ਡਿਪਟੀ CM ਸ਼ਿੰਦੇ ਦੀ ਜਾਨ ਨੂੰ ਖ਼ਤਰਾ! ਕਾਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Thursday, Feb 20, 2025 - 02:54 PM (IST)

ਮੁੰਬਈ- ਮਹਾਰਾਸ਼ਟਰ ਦੇ ਡਿਪਟੀ CM ਏਕਨਾਥ ਸ਼ਿੰਦੇ ਨੂੰ ਜਾਨ ਤੋਂ ਮਾਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰ ਕੇ ਏਕਨਾਥ ਸ਼ਿੰਦੇ ਦੀ ਕਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਗੋਰੇਗਾਂਵ ਅਤੇ ਜੇ. ਜੇ. ਮਾਰਗ ਪੁਲਸ ਥਾਣਿਆਂ ਅਤੇ ਸੂਬਾ ਸਰਕਾਰ ਦੇ ਹੈੱਡਕੁਆਰਟਰ 'ਮੰਤਰਾਲਾ' ਦੇ ਕੰਟਰੋਲ ਰੂਮ ਵਿਚ ਧਮਕੀ ਭਰੇ ਫੋਨ ਆਏ।
ਦੱਸ ਦੇਈਏ ਕਿ ਏਕਨਾਥ ਸ਼ਿੰਦੇ ਇਸ ਸਮੇਂ ਦਿੱਲੀ ਦੀ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਣ ਲਈ ਦਿੱਲੀ ਆਏ ਹੋਏ ਹਨ। ਧਮਕੀ ਦੀ ਖ਼ਬਰ ਮਿਲਣ ਮਗਰੋਂ ਹੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਸ ਧਮਕੀ ਦੇਣ ਵਾਲੇ ਦੀ ਭਾਲ ਕਰ ਰਹੀ ਹੈ। ਇਸ ਤੋਂ ਪਹਿਲਾਂ ਜਨਵਰੀ 2025 ਵਿਚ ਇਕ 24 ਸਾਲ ਦੇ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਏਕਨਾਥ ਸ਼ਿੰਦੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ।