ਸਵੱਛਤਾ ਮੁਹਿੰਮ : ਭਾਰਤੀ ਫੌਜ ਨੇ ''ਸਿਆਚਿਨ'' ਤੋਂ ਹਟਾਇਆ 130 ਟਨ ਕੂੜਾ

09/25/2019 1:00:39 PM

ਨਵੀਂ ਦਿੱਲੀ— ਭਾਰਤੀ ਫੌਜ ਨੇ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ ਗਲੇਸ਼ੀਅਰ ਤੋਂ 130 ਟਨ ਕੂੜਾ ਸਾਫ ਕੀਤਾ ਹੈ। ਸਵੱਛਤਾ ਮੁਹਿੰਮ ਦੇ ਤਹਿਤ ਭਾਰਤੀ ਫੌਜ ਨੇ ਜਨਵਰੀ 2018 ਤੋਂ ਹੁਣ ਤਕ ਇਹ ਕੂੜਾ ਸਾਫ ਕੀਤਾ ਗਿਆ ਹੈ। ਦਰਅਸਲ ਫੌਜ ਦੇ ਜਵਾਨਾਂ ਦੀ ਤਾਇਨਾਤੀ ਕਾਰਨ ਸਿਆਚਿਨ 'ਤੇ ਕੂੜਾ ਵਧਦਾ ਜਾ ਰਿਹਾ ਸੀ। ਇੱਥੇ ਦੱਸ ਦੇਈਏ ਕਿ ਭਾਰਤੀ ਫੌਜ ਸਿਆਚਿਨ 'ਤੇ ਤਾਇਨਾਤ ਹਨ ਅਤੇ ਉਹ 24 ਘੰਟੇ ਮਾਈਨਸ ਡਿਗਰੀ ਤਾਪਮਾਨ 'ਚ ਡਟੇ ਹੋਏ ਹਨ। ਇੰਨੇ ਸਾਲਾਂ ਵਿਚ ਰਸਦ ਭੇਜਣ ਲਈ ਹੈਲੀਕਾਪਟਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਰਸਦ ਦੇ ਇਸਤੇਮਾਲ ਤੋਂ ਬਾਅਦ ਜੋ ਕੂੜਾ ਬਚ ਜਾਂਦਾ ਹੈ, ਉਹ ਸਿਆਚਿਨ 'ਚ ਹੀ ਰਹਿ ਜਾਂਦਾ ਹੈ। ਹੁਣ ਸਿਆਚਿਨ 'ਤੇ ਇੰਨਾ ਕੂੜਾ ਵਧ ਗਿਆ ਹੈ ਕਿ ਉਸ ਨੂੰ ਸਾਫ ਕਰਨਾ ਜ਼ਰੂਰੀ ਹੋ ਗਿਆ। 

PunjabKesari


ਭਾਰਤੀ ਫੌਜ ਨੇ ਸਿਆਚਿਨ 'ਤੇ ਤਾਇਨਾਤ ਫੌਜੀਆਂ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸ. ਓ. ਪੀ.) ਤਿਆਰ ਕੀਤਾ ਹੈ। ਇਸ ਦੇ ਤਹਿਤ ਸਾਰੇ ਜਵਾਨਾਂ ਨੂੰ ਹੇਠਾਂ ਆਉਂਦੇ ਸਮੇਂ ਆਪਣੇ ਨਾਲ ਉੱਥੇ ਰਹਿਣ ਦੌਰਾਨ ਜੋ ਕੂੜਾ ਹੁੰਦਾ ਹੈ, ਉਸ ਨੂੰ ਨਾਲ ਲਿਆਉਣਾ ਹੁੰਦਾ ਹੈ। ਅਧਿਕਾਰੀਆਂ ਮੁਤਾਬਕ ਹੇਠਾਂ ਲਿਆਂਦੇ ਗਏ ਕੂੜੇ 'ਚ 48.4 ਟਨ ਕੂੜਾ ਸੜਨ-ਗਲ੍ਹਣ ਯੋਗ ਨਹੀਂ ਹੈ, ਜਦਕਿ 40.32 ਟਨ ਸੜ ਜਾਵੇਗਾ। ਫੌਜੀ ਜਵਾਨ ਆਪਣੇ ਨਾਲ 42.45 ਟਨ ਧਾਤੂ ਦਾ ਕੂੜਾ ਵੀ ਲਿਆਏ ਹਨ, ਜਿਸ 'ਚ ਗੋਲੀਆਂ ਦੇ ਖੋਖੇ ਆਦਿ ਚੀਜ਼ਾਂ ਸ਼ਾਮਲ ਹਨ। ਇਹ ਕੂੜਾ 16,000 ਤੋਂ 21,000 ਫੁੱਟ ਦੀ ਉੱਚਾਈ ਵਾਲੇ ਫੌਜੀ ਪੋਸਟ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਤੋਂ ਹਟਾਇਆ ਗਿਆ ਹੈ, ਜੋ ਕਿ ਕਿਸੀ ਚੁਣੌਤੀ ਤੋਂ ਘੱਟ ਨਹੀਂ ਸੀ। 

PunjabKesari


ਇਕ ਜਵਾਨ ਆਪਣੇ ਨਾਲ ਘੱਟੋਂ-ਘੱਟ 10 ਤੋਂ 15 ਕਿਲੋ ਕੂੜਾ ਆਪਣੇ ਨਾਲ ਲੈ ਕੇ ਆਉਂਦਾ ਹੈ। ਕਈ ਵਾਰ ਹੈਲੀਕਾਪਟਰ ਜ਼ਰੀਏ ਵੀ ਕੂੜਾ ਗਲੇਸ਼ੀਅਰ ਤੋਂ ਹਟਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਤਿੰਨ ਤਰੀਕਿਆਂ ਦਾ ਜਿੰਨਾ ਵੀ ਕੂੜਾ ਹੁਣ ਤਕ ਲਿਆਂਦਾ ਗਿਆ ਹੈ, ਉਸ ਨੂੰ ਫਿਰ ਤੋਂ ਪ੍ਰੋਸੈੱਸ ਕਰ ਕੇ ਇਸਤੇਮਾਲ 'ਚ ਲਿਆਂਦਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਨੇ ਕਾਗਜ਼ ਦੇ ਕੂੜੇ ਦੇ ਨਿਪਟਾਰੇ ਲਈ ਇਕ ਪੇਪਰ ਬੇਲਰ ਮਸ਼ੀਨ ਵਾਲੀ ਲਾਈ ਹੈ।


Tanu

Content Editor

Related News