ਏਅਰਪੋਰਟ ਅਥਾਰਟੀ ਆਫ਼ ਇੰਡੀਆ ''ਚ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖਾਹ

Monday, Aug 11, 2025 - 05:38 PM (IST)

ਏਅਰਪੋਰਟ ਅਥਾਰਟੀ ਆਫ਼ ਇੰਡੀਆ ''ਚ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖਾਹ

ਨੈਸ਼ਨਲ ਡੈਸਕ- ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ ਜੂਨੀਅਰ ਐਗਜ਼ੀਕਿਊਟਿਵ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਪੋਸਟ
ਜੂਨੀਅਰ ਐਗਜ਼ੀਕਿਊਟਿਵ (ਆਰਕੀਟੈਕਚਰ) - 11 ਪੋਸਟਾਂ
ਜੂਨੀਅਰ ਐਗਜ਼ੀਕਿਊਟਿਵ (ਇੰਜੀਨੀਅਰ-ਸਿਵਲ) - 199 ਪੋਸਟਾਂ
ਜੂਨੀਅਰ ਐਗਜ਼ੀਕਿਊਟਿਵ (ਇੰਜੀਨੀਅਰਿੰਗ-ਇਲੈਕਟ੍ਰੀਕਲ) - 208 ਪੋਸਟਾਂ
ਜੂਨੀਅਰ ਐਗਜ਼ੀਕਿਊਟਿਵ (ਇਲੈਕਟ੍ਰਾਨਿਕਸ) - 527 ਪੋਸਟਾਂ
ਜੂਨੀਅਰ ਐਗਜ਼ੀਕਿਊਟਿਵ (ਸੂਚਨਾ ਤਕਨਾਲੋਜੀ) - 31 ਪੋਸਟਾਂ

ਕੁੱਲ ਪੋਸਟਾਂ
976

ਆਖ਼ਰੀ ਤਾਰੀਖ਼
ਉਮੀਦਵਾਰ 27 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹਨ।

ਤਨਖਾਹ
 ਉਮੀਦਵਾਰਾਂ ਨੂੰ 40,000 ਰੁਪਏ-3% ਤੋਂ ਲੈ ਕੇ 1,40,000 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ। ਮਹਿੰਗਾਈ ਭੱਤਾ, ਮੂਲ ਤਨਖਾਹ ਦੇ 35% 'ਤੇ ਭੱਤੇ, ਘਰ ਦਾ ਕਿਰਾਇਆ ਭੱਤਾ (HRA) ਅਤੇ CPF, ਗ੍ਰੈਚੁਟੀ, ਸਮਾਜਿਕ ਸੁਰੱਖਿਆ ਸਕੀਮਾਂ, ਡਾਕਟਰੀ ਲਾਭ ਆਦਿ ਸਮੇਤ ਹੋਰ ਲਾਭ।

ਸਿੱਖਿਆ ਯੋਗਤਾ
ਆਰਕੀਟੈਕਚਰ, ਇੰਜੀਨੀਅਰਿੰਗ (ਸਿਵਲ/ਇਲੈਕਟ੍ਰੀਕਲ/ਇਲੈਕਟ੍ਰਾਨਿਕਸ), ਕੰਪਿਊਟਰ ਇੰਜੀਨੀਅਰਿੰਗ ਜਾਂ ਆਈਟੀ ਵਿੱਚ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਕੋਲ GATE ਪ੍ਰੀਖਿਆ ਦਾ ਇੱਕ ਵੈਧ ਸਕੋਰ ਕਾਰਡ ਵੀ ਹੋਣਾ ਚਾਹੀਦਾ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Shubam Kumar

Content Editor

Related News