ਰਾਸ਼ਟਰੀ ਸਮੁੰਦਰ ਵਿਗਿਆਨ ਸੰਸਥਾ ਨੂੰ ਰਾਮੇਸ਼ਵਰਮ-ਧਨੁਸ਼ਕੋਡੀ ਅੱਗੇ ਸਮੁੰਦਰ ’ਚ ਇਕ ਪੁਰਾਣੀ ਨਦੀ ਦੇ ਸੰਕੇਤ ਮਿਲੇ

Monday, Dec 13, 2021 - 03:49 PM (IST)

ਪਣਜੀ- ਰਾਮਸੇਤੂ ਦੀ ਕਾਲ ਗਣਨਾ ਅਧਿਐਨ ਦੌਰਾਨ ਦੇਸ਼ ਦੀ ਸੀਨੀਅਰ ਵਿਗਿਆਨੀ ਸੰਸਥਾ ਨੂੰ ਉੱਥੇ ਇਕ ਪੁਰਾਣੀ ਨਦੀ ਦੇ ਅਵਸ਼ੇਸ਼ ਮਿਲੇ ਹਨ। ਸੀ.ਐੱਸ.ਆਈ.ਆਰ. ਦੀ ਸੰਸਥਾ ਰਾਸ਼ਟਰੀ ਸਮੁੰਦਰ ਵਿਗਿਆਨ ਸੰਸਥਾ (ਐੱਨ.ਆਈ.ਓ.-ਗੋਆ) ਨੂੰ ਆਪਣੀ ਪਹਿਲੀ ਸੈਂਪਲਿੰਗ ਸਰਵੇ ’ਚ ਰਾਮੇਸ਼ਵਰਮ-ਧਨੁਸ਼ਕੋਡੀ ਦੇ ਅੱਗੇ ਇਕ ਪੁਰਾਣੀ ਨਦੀ ’ਚ ਰੇਤ ਭਰਨ ਅਤੇ ਸਮੁੰਦਰੀ ਪਾਣੀ ’ਚ ਡੁੱਬ ਜਾਣ ਦੇ ਸੰਕੇਤ ਮਿਲੇ ਹਨ। ਵਿਗਿਆਨੀ ਸਰਵੇ ’ਚ 2 ਸਥਾਨਾਂ ਦੇ ਕ੍ਰਾਸ ਸੈਕਸ਼ਨ ’ਚ ਨਦੀ ਦੇ ਬੁਨਿਆਦੀ ਢਾਂਚੇ ਦੀ ਪੁਸ਼ਟੀ ਹੋਈ ਹੈ। ਐੱਨ.ਆਈ.ਓ.-ਗੋਆ ਦੇ ਡਾਇਰੈਕਟਰ ਸੁਨੀਲ ਕੁਮਾਰ ਸਿੰਘ ਨੇ ਦੱਸਿਆ ਕਿ ਰਾਮਸੇਤੂ ਦੀ ਕਾਲ ਗਣਨਾ ਦੇ ਸੰਬੰਧ ’ਚ ਤਾਮਿਲਨਾਡੂ ਦੇ ਦੱਖਣ-ਪੂਰਬੀ ਤੱਟ ’ਤੇ ਪੰਬਨ ਟਾਪੂ ਅਤੇ ਸ਼੍ਰੀਲੰਕਾ ਦੇ ਉੱਤਰ ਪੱਛਮੀ ਤੱਟ ’ਤੇ ਸਥਿਤ ਮੰਨਾਰ ਟਾਪੂ ਦਰਮਿਆਨ 20 ਵਿਗਿਆਨੀਆਂ ਦੀ ਟੀਮ ਨੇ ਸਰਵੇ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ : PM ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦਾ ਕੀਤਾ ਉਦਘਾਟਨ, ਬੋਲੇ- ਬਾਬਾ ਭੋਲੇਨਾਥ ਦੀ ਮਰਜ਼ੀ ਨਾਲ ਹੋਇਆ ਸਭ

ਨਵੰਬਰ ’ਚ ਪਹਿਲੀ ਵਾਰ ਸੈਂਪਲਿੰਗ ਕੀਤੀ ਗਈ, ਜਿਸ ’ਚ ਸਮੁੰਦਰ ਤਲ ਤੋਂ ਰੇਤ ਅਤੇ ਬਾਇਓਲਾਜਿਕਲ ਮੈਟੇਰੀਅਲ ਦੇ ਨਮੂਨੇ ਜਮ੍ਹਾ ਕੀਤੇ ਗਏ। ਸ਼ੁਰੂਆਤੀ ਅਧਿਐਨ ’ਚ ਇੱਥੇ ਕਿਸੇ ਲੁਪਤ ਨਦੀ ਹੋਣ ਦੇ ਸੰਕੇਤ ਮਿਲੇ। ਹਾਲੇ ਇਹ ਤੈਅ ਨਹੀਂ ਹੋ ਸਕਿਆ ਹੈ ਕਿ ਇਹ ਨਦੀ ਕਦੋਂ ਵਗਦੀ ਸੀ ਅਤੇ ਕਦੋਂ ਤੱਕ ਹੌਂਦ ’ਚ ਰਹੀ ਅਤੇ ਕਿੱਥੋਂ ਤੋਂ ਆਉਂਦੀ ਸੀ ਪਰ ਇਹ ਹੈਰਾਨ ਕਰਨ ਵਾਲਾ ਪਹਿਲੂ ਹੈ, ਕਿਉਂਕਿ ਹਾਲੇ ਤੱਕ ਰਾਮ ਸੇਤੂ ਦੇ ਸੰਬੰਧ ’ਚ ਸਮੁੰਦਰ ’ਤੇ ਸੇਤੂ ਬਣਾਉਣ ਦੀ ਗੱਲ ਕਹੀ ਜਾਂਦੀ ਹੈ, ਕਿਸੇ ਮਿਥਿਹਾਸਕ ਜ਼ਿਕਰ ’ਚ ਵੀ ਨਦੀ ਦਾ ਜ਼ਿਕਰ ਨਹੀਂ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News