ਮੁੰਡੇ ਦਾ 'CIBIL ਸਕੋਰ' ਸੀ ਘੱਟ, ਕੁੜੀ ਵਾਲਿਆਂ ਨੇ ਤੋੜ 'ਤਾ ਵਿਆਹ

Monday, Feb 10, 2025 - 01:25 PM (IST)

ਮੁੰਡੇ ਦਾ 'CIBIL ਸਕੋਰ' ਸੀ ਘੱਟ, ਕੁੜੀ ਵਾਲਿਆਂ ਨੇ ਤੋੜ 'ਤਾ ਵਿਆਹ

ਨੈਸ਼ਨਲ ਡੈਸਕ- ਜਦੋਂ ਮੁੰਡੇ-ਕੁੜੀ ਦੇ ਵਿਆਹ ਦੀ ਗੱਲ ਚੱਲਦੀ ਹੈ ਤਾਂ ਦੋਵੇਂ ਪਰਿਵਾਰ ਇਕ-ਦੂਜੇ ਦਾ ਘਰ ਵੇਖਦੇ ਹਨ। ਗੋਤਰ ਤੋਂ ਲੈ ਕੇ ਕੁੰਡਲੀਆਂ ਤੱਕ ਮਿਲਾਈਆਂ ਜਾਂਦੀਆਂ ਹਨ। ਬਸ ਇੰਨਾ ਹੀ ਮੁੰਡਾ-ਕੁੜੀ ਇਕ-ਦੂਜੇ ਦੀਆਂ ਆਦਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਸਾਰਾ ਕੁਝ ਸਹੀ ਹੋਣ 'ਤੇ ਰਿਸ਼ਤੇ ਦੀ ਗੱਲ ਅੱਗੇ ਵਧਦੀ ਹੈ। 

ਇਹ ਵੀ ਪੜ੍ਹੋ- ਸੇਵਾਮੁਕਤ CMO ਦੇ ਪੁੱਤ ਨੇ ਭੈਣ ਅਤੇ ਭਾਣਜੀ ਨੂੰ ਮਾਰੀਆਂ ਗੋਲੀਆਂ

ਅੱਜ ਦੇ ਸਮੇਂ ਵਿਚ ਗੱਲਾਂ ਗੋਤਰ ਅਤੇ ਕੁੰਡਲੀ ਤੋਂ ਵੀ ਅੱਗੇ ਨਿਕਲ ਗਈਆਂ ਹਨ। ਹੁਣ ਮੁੰਡੇ ਦੀ ਵਿੱਤੀ ਸਥਿਤੀ ਵੀ ਵੇਖੀ ਜਾ ਰਹੀ ਹੈ। ਅਜਿਹੇ ਹੀ ਇਕ ਮਾਮਲੇ ਵਿਚ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਦੇ ਸਿਬਲ ਸਕੋਰ (ਕ੍ਰੈਡਿਟ ਸਕੋਰ) ਵੇਖ ਲਿਆ। ਇਸ ਨੂੰ ਵੇਖ ਕੇ ਕੁੜੀ ਵਾਲਿਆਂ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਹੀ ਰਿਸ਼ਤਾ ਤੋੜ ਦਿੱਤਾ।

ਮਹਾਰਾਸ਼ਟਰ ਦਾ ਹੈ ਮਾਮਲਾ

ਮਾਮਲਾ ਮਹਾਰਾਸ਼ਟਰ ਦੇ ਮੁਰਤਿਜਾਪੁਰ ਦਾ ਹੈ। ਇੱਥੇ ਕਾਫੀ ਸਮੇਂ ਤੋਂ ਦੋ ਪਰਿਵਾਰਾਂ ਵਿਚਾਲੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। ਮੁੰਡਾ ਅਤੇ ਕੁੜੀ ਦੋਵੇਂ ਇਕ-ਦੂਜੇ ਨੂੰ ਪਸੰਦ ਕਰ ਚੁੱਕੇ ਸਨ। ਨਾਲ ਹੀ ਦੋਵੇਂ ਪਰਿਵਾਰ ਇਸ ਰਿਸ਼ਤੇ ਤੋਂ ਖੁਸ਼ ਸਨ। ਵਿਆਹ ਦੀਆਂ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ CIBIL ਸਕੋਰ ਦਾ ਮਾਮਲਾ ਸਾਹਮਣੇ ਆਇਆ ਅਤੇ ਵਿਆਹ ਟੁੱਟ ਗਿਆ।

ਇਹ ਵੀ ਪੜ੍ਹੋ- ਲਾੜਾ ਪਰਿਵਾਰ ਨੇ ਛਪਵਾਇਆ ਵਿਆਹ ਦਾ ਅਨੋਖਾ ਕਾਰਡ, ਪੜ੍ਹ ਕੇ ਲੋਕ ਹੋਏ ਹੈਰਾਨ

ਆਖਿਰ ਕੀ ਹੋਇਆ?

ਵਿਆਹ ਤੋਂ ਕੁਝ ਦਿਨ ਪਹਿਲਾਂ ਕੁੜੀ ਦੇ ਮਾਮੇ ਨੇ ਮੁੰਡੇ ਦਾ ਸਿਬਿਲ ਸਕੋਰ ਚੈੱਕ ਕਰਨ ਦੀ ਮੰਗ ਕੀਤੀ। ਮੁੰਡੇ ਦਾ CIBIL ਸਕੋਰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਮੁੰਡੇ ਦੀ ਕ੍ਰੈਡਿਟ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਨੇ ਕਈ ਬੈਂਕਾਂ ਤੋਂ ਕਰਜ਼ਾ ਲਿਆ ਸੀ ਅਤੇ ਉਸ ਦਾ ਕ੍ਰੈਡਿਟ ਸਕੋਰ (CIBIL ਸਕੋਰ) ਬਹੁਤ ਘੱਟ ਸੀ।

ਇਹ ਵੀ ਪੜ੍ਹੋ- ਵਾਇਰਲ ਹੋ ਰਿਹਾ 95 ਸਾਲ ਪੁਰਾਣਾ ਪਾਸਪੋਰਟ, ਵੇਖ ਲੋਕ ਹੈਰਾਨ

CIBIL ਸਕੋਰ ਕੀ ਹੈ?

CIBIL ਸਕੋਰ ਤੁਹਾਡੇ ਕ੍ਰੈਡਿਟ ਸਕੋਰ ਦੀ ਇਕ ਕਿਸਮ ਹੈ। ਇਹ ਤੁਹਾਡੇ ਕ੍ਰੈਡਿਟ ਹਿਸਟਰੀ 'ਤੇ ਨਿਰਭਰ ਕਰਦਾ ਹੈ। ਤੁਹਾਡਾ CIBIL ਸਕੋਰ ਜਿੰਨਾ ਜ਼ਿਆਦਾ ਹੋਵੇਗਾ, ਓਨੀ ਜ਼ਿਆਦਾ ਤੁਹਾਡੀ ਲੋਨ ਅਰਜ਼ੀ ਦੇ ਮਨਜ਼ੂਰ ਹੋਣ ਦੀ ਸੰਭਾਵਨਾ ਹੋਵੇਗੀ। CIBIL ਸਕੋਰ ਕੁੱਲ 900 ਅੰਕ ਦਾ ਹੁੰਦਾ ਹੈ।

ਕਰਜ਼ਾ ਲੈਣਾ ਅਤੇ ਇਸ ਨੂੰ ਸਮੇਂ ਸਿਰ ਚੁਕਾਉਣਾ ਤੁਹਾਡੇ CIBIL ਸਕੋਰ ਨੂੰ ਵਧੀਆ ਰੱਖਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਸਮੇਂ 'ਤੇ ਕਰਜ਼ੇ ਦੀ ਅਦਾਇਗੀ ਨਹੀਂ ਕਰਦੇ ਜਾਂ ਇਸ ਨੂੰ ਬਿਲਕੁਲ ਨਹੀਂ ਚੁਕਾਉਂਦੇ, ਤਾਂ ਤੁਹਾਡਾ CIBIL ਸਕੋਰ ਘੱਟ ਜਾਂਦਾ ਹੈ। ਤੁਸੀਂ ਕਿੱਥੋਂ-ਕਿੱਥੋਂ ਕਰਜ਼ਾ ਲਿਆ ਹੈ। ਇਸ ਦੀ ਸਾਰੀ ਜਾਣਕਾਰੀ ਕ੍ਰੈਡਿਟ ਰਿਪੋਰਟ ਵਿਚ ਹੁੰਦੀ ਹੈ। ਇਸ ਵਿਚ ਇਹ ਵੀ ਸ਼ਾਮਲ ਹੁੰਦਾ ਹੈ ਕਿ ਤੁਸੀਂ ਕਿੰਨੇ ਕਰਜ਼ੇ ਦੀ ਅਦਾਇਗੀ ਕੀਤੀ ਹੈ ਅਤੇ ਕਿੰਨਾ ਬਕਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News