UP ਦੇ ਮੰਤਰੀ ਦਾ ਬਿਆਨ; ਪੰਜਾਬ ਦੇ ਜੇਲ੍ਹ ਮੰਤਰੀ ਰੰਧਾਵਾ ਨੇ ਮੁਖਤਾਰ ਅੰਸਾਰੀ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

Sunday, Mar 14, 2021 - 06:24 PM (IST)

ਲਖਨਊ— ਹਿਸਟਰੀ ਸ਼ੀਟਰ ਮੁਖਤਾਰ ਅੰਸਾਰੀ ਨੂੰ ਲੈ ਕੇ ਉੱਤਰ ਪ੍ਰਦੇਸ਼ ਅਤੇ ਪੰਜਾਬ ਸਰਕਾਰ ਵਿਚਾਲੇ ਤਲਖ਼ੀ ਵਧਦੀ ਹੀ ਜਾ ਰਹੀ ਹੈ। ਮੁਖਤਾਰ ਅੰਸਾਰੀ ਨੂੰ ਲੈ ਕੇ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਦੀ ਲੜਾਈ ਸੁਪਰੀਮ ਕੋਰਟ ਤੱਕ ਪਹੁੰਚ ਗਈ ਹੈ। ਉੱਤਰ ਪ੍ਰਦੇਸ਼ ਨੂੰ ਮੁਖਤਾਰ ਅੰਸਾਰੀ ਚਾਹੀਦਾ ਹੈ ਪਰ ਪੰਜਾਬ ਸਰਕਾਰ ਅੰਸਾਰੀ ਨੂੰ ਦੇਣ ਲਈ ਤਿਆਰ ਨਹੀਂ ਹੈ। ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਤਾਂ ਪੰਜਾਬ ਸਰਕਾਰ ’ਤੇ ਖੁੱਲ੍ਹੇਆਮ ਅੰਸਾਰੀ ਨੂੰ ਬਚਾਉਣ ਦਾ ਦੋਸ਼ ਲਾ ਰਹੀ। ਇਸ ਦਰਮਿਆਨ ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਲਖਨਊ ਵਿਚ ਚੁੱਪ-ਚਪੀਤੇ ਦੌਰਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਲਖਨਊ ਵਿਚ ਆ ਕੇ ਅੰਸਾਰੀ ਦੇ ਪਰਿਵਾਰ ਨੂੰ ਮਿਲੇ। ਇਹ ਦੋਸ਼ ਲਾਇਆ ਹੈ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸਿਧਾਰਥ ਨਾਥ ਸਿੰਘ ਦਾ। ਜਿਨ੍ਹਾਂ ਦਾ ਦੋਸ਼ ਹੈ ਕਿ ਰੰਧਾਵਾ ਚੁੱਪ-ਚਪੀਤੇ ਲਖਨਊ ਆਏ ਅਤੇ ਅੰਸਾਰੀ ਦੇ ਪਰਿਵਾਰ ਨੂੰ ਮਿਲੇ ਹਨ।

PunjabKesari

ਸਿਧਾਰਥ ਦਾ ਦੋਸ਼ ਹੈ ਕਿ ਪੰਜਾਬ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 12 ਤੋਂ 13 ਮਾਰਚ ਤੱਕ ਲਖਨਊ ਦੌਰੇ ’ਤੇ ਆਏ। ਉਨ੍ਹਾਂ ਨੇ ਜੇਲ੍ਹ ’ਚ ਬੰਦ ਹਿਸਟਰੀ ਸ਼ੀਟਰ ਮੁਖਤਾਰ ਅੰਸਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦਾ ਦੋਸ਼ ਲਾਇਆ।  ਕੈਬਨਿਟ ਮੰਤਰੀ ਸਿਧਾਰਥ ਨੇ ਦਇਹ ਵੀ ਦੋਸ਼ ਲਾਇਆ ਕਿ ਉਹ ਲਖਨਊ ਦੇ ਇਕ ਪੰਜ ਸਿਤਾਰਾ ਹੋਟਲ ’ਚ ਅੰਸਾਰੀ ਦੇ ਪਰਿਵਾਰ ਨੂੰ ਮਿਲੇ। ਹਵਾਈ ਅੱਡੇ ’ਤੇ ਉਨ੍ਹਾਂ ਨੂੰ ਇਕ ਟੀਮ ਰਿਸੀਵ ਕਰਨ ਪਹੁੰਚੀ। ਜੇਲ ਮੰਤਰੀ ਨੂੰ ਹਵਾਈ ਅੱਡੇ ’ਤੇ ਜੋ ਟੀਮ ਰਿਸੀਵ ਕਰਨ ਗਈ ਸੀ, ਉਹ ਮੁਖਤਾਰ ਅੰਸਾਰੀ ਦੀ ਸੀ। ਇਸ ਟੀਮ ਨੇ ਹਵਾਈ ਅੱਡੇ ’ਤੇ ਰੰਧਾਵਾ ਦਾ ਸੁਆਗਤ ਵੀ ਕੀਤਾ।  ਦੱਸਣਯੋਗ ਹੈ ਕਿ ਅੰਸਾਰੀ ਪਿਛਲੇ ਦੋ ਸਾਲ ਤੋਂ ਪੰਜਾਬ ਦੀ ਰੋਪੜ ਜੇਲ੍ਹ ਵਿਚ ਬੰਦ ਹੈ। ਅੰਸਾਰੀ ਨੂੰ ਉੱਤਰ ਪ੍ਰਦੇਸ਼ ਲਿਆਉਣ ਲਈ ਯੋਗੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ। 

PunjabKesari

ਕੀ ਕਹਿਣਾ ਹੈ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ—
ਓਧਰ ਰੰਧਾਵਾ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ’ਤੇ ਲਾਏ ਗਏ ਸਾਰੇ ਦੋਸ਼ਾਂ ’ਚ ਕੋਈ ਸੱਚਾਈ ਨਹੀਂ ਹੈ। ਕੀ ਮੈਂ ਅੰਸਾਰੀ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਯੂ. ਪੀ. ਜਾਵਾਂਗਾ? ਮੈਂ ਆਪਣੇ ਅਧਿਕਾਰੀਆਂ ਦੀ ਟੀਮ ਨਾਲ ਸੀ। ਜੇਕਰ ਯੂ. ਪੀ. ਸਰਕਾਰ ਨੂੰ ਪਤਾ ਸੀ ਕਿ ਮੈਂ ਅੰਸਾਰੀ ਦੇ ਪਰਿਵਾਰ ਨੂੰ ਮਿਲ ਰਿਹਾ ਹਾਂ ਤਾਂ ਉਨ੍ਹਾਂ ਨੇ ਕੀ ਕਦਮ ਚੁੱਕੇ? ਰੰਧਾਵਾ ਨੇ ਕਿਹਾ ਕ  ਉੱਤਰ ਪ੍ਰਦੇਸ਼ ਦਾ ਦੋ ਦਿਨਾਂ ਦੌਰਾ ਕਾਰਪੋਰੇਟ ਬੈਂਕਿੰਗ ਨੂੰ ਲੈ ਕੇ ਸਹਕਾਰਿਤਾ ਮਹਿਕਮੇ ਨਾਲ ਸਲਾਹ-ਮਸ਼ਵਰਾ ਲਈ ਸੀ। ਇਸ ਦੌਰਾਨ ਟੀਮ ਦੇ ਹੋਰ ਮੈਂਬਰ ਸਨ, ਜਿਸ ’ਚ ਐੱਮ. ਡੀ. ਪੰਜਾਬ ਸਟੇਟ ਕੋਆਪਰੇਟਿਵ ਬੈਂਕ, ਹਰਗੰਜਜੀਤ ਕੌਰ, ਏ. ਐੱਮ. ਡੀ. ਜਗਦੀਸ਼ ਸਿੰਘ ਸਿੱਧੂ ਅਤੇ ਇਕ ਬੀ. ਐੱਸ. ਐੱਨ. ਐੱਲ. ਦੀ ਟੀਮ ਸੀ। 


Tanu

Content Editor

Related News