ਆਊਟਬਰਸਟ ਫਲੱਡ’ (ਜੀ. ਐੱਲ. ਓ. ਐੱਫ.) ਜਾਂ ਗਲੇਸ਼ੀਅਰ ਝੀਲਾਂ ਦੇ ਫਟਣ ਨਾਲ ਆਏ ਹੜ੍ਹ ਨਾਲ ਜੁੜੀ ਨਹੀਂ ਸੀ ਪਰ ਅਚਾਨਕ ਆਏ ਹੜ੍ਹ ਨੇ ਹਿਮਾਲਿਆ ’ਚ ਇਕ ਵੱਡੇ ਬਦਲਾਅ ਨੂੰ ਦਿਖਾਇਆ ਹੈ ਕਿਉਂਕਿ ਗਲੇਸ਼ੀਅਰ ਘਟ ਰਹੇ ਹਨ, ਉਨ੍ਹਾਂ ਦੀ ਥਾਂ ਨਵੀਆਂ ਝੀਲਾਂ ਬਣ ਰਹੀਆਂ ਹਨ, ਜਦਕਿ ਮੌਜੂਦਾ ਝੀਲਾਂ ਦਾ ਵਿਸਥਾਰ ਹੋ ਰਿਹਾ ਹੈ।
ਗਲੇਸ਼ੀਅਲ ਝੀਲਾਂ ਗਲੇਸ਼ੀਅਰ ਦੇ ਪਿਘਲਣ ਅਤੇ ਗਲੇਸ਼ੀਅਰ ਦੀ ਸਤ੍ਹਾ ’ਤੇ ਜਾਂ ਉਸ ਦੇ ਨੇੜੇ ਖੱਡਿਆਂ ’ਚ ਪਾਣੀ ਦੇ ਜਮ੍ਹਾ ਹੋਣ ਨਾਲ ਬਣਦੀਆਂ ਹਨ। ਜੀ.ਐੱਲ ਓ.ਐੱਫ. ਉਦੋਂ ਹੁੰਦਾ ਹੈ ਜਦੋਂ ਇਹ ਝੀਲਾਂ ਬਹੁਤ ਜ਼ਿਆਦਾ ਪਾਣੀ ਜਮ੍ਹਾ ਹੋਣ ਜਾਂ ਭੂਚਾਲ ਵਰਗੇ ਕਾਰਨਾਂ ਕਰ ਕੇ ਅਚਾਨਕ ਫਟ ਜਾਂਦੀਆਂ ਹਨ। ਇਹ ਹੜ੍ਹ ਬਹੁਤ ਜ਼ਿਆਦਾ ਤਬਾਹੀ ਮਚਾ ਸਕਦੇ ਹਨ ਅਤੇ ਲੋਕਾਂ ਅਤੇ ਆਸ-ਪਾਸ ਦੇ ਵਾਤਾਵਰਣ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ। ਅਕਤੂਬਰ 2023 ’ਚ ਸਿੱਕਮ ’ਚ ਅਜਿਹੇ ਹੀ ਇਕ ਹੜ੍ਹ ’ਚ ਮੰਗਨ, ਗੰਗਟੋਕ, ਪਾਕਯੋਂਗ ਅਤੇ ਨਾਮਚੀ ਜ਼ਿਲਿਆਂ ’ਚ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਇਸ ਨੇ ਚੁੰਗਥਾਂਗ ਡੈਮ ਨੂੰ ਵੀ ਤਬਾਹ ਕਰ ਦਿੱਤਾ ਸੀ, ਜੋ ਇਕ ਵੱਡੇ ਪਣ-ਬਿਜਲੀ ਪ੍ਰਾਜੈਕਟ ਦਾ ਇਕ ਜ਼ਰੂਰੀ ਹਿੱਸਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
