ਸ਼ਿਮਲਾ : ਬਰਫ ਨਾਲ ਸਫੈਦ ਹੋਈਆਂ ਸੜਕਾਂ, ਕੁਫਰੀ ''ਚ ਲੱਗਾ ਜਾਮ
Sunday, Jan 06, 2019 - 04:11 PM (IST)
ਸ਼ਿਮਲਾ— ਪਹਾੜਾਂ ਦੀ ਰਾਨੀ ਆਖੇ ਜਾਣ ਵਾਲੇ ਸ਼ਿਮਲਾ 'ਚ ਭਾਰੀ ਬਰਫਬਾਰੀ ਹੋ ਰਹੀ ਹੈ। ਬਰਫਬਾਰੀ ਕਾਰਨ ਸ਼ਿਮਲਾ 'ਚ ਸੈਲਾਨੀਆਂ ਦੀ ਭੀੜ ਲੱਗੀ ਵੀ ਸ਼ੁਰੂ ਹੋ ਗਈ ਹੈ। ਸੈਲਾਨੀ ਸ਼ਿਮਲਾ ਤੋਂ ਇਲਾਵਾ ਕੁਫਰੀ ਅਤੇ ਨਾਰਕੰਡਾ ਦਾ ਰੁਖ ਕਰ ਰਹੇ ਹਨ। ਤਾਜ਼ਾ ਬਰਫਬਾਰੀ ਕਾਰਨ ਸੜਕਾਂ ਬਰਫ ਨਾਲ ਸਫੈਦ ਹੋ ਗਈਆਂ ਹਨ। ਕੁਫਰੀ 'ਚ ਬਰਫਬਾਰੀ ਕਾਰਨ ਨੈਸ਼ਨਲ ਹਾਈਵੇਅ-5 ਬੰਦ ਹੋ ਗਿਆ ਹੈ, ਜਿੱਥੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।

ਬਰਫਬਾਰੀ ਨੂੰ ਦੇਖਣ ਅਤੇ ਆਨੰਦ ਮਾਣਨ ਲਈ ਸੈਲਾਨੀ ਸ਼ਿਮਲਾ ਪਹੁੰਚ ਰਹੇ ਹਨ। ਉੱਥੇ ਹੀ ਸ਼ਹਿਰ ਦੇ ਕਾਰੋਬਾਰੀ ਬਰਫ ਪੈਣ ਅਤੇ ਸੈਲਾਨੀਆਂ ਦੀ ਗਿਣਤੀ 'ਚ ਵਾਧੇ ਨੂੰ ਦੇਖ ਕੇ ਬਹੁਤ ਉਤਸ਼ਾਹਤ ਹਨ। ਬਰਫਬਾਰੀ ਹੋਣ ਕਾਰਨ ਸ਼ਿਮਲਾ ਵਿਚ ਸੈਰ-ਸਪਾਟਾ ਕਾਰੋਬਾਰ ਦੇ ਹੋਰ ਜ਼ਿਆਦਾ ਰਫਤਾਰ ਫੜਨ ਦੀ ਉਮੀਦ ਕੀਤੀ ਜਾ ਰਹੀ ਹੈ।
