ਸ਼ਿਮਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, 700 ਮੀਟਰ ਡੂੰਘੀ ਖੱਡ ’ਚ ਡਿੱਗਾ ਟੈਂਪੂ, 3 ਪੰਜਾਬੀ ਨੌਜਵਾਨਾਂ ਦੀ ਮੌਤ

01/25/2023 1:16:39 AM

ਨੈਸ਼ਨਲ ਡੈਸਕ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਮੈਹਲੀ-ਸ਼ੋਗੀ ਬਾਈਪਾਸ ’ਤੇ ਸੋਮਵਾਰ ਦੇਰ ਰਾਤ ਇਕ ਰੂਹ ਕੰਬਾਊ ਸੜਕ ਹਾਦਸਾ ਵਾਪਰਿਆ, ਜਿਸ ’ਚ 3 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ, ਉਥੇ ਹੀ ਇਕ ਨੌਜਵਾਨ ਜ਼ਖ਼ਮੀ ਹੈ, ਜਿਸ ਦਾ ਆਈ. ਜੀ. ਐੱਮ. ਸੀ. ’ਚ ਇਲਾਜ ਚੱਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ‘RRR’ ਦਾ ਜਲਵਾ, ‘ਨਾਟੂ-ਨਾਟੂ’ ਗੀਤ ‘ਓਰਿਜਨਲ ਸੌਂਗ ਕੈਟਾਗਰੀ’ ’ਚ ਆਸਕਰ ਲਈ ਨੌਮੀਨੇਟ

ਮ੍ਰਿਤਕਾਂ ’ਚ ਕ੍ਰਿਸ਼ਨ (30) ਪੁੱਤ ਚਾਦੀਆ, ਅਮਰ (15) ਪੁੱਤਰ ਜੈਲੇ ਸਿੰਘ ਅਤੇ ਰਾਜਵੀਰ (15) ਪੁੱਤ ਐਤਵਾਰੀ ਸ਼ਾਮਲ ਹਨ। ਲਖਨ (31) ਪੁੱਤ ਬਾਲਕਾ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ’ਚੋਂ ਰਾਜਵੀਰ ਲੁਧਿਆਣਾ ਦੇ ਮਾਛੀਵਾੜਾ ਦਾ ਰਹਿਣ ਵਾਲਾ ਸੀ, ਜਦਕਿ ਬਾਕੀ ਤਿੰਨੋਂ ਰੋਪੜ ’ਚ ਭਾਵਲ ਪਿੰਡ ਦੇ ਰਹਿਣ ਵਾਲੇ ਸਨ। ਇਹ ਲੋਕ ਕਬਾੜ ਦਾ ਕੰਮ ਕਰਦੇ ਹਨ ਅਤੇ ਸੋਲਨ ’ਚ ਰਹਿੰਦੇ ਸਨ। ਹਾਦਸਾ ਬੀਤੀ ਰਾਤ 8 ਵਜੇ ਵਾਪਰਿਆ। ਇਕ ਟੈਂਪੂ ਤਕਰੀਬਨ 700 ਮੀਟਰ ਡੂੰਘੀ ਖੱਡ ’ਚ ਜਾ ਡਿੱਗਿਆ।

ਇਹ ਖ਼ਬਰ ਵੀ ਪੜ੍ਹੋ : ਸਪਾਈਸਜੈੱਟ ’ਚ ਯਾਤਰੀ ਨੇ ਏਅਰਹੋਸਟੈੱਸ ਨਾਲ ਕੀਤੀ ਬਦਸਲੂਕੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਵੀਡੀਓ

ਜ਼ਖ਼ਮੀ ਲਖਨ ਤਕਰੀਬਨ 100 ਮੀਟਰ ਪਹਿਲਾਂ ਜੰਗਲ ’ਚ ਡਿੱਗ ਗਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ। 3 ਲੋਕ ਗੱਡੀ ’ਚ ਖੱਡ ਵਿਚ ਸਨ। ਪੁਲਸ ਨੇ ਤਕਰੀਬਨ 3 ਘੰਟੇ ਤਕ ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ। ਐੱਸ.ਐੱਚ.ਓ. ਬਾਲੂਗੰਜ ਦੀਪਕ ਕੁਮਾਰ ਮੌਕੇ ’ਤੇ ਪੁੱਜੇ ਅਤੇ ਟੀਮ ਨਾਲ ਬਚਾਅ ਕਾਰਜ ’ਚ ਜੁੱਟ ਗਏ। ਪੁਲਸ ਅਨੁਸਾਰ ਪੰਜਾਬ ਨੰਬਰ ਵਾਲਾ ਟੈਂਪੂ ਮੈਹਲੀ ਤੋਂ ਸੋਲਨ ਵੱਲ ਜਾ ਰਿਹਾ ਸੀ। ਬਾਲੂਗੰਜ ਥਾਣਾ ਪੁਲਸ ਨੇ ਹਾਦਸੇ ਦੀ ਸੂਚਨਾ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਭਾਣਜੀ ਦਾ ਜਨਮ ਦਿਨ ਮਨਾ ਕੇ ਘਰ ਜਾ ਰਹੇ ਮਾਮੇ ਨਾਲ ਵਾਪਰਿਆ ਭਾਣਾ, ਗ਼ਮ ’ਚ ਬਦਲੀਆਂ ਖ਼ੁਸ਼ੀਆਂ 


Manoj

Content Editor

Related News