ਵਿਰੋਧੀ ਧਿਰ 'ਤੇ ਵਰ੍ਹੇ ਖੇਤੀਬਾੜੀ ਮੰਤਰੀ, ਕਿਹਾ- ਸਿਰਫ ਕਿਸਾਨਾਂ ਦੇ ਮੁੱਦਿਆਂ 'ਤੇ ਕੀਤੀ ਜਾ ਰਹੀ ਰਾਜਨੀਤੀ

Friday, Jul 26, 2024 - 07:51 PM (IST)

ਨਵੀਂ ਦਿੱਲੀ : ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਲੈ ਕੇ ਵੀਰਵਾਰ ਨੂੰ ਰਾਜ ਸਭਾ 'ਚ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਸਮਾਜਵਾਦੀ ਪਾਰਟੀ ਦੇ ਨੇਤਾ ਰਾਮਜੀ ਲਾਲ ਸੁਮਨ ਅਤੇ ਕਾਂਗਰਸ ਨੇਤਾ ਸੁਰਜੇਵਾਲਾ ਨੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਜਦੋਂ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਦਾ ਜਵਾਬ ਦੇਣਾ ਸ਼ੁਰੂ ਕੀਤਾ ਤਾਂ ਸਾਰਿਆਂ ਨੇ ਬੋਲਣਾ ਬੰਦ ਕਰ ਦਿੱਤਾ। ਦਰਅਸਲ, ਉਨ੍ਹਾਂ ਨੇ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਦਾ ਦੋ ਨੁਕਾਤੀ ਕੈਬਿਨੇਟ ਨੋਟ ਦਿਖਾਇਆ, ਜਿਸ ਦੇ ਆਧਾਰ 'ਤੇ ਤਤਕਾਲੀ ਸਰਕਾਰ ਐੱਮਐੱਸਪੀ ਦੇਣ ਤੋਂ ਪਿੱਛੇ ਹਟ ਗਈ ਸੀ।

ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਿਸਾਨ ਸਾਡੇ ਲਈ ਭਗਵਾਨ ਵਾਂਗ ਹਨ ਅਤੇ ਕਿਸਾਨ ਦੀ ਸੇਵਾ ਕਰਨਾ ਸਾਡੇ ਲਈ ਪੂਜਾ ਦੇ ਬਰਾਬਰ ਹੈ। ਜੁਲਾਈ 2000 ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਬਣਾਈ ਗਈ ਕਮੇਟੀ ਦੀਆਂ ਮੀਟਿੰਗਾਂ ਦਾ ਵੇਰਵਾ ਦਿੰਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕਮੇਟੀ ਬਣਾਉਣ ਦੇ ਤਿੰਨ ਉਦੇਸ਼ ਹਨ। ਪਹਿਲਾ- ਘੱਟੋ-ਘੱਟ ਸਮਰਥਨ ਮੁੱਲ ਪ੍ਰਦਾਨ ਕਰਨਾ, ਦੂਜਾ- ਖੇਤੀ ਕੀਮਤਾਂ ਦੀ ਵਧੇਰੇ ਖੁਦਮੁਖਤਿਆਰੀ ਅਤੇ ਤੀਜਾ- ਖੇਤੀ ਵੰਡ ਪ੍ਰਣਾਲੀ ਲਈ ਸੁਝਾਅ ਦੇਣਾ।

ਚੌਹਾਨ ਨੇ ਦੱਸਿਆ ਕਿ ਹੁਣ ਤੱਕ ਕਮੇਟੀ ਦੀਆਂ 22 ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਵੱਲੋਂ ਜੋ ਵੀ ਸਿਫ਼ਾਰਸ਼ਾਂ ਆਉਣਗੀਆਂ, ਉਨ੍ਹਾਂ 'ਤੇ ਵਿਚਾਰ ਕੀਤਾ ਜਾਵੇਗਾ। ਰਾਮਜੀ ਲਾਲ ਸੁਮਨ ਨੇ ਸ਼ਿਵਰਾਜ 'ਤੇ ਗੱਲਾਂ ਨੂੰ ਜਲੇਬੀ ਵਾਂਗ ਘੁਮਾਉਣ ਦਾ ਦੋਸ਼ ਲਾਇਆ ਤੇ ਐੱਮਐੱਸਪੀ 'ਤੇ ਸਿੱਧਾ ਜਵਾਬ ਦੇਣ ਲਈ ਕਿਹਾ। ਖੇਤੀ ਮੰਤਰੀ ਨੇ ਕਿਸਾਨਾਂ ਲਈ ਮੋਦੀ ਸਰਕਾਰ ਦੇ ਛੇ ਨੁਕਾਤੀ ਪ੍ਰੋਗਰਾਮਾਂ, ਉਤਪਾਦਨ ਵਧਾਉਣ ਤੋਂ ਲੈ ਕੇ ਲਾਗਤਾਂ ਘਟਾਉਣ, ਕਿਸਾਨ ਸਨਮਾਨ ਨਿਧੀ, ਖਾਦ 'ਤੇ 1 ਲੱਖ 68 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਬਾਰੇ ਦੱਸਿਆ। ਇਸ ਤੋਂ ਬਾਅਦ ਸੁਰਜੇਵਾਲਾ ਸਮੇਤ ਹੋਰ ਨੇਤਾਵਾਂ ਨੇ ਐੱਮਐੱਸਪੀ 'ਤੇ ਗਾਰੰਟੀ ਨੂੰ ਲੈ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ ਖੇਤੀਬਾੜੀ ਮੰਤਰੀ ਨੇ ਯੂਪੀਏ ਦੌਰ ਦੇ ਕੈਬਨਿਟ ਨੋਟ ਦਿਖਾ ਕੇ ਵਿਰੋਧੀ ਧਿਰ ਨੂੰ ਸ਼ੀਸ਼ਾ ਦਿਖਆਇਆ ਤੇ ਕਿਹਾ ਕਿ ਉਹ ਸਦਨ ਵਿਚ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਉਸਨੇ ਯੂਪੀਏ ਅਤੇ ਐੱਨਡੀਏ ਸਰਕਾਰਾਂ ਦੇ ਸਮੇਂ ਦੌਰਾਨ ਐੱਮਐੱਸਪੀ ਖਰੀਦ ਦੇ ਅੰਕੜੇ ਦਿਖਾਏ। ਉਨ੍ਹਾਂ ਨੇ ਸਦਨ ਦੀ ਮੇਜ਼ 'ਤੇ ਯੂਪੀਏ ਦੌਰ ਦਾ ਦੋ ਪੰਨਿਆਂ ਦਾ ਕੈਬਨਿਟ ਨੋਟ ਵੀ ਰੱਖਿਆ। ਜਿਸ ਵਿੱਚ ਤਤਕਾਲੀ ਮਨਮੋਹਨ ਸਿੰਘ ਸਰਕਾਰ ਨੇ ਖੇਤੀ ਲਾਗਤ 'ਤੇ 50 ਫੀਸਦੀ ਹੋਰ ਐੱਮਐੱਸਪੀ ਤੈਅ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮਨਮੋਹਨ ਸਰਕਾਰ ਨੇ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਸੀ।


Baljit Singh

Content Editor

Related News