ਨੌਜਵਾਨਾਂ ਦੀਆਂ ਲੱਗੀਆਂ ਮੌਜਾਂ, ਸਿੱਖਿਆ ਵਿਭਾਗ ''ਚ ਨਿਕਲੀਆਂ ਭਰਤੀਆਂ

Tuesday, May 20, 2025 - 05:52 PM (IST)

ਨੌਜਵਾਨਾਂ ਦੀਆਂ ਲੱਗੀਆਂ ਮੌਜਾਂ, ਸਿੱਖਿਆ ਵਿਭਾਗ ''ਚ ਨਿਕਲੀਆਂ ਭਰਤੀਆਂ

ਨਵੀਂ ਦਿੱਲੀ- ਨੌਜਵਾਨਾਂ ਲਈ ਸਿੱਖਿਆ ਵਿਭਾਗ ਵਿਚ ਨੌਕਰੀ ਦਾ ਸੁਨਹਿਰੀ ਮੌਕਾ ਹੈ। ਬਿਹਾਰ ਰਾਜ ਉੱਚ ਸਿੱਖਿਆ ਪ੍ਰੀਸ਼ਦ (BSHEC) ਨੂੰ ਸਹਾਇਕ, ਲੇਖਾਕਾਰ, ਮਾਹਰ, ਜੂਨੀਅਰ ਟੈਕਨੀਕਲ ਸਮੇਤ ਵੱਖ-ਵੱਖ ਅਹੁਦਿਆਂ ਲਈ ਨੌਜਵਾਨਾਂ ਦੀ ਲੋੜ ਹੈ। ਵਿਭਾਗ ਨੇ ਇਸ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ ਅਤੇ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਇਸ ਅਸਾਮੀ 'ਤੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਖ਼ 28 ਮਈ 2025 ਸ਼ਾਮ 5 ਵਜੇ ਤੱਕ ਹੈ। ਫਾਰਮ ਸਿੱਖਿਆ ਵਿਭਾਗ ਨੂੰ ਆਫ਼ਲਾਈਨ ਫਾਰਮੈਟ ਵਿਚ ਭੇਜਣੇ ਪੈਣਗੇ।

ਯੋਗਤਾ

ਉੱਚ ਸਿੱਖਿਆ ਨੀਤੀ ਮਾਹਿਰ ਦੇ ਅਹੁਦੇ ਲਈ ਨੌਕਰੀ ਫਾਰਮ ਭਰਨ ਲਈ ਉਮੀਦਵਾਰਾਂ ਕੋਲ ਵਿਗਿਆਨ/ਸਮਾਜਿਕ ਵਿਗਿਆਨ/ਨੀਤੀ ਅਧਿਐਨ/ਸਿੱਖਿਆ ਵਿਚ ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। ਤਕਨੀਕੀ ਸਲਾਹਕਾਰ ਲਈ ਸਿਵਲ ਇੰਜੀਨੀਅਰਿੰਗ, BE/BTech/ME/MTech ਕੀਤੀ ਹੋਣੀ ਚਾਹੀਦੀ ਹੈ। ਇਸ ਵਿਚ GATE ਨੂੰ ਤਰਜੀਹ ਦਿੱਤੀ ਜਾਵੇਗੀ। ਜੂਨੀਅਰ ਤਕਨੀਕੀ ਸਲਾਹਕਾਰ ਲਈ ਸਿਵਲ ਇੰਜੀਨੀਅਰਿੰਗ ਵਿਚ ਡਿਪਲੋਮਾ ਘੱਟੋ-ਘੱਟ 60 ਫ਼ੀਸਦੀ ਅੰਕਾਂ ਅਤੇ 2 ਸਾਲਾਂ ਦੇ ਤਜਰਬੇ ਨਾਲ ਹੋਣਾ ਚਾਹੀਦਾ ਹੈ। ਲੇਖਾਕਾਰ ਲਈ CA ਦੀ ਲੋੜ ਹੈ ਅਤੇ ਸਹਾਇਕ ਲਈ ਕਿਸੇ ਵੀ ਵਿਸ਼ੇ ਵਿੱਚ ਬੈਚਲਰ ਦੀ ਡਿਗਰੀ ਦੀ ਲੋੜ ਹੈ।

ਫਾਰਮ ਕਿੱਥੇ ਭੇਜਣਾ ਹੈ

ਬਿਹਾਰ ਸਰਕਾਰ ਦੀ ਭਰਤੀ ਵਿਚ ਉਮੀਦਵਾਰਾਂ ਤੋਂ ਆਫਲਾਈਨ ਫਾਰਮੈਟ ਵਿਚ ਫਾਰਮ ਮੰਗੇ ਗਏ ਹਨ। ਅਰਜ਼ੀ ਫਾਰਮ ਦਾ ਫਾਰਮੈਟ ਨੋਟੀਫਿਕੇਸ਼ਨ ਵਿਚ ਹੀ ਉਪਲਬਧ ਹੈ, ਜਿੱਥੋਂ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਵਿਚ ਸਾਰੇ ਵੇਰਵੇ ਭਰਨ ਤੋਂ ਬਾਅਦ ਫੋਟੋ ਚਿਪਕਾਉਣ ਤੋਂ ਬਾਅਦ ਇਸ ਨੂੰ BSHEC ਨੂੰ ਭੇਜਣਾ ਪਵੇਗਾ। ਦਫ਼ਤਰ ਦਾ ਪਤਾ ਹੈ- 'ਬਿਹਾਰ ਰਾਜ ਉੱਚ ਸਿੱਖਿਆ ਪ੍ਰੀਸ਼ਦ (BSHEC), ਬੁੱਧ ਮਾਰਗ ਪਟਨਾ- 800001'। ਫਾਰਮ ਦੇ ਆਧਾਰ 'ਤੇ, ਉਮੀਦਵਾਰਾਂ ਨੂੰ ਇੰਟਰਵਿਊ ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ।

ਨੋਟ- ਤੁਹਾਨੂੰ ਦੱਸ ਦੇਈਏ ਕਿ ਬਿਹਾਰ ਵਿਚ ਇਹ ਭਰਤੀ 11 ਮਹੀਨਿਆਂ ਲਈ ਠੇਕੇ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਲੋੜ ਅਨੁਸਾਰ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News