ਸੰਤ ਤੁਕਾਰਾਮ ਮਹਾਰਾਜ ਦੇ 11ਵੇਂ ਵੰਸ਼ਜ ਸ਼ਿਰੀਸ਼ ਮਹਾਰਾਜ ਨੇ ਕੀਤੀ ਖੁਦਕੁਸ਼ੀ
Wednesday, Feb 05, 2025 - 05:23 PM (IST)
ਪੁਣੇ- ਮਹਾਰਾਸ਼ਟਰ 'ਚ ਕੀਰਤਨ ਕਲਾਕਾਰ ਵਜੋਂ ਮਸ਼ਹੂਰ ਸ਼ਿਰੀਸ਼ ਮੋਰੇ ਮਹਾਰਾਜ (32) ਨੇ ਖੁਦਕੁਸ਼ੀ ਕਰ ਲਈ ਹੈ। ਮੋਰੇ 17ਵੀਂ ਸਦੀ ਦੇ ਮਰਾਠੀ ਕਵੀ ਸੰਤ ਤੁਕਾਰਾਮ ਦੇ ਵੰਸ਼ਜ 'ਚੋਂ ਸਨ। ਪੁਲਸ ਨੇ ਦੱਸਿਆ ਕਿ ਸ਼ਿਰੀਸ਼ ਮੋਰੇ ਦੇ ਘਰੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਲਿਖਿਆ ਹੈ ਕਿ ਉਹ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਰਿਹਾ ਹੈ।
ਪਿੰਪੜੀ ਚਿੰਚਵਾੜ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਬੁੱਧਵਾਰ ਸਵੇਰੇ ਮੋਰੇ ਦੇ ਮਾਪਿਆਂ ਨੇ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ, ਜਿਸ ਨੇ ਦਰਵਾਜ਼ਾ ਤੋੜਿਆ ਅਤੇ ਸ਼ਿਰੀਸ਼ ਮੋਰੇ ਮਹਾਰਾਜ ਦੀ ਲਾਸ਼ ਬਰਾਮਦ ਕੀਤੀ। ਅਧਿਕਾਰੀ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ਿਰੀਸ਼ ਮਹਾਰਾਜ ਸੰਤ ਤੁਕਾਰਾਮ ਮਹਾਰਾਜ ਦੇ 11ਵੇਂ ਵੰਸ਼ਜ ਸਨ। ਉਨ੍ਹਾਂ ਕੋਲ ਨਿਗਡੀ ਵਿਚ ਇਡਲੀ ਰੈਸਟੋਰੈਂਟ ਵੀ ਸੀ। ਪਰਿਵਾਰ ਵਿਚ ਉਨ੍ਹਾਂ ਦੇ ਇਲਾਵਾ ਮਾਂ ਅਤੇ ਪਿਤਾ ਹਨ। ਉਨ੍ਹਾਂ ਦਾ ਪਿਛਲੇ ਮਹੀਨੇ ਹੀ ਵਿਆਹ ਤੈਅ ਹੋਇਆ ਸੀ। ਵਿਆਹ ਅਪ੍ਰੈਲ ਜਾਂ ਮਈ ਵਿਚ ਹੋਣਾ ਸੀ ਪਰ ਵਿਆਹ ਤੋਂ ਪਹਿਲਾਂ ਹੀ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ।