ਇਸ਼ਕ ’ਚ ਪੈਂਦਿਆਂ ਹੀ ਸਰੀਰ ’ਚ ਦਿਸਦੇ ਹਨ ਅਜਿਹੇ ਸਾਈਡ ਇਫੈਕਟਸ

02/15/2020 2:04:56 AM

ਨਵੀਂ ਦਿੱਲੀ (ਇੰਟ.)-ਲਵ, ਪਿਆਰ, ਇਸ਼ਕ, ਮੁਹੱਬਤ, ਇਹ ਕਦੋਂ-ਕਿਵੇਂ ਅਤੇ ਕਿਉਂ ਹੋ ਜਾਂਦਾ ਹੈ, ਇਹ ਕੋਈ ਨਹੀਂ ਜਾਣਦਾ ਅਤੇ ਇਸ ਦੇ ਪਿੱਛੇ ਕਿਸੇ ਤਰ੍ਹਾਂ ਦਾ ਕੋਈ ਸਪੱਸ਼ਟ ਕਾਰਣ ਵੀ ਨਹੀਂ ਹੁੰਦਾ। ਇਸ ਲਈ ਕਿਉਂਕਿ ਪਿਆਰ ਤਾਂ ਇਕ ਅਹਿਸਾਸ ਹੈ, ਜੋ ਕਿਸੇ ਲਈ ਅਚਾਨਕ ਸਾਡੇ ਮਨ ’ਚ ਸਮਾ ਜਾਂਦਾ ਹੈ। ਕਈ ਵਾਰ ਤਾਂ ਉਸ ਵਿਅਕਤੀ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਕਿਸੇ ਦੇ ਪਿਆਰ ’ਚ ਪੈ ਗਿਆ ਹੈ ਪਰ ਇਹੋ ਪਿਆਰ ਤੁਹਾਡੀ ਜ਼ਿੰਦਗੀ ਨੂੰ ਜਿੰਨਾ ਖੁਸ਼ਨੁਮਾ ਬਣਾ ਦਿੰਦਾ ਹੈ, ਉਥੇ ਇਹ ਪਿਆਰ ਤੁਹਾਨੂੰ ਬੀਮਾਰ ਵੀ ਕਰ ਸਕਦਾ ਹੈ ਅਤੇ ਇਸੇ ਇਸ਼ਕ ਦੇ ਸਰੀਰ ’ਤੇ ਕੁਝ ਸਾਈਡ ਇਫੈਕਟਸ ਵੀ ਨਜ਼ਰ ਆਉਂਦੇ ਹਨ। ਅਜਿਹਾ ਅਸੀਂ ਨਹੀਂ ਕਹਿ ਰਹੇ ਹਾਂ ਸਗੋਂ ਖੋਜ ਕਹਿ ਰਹੀ ਹੈ।

ਅਮਰੀਕਾ ਦੀ ਨਿਊਜਰਸੀ ਸਥਿਤ ਸਟਗਰਸ ਯੂਨੀਵਰਸਿਟੀ ’ਚ ਸਾਲ 2010 ’ਚ ਹੋਈ ਇਕ ਸਟੱਡੀ ਦੀ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਆਰ ਇਕ ਤਰ੍ਹਾਂ ਦਾ ਨਸ਼ਾ ਹੁੰਦਾ ਹੈ। ਇਹ ਤੁਹਾਡੇ ਦਿਮਾਗ ਦੇ ਉਨ੍ਹਾਂ ਹਿੱਸਿਆਂ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਕਰ ਲੈਂਦਾ ਹੈ, ਜਿਨ੍ਹਾਂ ਨਾਲ ਤੁਸੀਂ ਜ਼ਰੂਰੀ ਫੈਸਲੇ ਲੈਂਦੇ ਹੋ। ਅਜਿਹਾ ਇਸ ਲਈ ਹੁੰਦਾ ਹੈ ਕਿ ਕਿਉਂਕਿ ਜਦੋਂ ਤੁਸੀਂ ਪਿਆਰ ’ਚ ਪੈਂਦੇ ਹੋ ਤਾਂ ਦਿਮਾਗ ’ਚ ਡੋਪਾਮਾਈਨ, ਆਕਸੀਟੋਸਿਨ, ਐਡ੍ਰਨਲਿਨ ਅਤੇ ਵੈਸੋਪ੍ਰੇਸਿਨ ਵਰਗੇ ਕਈ ਕੈਮੀਕਲਸ ਰਿਲੀਜ਼ ਹੁੰਦੇ ਹਨ ਜਿਵੇਂ ਕਿਸੇ ਵਿਅਕਤੀ ਦੀ ਡਰੱਗਸ ਲੈਣ ’ਤੇ ਉਸ ਦੀ ਆਦਤ ਪੈ ਜਾਂਦੀ ਹੈ ਠੀਕ ਉਸੇ ਤਰ੍ਹਾਂ ਦਿਮਾਗ ’ਚ ਇਨ੍ਹਾਂ ਕੈਮੀਕਲਸ ਦੇ ਰਿਲੀਜ਼ ਹੋਣ ’ਤੇ ਤੁਸੀਂ ਜਿਸ ਵਿਅਕਤੀ ਨਾਲ ਪਿਆਰ ਕਰਦੇ ਹੋ ਤੁਹਾਨੂੰ ਉਸ ਦੀ ਆਦਤ ਪੈ ਜਾਂਦੀ ਹੈ, ਉਸ ਦਾ ਅਡਿਕਸ਼ਨ ਹੋ ਜਾਂਦਾ ਹੈ।

ਪੇਟ ’ਚ ਗੁੜਗੁੜਾਹਟ ਹੋਣ ਲੱਗਦੀ ਹੈ
ਪਿਆਰ ਸਿਰਫ ਨਸ਼ਾ ਹੀ ਨਹੀਂ ਹੈ, ਤੁਹਾਡੇ ਬੀਮਾਰ ਹੋਣ ਦਾ ਮਤਲਬ ਇਹ ਨਹੀਂ ਤੁਸੀਂ ਬਿਸਤਰਾ ਫੜ ਲਓਗੇ ਪਰ ਸਰੀਰ ’ਚ ਕੁਝ ਬਦਲਾਅ ਜਾਂ ਇੰਝ ਕਹੋ ਕਿ ਸਾਈਡ ਇਫੈਕਟਸ ਨਜ਼ਰ ਆਉਣ ਲੱਗਦੇ ਹਨ। ਇਸ ਪੂਰੀ ਸਥਿਤੀ ਨੂੰ ਲਵਸਿਕਨੈੱਸ ਕਹਿੰਦੇ ਹਨ। ਦਰਅਸਲ, ਪਿਆਰ ਹੁੰਦੇ ਹੀ ਸਾਡੇ ਸਰੀਰ ’ਚ ਮੌਜੂਦ ਸਟ੍ਰੈੱਸ ਹਾਰਮੋਨ ਕਾਰਟੀਸੋਲ ਖੂਨ ਦੀਆਂ ਕੋਸ਼ਿਕਾਵਾਂ ਰਾਹੀਂ ਸਾਡੇ ਪੇਟ ’ਚ ਪਹੁੰਚ ਜਾਂਦਾ ਹੈ। ਇਸੇ ਕਾਰਣ ਪੇਟ ’ਚ ਗੁੜਗੁੜਾਹਟ ਹੋਣ ਲੱਗਦੀ ਹੈ ਅਤੇ ਤੁਹਾਨੂੰ ਭੁੱਖ ਵੀ ਮਹਿਸੂਸ ਨਹੀਂ ਹੁੰਦੀ।

ਹਾਰਮੋਨਜ਼ ’ਚ ਪੈਂਦਾ ਹੈ ਅਸਰ
ਤੁਹਾਡੇ ਪਿਆਰ ਭਰੇ ਰਿਸ਼ਤੇ ਦੇ ਸ਼ੁਰੂਆਤੀ 1-2 ਸਾਲ ਦੇ ਸਮੇਂ ’ਚ ਜਦੋਂ ਦੋਵਾਂ ਪਾਰਟਨਰ ਇਕ-ਦੂਜੇ ਦੇ ਬਿਨਾਂ ਰਹਿ ਨਹੀਂ ਸਕਦੇ ਵਾਲੀ ਫੀਲਿੰਗ ਰਹਿੰਦੀ ਹੈ, ਉਸ ਦੌਰਾਨ ਤੁਹਾਡੇ ਸਰੀਰ ਦੇ ਹਾਰਮੋਨਜ਼ ’ਤੇ ਇਸ ਦਾ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ। 2004 ਦੀ ਇਕ ਸਟੱਡੀ ਦੀ ਮੰਨੀਏ ਤਾਂ ਜਦੋਂ ਤੁਸੀਂ ਪਿਆਰ ’ਚ ਹੁੰਦੇ ਹੋ ਤਾਂ ਸਟ੍ਰੈੱਸ ਹਾਰਮੋਨ ਕਾਰਟੀਸੋਲ ਔਰਤ ਅਤੇ ਮਰਦ ਦੋਵਾਂ ’ਚ ਵਧ ਜਾਂਦਾ ਹੈ ਅਤੇ ਇਸ ਦੌਰਾਨ ਮੇਲ ਸੈਕਸ ਹਾਰਮੋਨ ਟੈਸਟੋਸਟੇਰਾਨ ਦਾ ਲੇਵਲ ਮਰਦਾਂ ’ਚ ਘਟ ਜਾਂਦਾ ਹੈ ਅਤੇ ਔਰਤਾਂ ’ਚ ਵਧ ਜਾਂਦਾ ਹੈ।

ਪਿਆਰ ’ਚ ਨੀਂਦ ਵੀ ਉੱਡ ਜਾਂਦੀ ਹੈ
ਮਾਹਿਰਾਂ ਦੀ ਮੰਨੀਏ ਤਾਂ ਜਦੋਂ ਤੁਹਾਨੂੰ ਸੱਚਾ ਪਿਆਰ ਹੁੰਦਾ ਹੈ ਤਾਂ ਦਿਮਾਗ ’ਚ ਡੋਪਾਮਾਈਨ ਵਰਗੇ ਢੇਰ ਸਾਰੇ ਕੈਮੀਕਲਸ ਭਰੇ ਹੁੰਦੇ ਹਨ, ਜਿਸ ਕਾਰਣ ਵਿਅਕਤੀ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਸੱਤਵੇਂ ਅਸਮਾਨ ’ਤੇ ਹੈ। ਸਰੀਰ ’ਚ ਬਹੁਤ ਜ਼ਿਆਦਾ ਐਨਰਜੀ ਮਹਿਸੂਸ ਹੁੰਦੀ ਹੈ ਅਤੇ ਰਾਤ-ਰਾਤ ਭਰ ਨੀਂਦ ਨਹੀਂ ਆਉਂਦੀ।


Sunny Mehra

Content Editor

Related News