ਜੂਸ ''ਚ ਪਿਸ਼ਾਬ ਮਿਲਾ ਕੇ ਪਿਲਾਉਂਦਾ ਸੀ ਇਹ ਦੁਕਾਨਦਾਰ, ਲੋਕਾਂ ਨੇ ਕੀਤੀ ਕੁੱਟਮਾਰ

Saturday, Sep 14, 2024 - 05:08 AM (IST)

ਨੈਸ਼ਨਲ ਡੈਸਕ - ਗਾਜ਼ੀਆਬਾਦ ਦੀ ਇੰਦਰਪੁਰੀ ਕਲੋਨੀ 'ਚ ਲੋਕਾਂ ਨੇ ਜੂਸ ਵਿੱਚ ਪਿਸ਼ਾਬ ਮਿਲਾ ਕੇ ਪਿਲਾਉਣ ਨੂੰ ਲੈ ਕੇ ਜੂਸ ਦੀ ਦੁਕਾਨ 'ਤੇ ਹੰਗਾਮਾ ਕਰ ਦਿੱਤਾ। ਲੋਕਾਂ ਨੇ ਜੂਸ ਦੀ ਦੁਕਾਨ ਤੋਂ ਪਿਸ਼ਾਬ ਨਾਲ ਭਰਿਆ ਕੈਨ ਮਿਲਣ ਦਾ ਦਾਅਵਾ ਵੀ ਕੀਤਾ। ਇਹ ਕੈਨ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੁਕਾਨਦਾਰ ਆਮਿਰ ਨੂੰ ਗ੍ਰਿਫਤਾਰ ਕਰ ਲਿਆ। ਲੋਕਾਂ ਦੀ ਸੂਚਨਾ ਦੇ ਆਧਾਰ ’ਤੇ ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਸੀ। ਉਸ ਦੀ ਦੁਕਾਨ 'ਤੇ ਕੰਮ ਕਰਦੇ ਨਾਬਾਲਗ ਮੁਲਾਜ਼ਮ ਨੂੰ ਵੀ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਅੰਕੁਰ ਵਿਹਾਰ ਦੇ ਏ.ਸੀ.ਪੀ. ਭਾਸਕਰ ਵਰਮਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇੰਦਰਾਪੁਰੀ ਕਾਲੋਨੀ ਸਥਿਤ ਖੁਸ਼ੀ ਜੂਸ ਕਾਰਨਰ ਦੇ ਬਾਹਰ ਕੁਝ ਲੋਕ ਇਕੱਠੇ ਹੋਏ ਹਨ। ਪੁਲਸ ਦੇ ਆਉਂਦਿਆਂ ਹੀ ਲੋਕਾਂ ਨੇ ਦੁਕਾਨਦਾਰ ਆਮਿਰ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਆਮਿਰ ਨੇ ਪੁਲਸ ਪੁੱਛਗਿੱਛ ਦੌਰਾਨ ਦੱਸਿਆ ਕਿ ਇਸ ਕੈਨ 'ਚ ਮਨੁੱਖੀ ਪਿਸ਼ਾਬ ਹੀ ਹੈ। ਉਸ ਨੇ ਦੱਸਿਆ ਕਿ ਪਿਸ਼ਾਬ ਕਰਨ ਲਈ ਨੇੜੇ-ਤੇੜੇ ਕੋਈ ਥਾਂ ਨਹੀਂ ਸੀ, ਇਸ ਲਈ ਉਸ ਨੇ ਕੇਨ ਦਾ ਸਹਾਰਾ ਲਿਆ। ਇਸ ਨੂੰ ਦੇਖ ਕੇ ਲੋਕਾਂ ਨੂੰ ਗਲਤਫਹਿਮੀ ਹੋ ਗਈ। ਉਸ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਬਹਿਰਾਇਚ ਦਾ ਰਹਿਣ ਵਾਲਾ ਹੈ। ਉਸ ਨੇ ਡੇਢ ਮਹੀਨਾ ਪਹਿਲਾਂ ਹੀ ਇੱਥੇ ਜੂਸ ਦੀ ਦੁਕਾਨ ਖੋਲ੍ਹੀ ਸੀ।

ਇਸ ਦੇ ਨਾਲ ਹੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਉਸ ਨੇ ਜੂਸ ਦੇ ਗਲਾਸ 'ਚ ਕੈਨ 'ਚੋਂ ਪਿਸ਼ਾਬ ਮਿਲਾਇਆ ਸੀ। ਕੁਝ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਲੋਕਾਂ ਨੇ ਦਾਅਵਾ ਕੀਤਾ ਕਿ ਕੁੱਟਮਾਰ ਦੌਰਾਨ ਉਸ ਨੇ ਇਕਬਾਲ ਕੀਤਾ ਕਿ ਉਹ ਗਲਤੀ ਕਰ ਰਿਹਾ ਹੈ ਅਤੇ ਇਸ ਲਈ ਉਸ ਨੂੰ ਮੁਆਫ ਕਰਨਾ ਚਾਹੀਦਾ ਹੈ। ਏ.ਸੀ.ਪੀ. ਦਾ ਕਹਿਣਾ ਹੈ ਕਿ ਦੁਕਾਨ ਦੇ ਅੰਦਰ ਪਿਸ਼ਾਬ ਨਾਲ ਭਰਿਆ ਕੈਨ ਰੱਖਣਾ ਸ਼ੱਕ ਪੈਦਾ ਕਰ ਰਿਹਾ ਹੈ। ਏ.ਸੀ.ਪੀ. ਨੇ ਦੱਸਿਆ ਕਿ ਜੂਸ ਦੀ ਦੁਕਾਨ ਤੋਂ ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਗਏ ਹਨ। ਰਿਪੋਰਟ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
 


Inder Prajapati

Content Editor

Related News