ਭਾਜਪਾ ਵਲੋਂ ਹਿਮਾਚਲ ਪ੍ਰਦੇਸ਼ ਤੋਂ ਡਾ. ਸਿਕੰਦਰ ਕੁਮਾਰ ਹੋਣਗੇ ਰਾਜ ਸਭਾ ਉਮੀਦਵਾਰ

Saturday, Mar 19, 2022 - 05:00 PM (IST)

ਭਾਜਪਾ ਵਲੋਂ ਹਿਮਾਚਲ ਪ੍ਰਦੇਸ਼ ਤੋਂ ਡਾ. ਸਿਕੰਦਰ ਕੁਮਾਰ ਹੋਣਗੇ ਰਾਜ ਸਭਾ ਉਮੀਦਵਾਰ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਿਕੰਦਰ ਕੁਮਾਰ ਰਾਜ ਸਭਾ ਦੀ ਮੈਂਬਰਤਾ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਹੋਣਗੇ। ਦੇਸ਼ ਦੇ 4 ਸੂਬਿਆਂ ਤੋਂ ਰਾਜ ਸਭਾ ਲਈ ਸੀਟਾਂ ਖਾਲੀ ਹੋ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਰਾਜ ਸਭਾ ਸੀਟਾਂ 'ਚ ਕਾਂਗਰਸ ਦੇ ਆਨੰਦ ਸ਼ਰਮਾ ਵੀ ਰਾਜ ਸਭਾ ਦੇ ਸੰਸਦ ਮੈਂਬਰ ਹਨ। ਉਨ੍ਹਾਂ ਦੀ ਜਗ੍ਹਾ ਹੁਣ ਡਾ. ਸਿਕੰਦਰ ਕੁਮਾਰ ਦਾ ਰਾਜ ਸਭਾ ਦਾ ਮੈਂਬਰ ਚੁਣਿਆ ਜਾਣਾ ਤੈਅ ਮੰਨਿਆ ਜਾ ਰਿਹਾ ਹੈ। 

ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਆਨੰਦ ਸ਼ਰਮਾ ਦਾ ਕਾਰਜਕਾਲ 2 ਅਪ੍ਰੈਲ ਨੂੰ ਪੂਰਾ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਕੇਂਦਰੀ ਚੋਣ ਕਮਿਸ਼ਨ ਨੇ ਰਾਜ ਸਭਾ ਦੀ ਮੈਂਬਰਤਾ ਦੀ ਚੋਣ ਲਈ ਚੋਣ ਪ੍ਰੋਗਰਾਮ ਜਾਰੀ ਕੀਤਾ ਹੈ। ਚੋਣ ਲਈ 31 ਮਾਰਚ ਨੂੰ ਵੋਟਿੰਗ ਹੋਵੇਗੀ। ਇਸ ਤੋਂ ਬਾਅਦ ਜੇ.ਪੀ. ਨੱਢਾ, ਇੰਦੂ ਗੋਸਵਾਮੀ ਤੋਂ ਬਾਅਦ ਤੀਜੀ ਸੀਟ 'ਤੇ ਭਾਜਪਾ ਦਾ ਕਬਜ਼ਾ ਹੋ ਜਾਵੇਗਾ। ਡਾ. ਸਿਕੰਦਰ ਦੇ ਪਰਿਵਾਰ 'ਚ ਪਤਨੀ ਤੋਂ ਇਲਾਵਾ 2 ਪੁੱਤਰ ਹਨ। ਭਾਜਪਾ ਨੇ ਡਾ. ਸਿਕੰਦਰ ਕੁਮਾਰ ਨੂੰ ਰਾਜ ਸਭਾ ਦੀ ਮੈਂਬਰਤਾ ਲਈ ਉਮੀਦਵਾਰ ਬਣਾ ਕੇ ਪ੍ਰਦੇਸ਼ ਦੇ ਦਲਿਤ ਵੋਟ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ।


author

DIsha

Content Editor

Related News