ਹਿਮਾਚਲ 'ਚ ਟਲਿਆ ਵੱਡਾ ਹਾਦਸਾ, ਚੱਟਾਨ ਦੀ ਲਪੇਟ 'ਚ ਆਈ ਬੱਸ
Monday, Aug 05, 2019 - 06:01 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਹਸਨ ਘਾਟੀ ਵਿਚ ਜ਼ਮੀਨ ਖਿਸਕਣ ਕਾਰਨ ਇਕ ਬੱਸ ਚੱਟਾਨ ਦੀ ਲਪੇਟ 'ਚ ਆ ਗਈ। ਦਰਅਸਲ ਜ਼ਮੀਨ ਖਿਸਕਣ ਕਾਰਨ ਚੱਟਾਨ ਬੱਸ ਨਾਲ ਟਕਰਾ ਗਈ, ਜਿਸ ਕਾਰਨ ਇਕ ਵਿਅਕਤੀ ਜ਼ਖਮੀ ਹੋ ਗਿਆ। ਚੱਟਾਨ ਡਿੱਗਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਬੱਸ 'ਚ 9 ਯਾਤਰੀ ਸਵਾਰ ਸਨ। ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਦਕਿ ਬਾਕੀ ਯਾਤਰੀ ਸੁਰੱਖਿਅਤ ਹਨ।
ਦੱਸਿਆ ਜਾ ਰਿਹਾ ਹੈ ਕਿ ਇਕ ਨਿੱਜੀ ਹੋਟਲ ਦਾ ਸਟਾਫ ਬੱਸ ਵਿਚ ਸਵਾਰ ਸੀ, ਜੋ ਹੋਟਲ ਜਾ ਰਹੇ ਸਨ। ਅਚਾਨਕ ਪਹਾੜੀ ਖਿਸਕਣ ਕਾਰਨ ਉਨ੍ਹਾਂ ਦੀ ਬੱਸ ਚੱਟਾਨ ਦੀ ਲਪੇਟ ਵਿਚ ਆ ਗਈ। ਇਸ ਘਟਨਾ ਮਗਰੋਂ ਆਵਾਜਾਈ ਰੁੱਕ ਗਈ ਅਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਮੌਕੇ 'ਤੇ ਪੁੱਜੀ ਪੁਲਸ ਨੇ ਲੋਕਾਂ ਨੂੰ ਆਵਾਜਾਈ ਨਾ ਰੋਕਣ ਦੀ ਅਪੀਲ ਕੀਤੀ। ਰੋਡ ਨੂੰ ਸਾਫ ਕੀਤਾ ਜਾ ਰਿਹਾ ਹੈ।