ਭਾਗਵਤ ਦੀ ਟਿੱਪਣੀ ''ਤੇ ਕਪਿਲ ਸਿੱਬਲ ਦਾ ਤੰਜ਼- ''ਇਨਸਾਨ ਨੂੰ ਇਨਸਾਨ ਹੀ ਰਹਿਣਾ ਚਾਹੀਦੈ''

Wednesday, Jan 11, 2023 - 01:09 PM (IST)

ਭਾਗਵਤ ਦੀ ਟਿੱਪਣੀ ''ਤੇ ਕਪਿਲ ਸਿੱਬਲ ਦਾ ਤੰਜ਼- ''ਇਨਸਾਨ ਨੂੰ ਇਨਸਾਨ ਹੀ ਰਹਿਣਾ ਚਾਹੀਦੈ''

ਨਵੀਂ ਦਿੱਲੀ- ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਬੁੱਧਵਾਰ ਨੂੰ ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਮੁਖੀ ਮੋਹਨ ਭਾਗਵਤ ਦੀ 'ਹਿੰਦੁਸਤਾਨ ਨੂੰ ਹਿੰਦੁਸਤਾਨ ਰਹਿਣਾ ਚਾਹੀਦਾ ਹੈ' ਟਿੱਪਣੀ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉਹ ਇਸ ਤੋਂ ਸਹਿਮਤ ਹਨ ਪਰ  'ਇਨਸਾਨ ਨੂੰ ਇਨਸਾਨ ਹੀ ਰਹਿਣਾ ਚਾਹੀਦਾ ਹੈ।' ਭਾਗਵਤ ਨੇ ਕਿਹਾ ਸੀ ਕਿ ਭਾਰਤ ਵਿਚ ਮੁਸਲਮਾਨਾਂ ਲਈ ਡਰਨ ਦੀ ਕੋਈ ਵਜ੍ਹਾਂ ਨਹੀਂ ਹੈ ਪਰ ਉਨ੍ਹਾਂ ਨੂੰ 'ਖ਼ੁਦ ਨੂੰ ਉੱਤਮ ਦੱਸਣ ਵਾਲੀ ਗਲਤ ਬਿਆਨਬਾਜ਼ੀ' ਤੋਂ ਪਰਹੇਜ਼ ਕਰਨਾ ਹੋਵੇਗਾ। 

ਭਾਗਵਤ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੱਬਲ ਨੇ ਬੁੱਧਵਾਰ ਨੂੰ ਟਵੀਟ ਕੀਤਾ, ''ਭਾਗਵਤ: ਹਿੰਦੁਸਤਾਨ ਨੂੰ ਹਿੰਦੁਸਤਾਨ ਹੀ ਰਹਿਣਾ ਚਾਹੀਦਾ ਹੈ। ਮੈਂ ਸਹਿਮਤ ਹਾਂ ਪਰ ਇਨਸਾਨ ਨੂੰ ਇਨਸਾਨ ਹੀ ਰਹਿਣਾ ਚਾਹੀਦਾ ਹੈ।" ਆਰ. ਐਸ. ਐਸ ਮੁਖੀ ਨੇ ਇਹ ਵੀ ਕਿਹਾ ਸੀ ਕਿ ਦੁਨੀਆ ਭਰ ਵਿਚ ਹਿੰਦੂਆਂ ਵਿਚ ਤਾਜ਼ਾ ਹਮਲਾ ਉਸ ਸਮਾਜ 'ਚ ਜਾਗਰੂਕਤਾ ਦਾ ਨਤੀਜਾ ਹੈ, ਜੋ ਇਕ ਹਜ਼ਾਰ ਸਾਲ ਤੋਂ ਵੱਧ ਸਮੇਂ ਤੋਂ ਲੜਾਈ ਲੜ ਰਿਹਾ ਹੈ।

PunjabKesari

'ਆਰਗੇਨਾਈਜ਼ਰ' ਅਤੇ 'ਪੰਚਜਨਿਆ' ਨੂੰ ਦਿੱਤੇ ਇੰਟਰਵਿਊ 'ਚ ਭਾਗਵਤ ਨੇ ਕਿਹਾ ਸੀ ਕਿ ਇਹ ਸਧਾਰਨ ਗੱਲ ਹੈ ਕਿ ਹਿੰਦੁਸਤਾਨ ਨੂੰ ਹਿੰਦੁਸਤਾਨ ਹੀ ਰਹਿਣਾ ਚਾਹੀਦਾ ਹੈ। ਅੱਜ ਭਾਰਤ ਵਿਚ ਰਹਿੰਦੇ ਮੁਸਲਮਾਨਾਂ ਨੂੰ ਕੋਈ ਨੁਕਸਾਨ ਨਹੀਂ ਹੈ। ਇਸਲਾਮ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਮੁਸਲਮਾਨਾਂ ਨੂੰ ਖ਼ੁਦ ਨੂੰ ਉੱਤਮ ਦੱਸਣ ਵਾਲੀ ਗਲਤ ਬਿਆਨਬਾਜ਼ੀ ਛੱਡ ਦੇਣੀ ਚਾਹੀਦਾ ਹੈ। ਉਸਨੇ ਕਿਹਾ, “ਅਸੀਂ ਇਕ ਮਹਾਨ ਨਸਲ ਦੇ ਹਾਂ; ਅਸੀਂ ਇਕ ਵਾਰ ਇਸ ਦੇਸ਼ 'ਤੇ ਰਾਜ ਕੀਤਾ ਅਤੇ ਅਸੀਂ ਇਸ 'ਤੇ ਦੁਬਾਰਾ ਰਾਜ ਕਰਾਂਗੇ। ਸਿਰਫ਼ ਸਾਡਾ ਰਾਹ ਸਹੀ ਹੈ, ਬਾਕੀ ਸਾਰੇ ਗ਼ਲਤ ਹਨ। ਅਸੀਂ ਵੱਖਰੇ ਹਾਂ, ਇਸ ਲਈ ਅਸੀਂ ਅਜਿਹੇ ਹੀ ਰਹਾਂਗੇ। ਅਸੀਂ ਇਕੱਠੇ ਨਹੀਂ ਰਹਿ ਸਕਦੇ। ਮੁਸਲਮਾਨਾਂ ਨੂੰ ਇਹ ਧਾਰਨਾ ਛੱਡਣੀ ਚਾਹੀਦੀ ਹੈ। ਇੱਥੇ ਰਹਿਣ ਵਾਲੇ ਸਾਰੇ ਲੋਕ, ਚਾਹੇ ਉਹ ਹਿੰਦੂ ਹੋਣ ਜਾਂ ਖੱਬੇਪੱਖੀ, ਇਸ ਭਾਵਨਾ ਨੂੰ ਤਿਆਗ ਦੇਣਾ ਚਾਹੀਦਾ ਹੈ।


author

Tanu

Content Editor

Related News