ਹਿਜਾਬ ਪਹਿਨਣ ’ਤੇ ਲੱਗੀ ਪਾਬੰਦੀ ਹਟਾਉਣ ’ਤੇ ਸਿੱਧਰਮਈਆ ਦਾ ਯੂ-ਟਰਨ; ਬੋਲੇ- ਸਰਕਾਰ ਕਰ ਰਹੀ ਹੈ ਵਿਚਾਰ

Sunday, Dec 24, 2023 - 01:15 PM (IST)

ਬੈਂਗਲੁਰੂ (ਭਾਸ਼ਾ)- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਸਰਕਾਰ ਫਿਲਹਾਲ ਸੂਬੇ ’ਚ ਵਿਦਿਅਕ ਅਦਾਰਿਆਂ ਵਿਚ ਹਿਜਾਬ ਪਹਿਨਣ 'ਤੇ ਲੱਗੀ ਪਾਬੰਦੀ ਨੂੰ ਹਟਾਉਣ ਬਾਰੇ ਵਿਚਾਰ ਕਰ ਰਹੀ ਹੈ ਅਤੇ ਇਹ ਫ਼ੈਸਲਾ ਸਰਕਾਰੀ ਪੱਧਰ 'ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਜਾਵੇਗਾ।

ਇਹ ਵੀ ਪੜ੍ਹੋ : ਹਿਜਾਬ 'ਤੇ ਲੱਗੀ ਪਾਬੰਦੀ ਹਟੇਗੀ, CM ਸਿੱਧਰਮਈਆ ਬੋਲੇ- ਹਰ ਇਕ ਨੂੰ ਮਰਜ਼ੀ ਮੁਤਾਬਕ ਕੱਪੜੇ ਪਾਉਣ ਦਾ ਅਧਿਕਾਰ

ਸਿੱਧਰਮਈਆ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਅਸੀਂ ਅਜੇ ਤੱਕ ਅਜਿਹਾ (ਹਿਜਾਬ ਤੋਂ ਪਾਬੰਦੀ ਹਟਾਉਣਾ) ਨਹੀਂ ਕੀਤਾ ਹੈ । ਕਿਸੇ ਨੇ ਮੈਨੂੰ ਹਿਜਾਬ ’ਤੇ ਪਾਬੰਦੀ ਹਟਾਉਣ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਸਰਕਾਰ ਇਸ ਨੂੰ ਹਟਾਉਣ ’ਤੇ ਵਿਚਾਰ ਕਰ ਰਹੀ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਇਸ ਅਕਾਦਮਿਕ ਸੈਸ਼ਨ ’ਚ ਅਜਿਹਾ ਕੀਤਾ ਜਾਵੇਗਾ, ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਚਾਰ ਚਰਚਾ ਤੋਂ ਬਾਅਦ ਕੀਤਾ ਜਾਵੇਗਾ। ਮੁੱਖ ਮੰਤਰੀ ਦਾ ਇਹ ਸਪੱਸ਼ਟੀਕਰਨ ਉਨ੍ਹਾਂ ਦੇ ਉਸ ਬਿਆਨ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਵਿਦਿਅਕ ਸੰਸਥਾਵਾਂ ਵਿਚ ਹਿਜਾਬ ਪਹਿਨਣ ’ਤੇ ਕੋਈ ਪਾਬੰਦੀ ਨਹੀਂ ਹੈ ਅਤੇ ਕਿਹਾ ਸੀ ਕਿ ਕੱਪੜਿਆਂ ਦੀ ਚੋਣ ਅਤੇ ਭੋਜਨ ਦੀ ਚੋਣ ਇਕ ਨਿੱਜੀ ਮਾਮਲਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News