ਸ੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਮੌਕੇ PM ਮੋਦੀ ਨੇ ਕੀਤਾ ਨਮਨ, ਕਿਹਾ- ਉਨ੍ਹਾਂ ਦੇ ਸੰਦੇਸ਼ਾਂ ਨੂੰ ਯਾਦ ਕਰਦੇ ਹਾਂ

Sunday, Feb 05, 2023 - 11:10 AM (IST)

ਸ੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਮੌਕੇ PM ਮੋਦੀ ਨੇ ਕੀਤਾ ਨਮਨ, ਕਿਹਾ- ਉਨ੍ਹਾਂ ਦੇ ਸੰਦੇਸ਼ਾਂ ਨੂੰ ਯਾਦ ਕਰਦੇ ਹਾਂ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਯਾਨੀ ਕਿ ਅੱਜ ਪ੍ਰਸਿੱਧ ਰਹੱਸਵਾਦੀ ਕਵੀ ਅਤੇ ਸੁਧਾਰਕ ਸੰਤ ਰਵਿਦਾਸ ਨੂੰ ਉਨ੍ਹਾਂ ਦੀ ਜਯੰਤੀ 'ਤੇ ਨਮਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਗੁਰੂ ਰਵਿਦਾਸ ਦੀ ਸੋਚ ਅਨੁਸਾਰ ਇਕ ਨਿਆਂਪੂਰਨ, ਸਦਭਾਵਨਾ ਵਾਲੇ ਅਤੇ ਖੁਸ਼ਹਾਲ ਸਮਾਜ ਦੀ ਉਸਾਰੀ ਦਾ ਸੰਕਲਪ ਦੋਹਰਾਇਆ। ਦੱਸ ਦੇਈਏ ਕਿ ਸ੍ਰੀ ਗੁਰੂ ਰਵਿਦਾਸ ਦੇ ਦੇਸ਼ ਭਰ 'ਚ ਵੱਡੀ ਗਿਣਤੀ 'ਚ ਪੈਰੋਕਾਰ ਹਨ। 

ਇਹ ਵੀ ਪੜ੍ਹੋ- ਜਨਮ ਦਿਹਾੜੇ 'ਤੇ ਵਿਸ਼ੇਸ਼: ਗੁਰੂ ਰਵਿਦਾਸ ਜੀ ਦਾ ਜੀਵਨ ਤੇ ਬਾਣੀ ਦੇ ਪ੍ਰਮੁੱਖ ਸੰਕਲਪ

 

 

 

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ''ਸੰਤ ਰਵਿਦਾਸ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਨਮਨ ਕਰਦੇ ਹੋਏ ਅਸੀਂ ਉਨ੍ਹਾਂ ਦੇ ਮਹਾਨ ਸੰਦੇਸ਼ਾਂ ਨੂੰ ਯਾਦ ਕਰਦੇ ਹਾਂ। ਇਸ ਮੌਕੇ ਅਸੀਂ ਉਨ੍ਹਾਂ ਦੇ ਵਿਚਾਰਾਂ ਮੁਤਾਬਕ ਇਕ ਨਿਆਂਪੂਰਨ, ਸਦਭਾਵਨਾ ਵਾਲੇ ਅਤੇ ਖੁਸ਼ਹਾਲ ਸਮਾਜ ਲਈ ਆਪਣੇ ਸੰਕਲਪ ਨੂੰ ਦੋਹਰਾਉਂਦੇ ਹਾਂ। ਉਨ੍ਹਾਂ ਕਿਹਾ ਕਿ ਸੰਤ ਰਵਿਦਾਸ ਦੇ ਮਾਰਗ 'ਤੇ ਚੱਲਦਿਆਂ ਅਸੀਂ ਵੱਖ-ਵੱਖ ਪਹਿਲਕਦਮੀਆਂ ਰਾਹੀਂ ਗਰੀਬਾਂ ਦੀ ਸੇਵਾ ਅਤੇ ਸਸ਼ਕਤੀਕਰਨ ਕਰ ਰਹੇ ਹਾਂ।"

ਇਹ ਵੀ ਪੜ੍ਹੋ- PM ਮੋਦੀ ਦੀ ਅਪੀਲ 'ਤੇ 13 ਸਾਲ ਬੱਚੀ ਨੇ ਦਾਨ ਕੀਤੀ ਗੋਲਕ ਦੀ ਰਾਸ਼ੀ, ਹਰ ਕੋਈ ਕਰ ਰਿਹੈ ਤਾਰੀਫ਼


author

Tanu

Content Editor

Related News