ਸ਼੍ਰੀ ਸ਼੍ਰੀ ਦੀ ''ਸ਼ਰਣ'' ''ਚ ਸੀ. ਬੀ. ਆਈ.
Saturday, Nov 10, 2018 - 12:38 AM (IST)

ਨਵੀਂ ਦਿੱਲੀ – ਆਪਣੇ ਚੋਟੀ ਦੇ ਅਧਿਕਾਰੀਆਂ ਵਿਚਾਲੇ ਸਖ਼ਤ ਟਕਰਾਅ ਦੇ ਮਗਰੋਂ ਵਿਵਾਦ 'ਚ ਘਿਰੀ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਸੀ. ਬੀ. ਆਈ. ਨੇ ਆਪਣੇ ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਅਤੇ ਏਜੰਸੀ 'ਚ ਸੁਖਾਵਾਂ ਮਾਹੌਲ ਲਿਆਉਣ ਲਈ ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਮਦਦ ਲਈ ਹੈ।
ਸੀ. ਬੀ. ਆਈ. ਦੇ ਇਕ ਬੁਲਾਰੇ ਨੇ ਕਿਹਾ ਕਿ ਸ਼੍ਰੀ ਸ਼੍ਰੀ ਸੰਚਾਲਤ ਆਰਟ ਆਫ ਲਿਵਿੰਗ ਦੇ ਗਾਈਡ ਸੀ. ਬੀ. ਆਈ. ਹੈੱਡਕੁਆਰਟਰ ਜਾਣਗੇ ਜਿਥੇ ਇੰਸਪੈਕਟਰ ਤੋਂ ਲੈ ਕੇ ਨਿਰਦੇਸ਼ਕ (ਇੰਚਾਰਜ) ਪੱਧਰ ਤੱਕ ਦੇ 150 ਤੋਂ ਵੱਧ ਅਧਿਕਾਰੀ ਏਜੰਸੀ 'ਚ ਸੁਖਾਵਾਂ ਮਾਹੌਲ ਬਣਾਉਣ ਅਤੇ ਹਾਂ-ਪੱਖੀ ਕਦਮਾਂ ਲਈ ਵਰਕਸ਼ਾਪ 'ਚ ਸ਼ਾਮਲ ਹੋਣਗੇ। ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਆਯੋਜਿਤ ਕਰਨੀ 'ਨੀਤੀਗਤ' ਫੈਸਲਾ ਹੈ ਕਿਉਂਕਿ ਦਿੱਲੀ 'ਚ ਵਧੇਰੇ ਅਧਿਕਾਰੀ ਇਸ 'ਚ ਹਿੱਸਾ ਲੈਣਗੇ। ਇਸ 'ਤੇ ਸੀ. ਬੀ. ਆਈ. ਦੇ ਬੁਲਾਰੇ ਨੇ ਕੋਈ ਜਵਾਬ ਨਹੀਂ ਦਿੱਤਾ।