Indian Navy ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Saturday, Aug 09, 2025 - 02:27 PM (IST)

ਨਵੀਂ ਦਿੱਲੀ- ਇੰਡੀਅਨ ਨੇਵੀ ਵਲੋਂ ਸ਼ਾਰਟ ਸਰਵਿਸ ਕਮਿਸ਼ਨ ਅਫ਼ਸਰ ਦੇ ਅਹੁਦਿਆਂ 'ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਅਹੁਦਿਆਂ ਦਾ ਵੇਰਵਾ
ਕਾਰਜਕਾਰੀ ਸ਼ਾਖਾ (GS(X)/ ਹਾਈਡ੍ਰੋ ਕਾਡਰ): 57 ਅਹੁਦੇ (05 ਹਾਈਡ੍ਰੋ ਸਮੇਤ)
ਨਵਲ ਏਅਰ ਆਪਰੇਸ਼ਨ ਅਫਸਰ (ਆਬਜ਼ਰਵਰ): 20 ਅਹੁਦੇ
ਏਅਰ ਟ੍ਰੈਫਿਕ ਕੰਟਰੋਲਰ (ATC): 20 ਅਹੁਦੇ
ਲੌਜਿਸਟਿਕਸ: 10 ਅਹੁਦੇ
ਨੇਵਲ ਆਰਮਾਮੈਂਟ ਇੰਸਪੈਕਟੋਰੇਟ ਕੈਡਰ (NAIC): 20 ਅਹੁਦੇ
ਕਾਨੂੰਨ: 02 ਅਹੁਦੇ
ਸਿੱਖਿਆ: 15 ਅਹੁਦੇ
ਇੰਜੀਨੀਅਰਿੰਗ ਸ਼ਾਖਾ (ਜਨਰਲ ਸਰਵਿਸ (GS): 36 ਅਹੁਦੇ
ਇਲੈਕਟ੍ਰੀਕਲ ਸ਼ਾਖਾ (ਜਨਰਲ ਸਰਵਿਸ (GS): 40 ਅਹੁਦੇ
ਨਵਲ ਕੰਸਟਰਕਟਰ: 16 ਅਹੁਦੇ
ਕੁੱਲ 260 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 1 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਬੀ.ਈ./ਬੀ.ਟੈਕ/ਇਲੈਕਟ੍ਰਾਨਿਕਸ 'ਚ ਮਾਸਟਰ ਡਿਗਰੀ- ਭੌਤਿਕ ਵਿਗਿਆਨ/ਐਮਐਸਸੀ ਆਈਟੀ/ਐਮਸੀਏ/ਐਮਐਸਸੀ/ਕਾਨੂੰਨ ਵਿੱਚ ਡਿਗਰੀ/ਸਬੰਧਤ ਖੇਤਰ 'ਚ ਪੋਸਟ ਗ੍ਰੈਜੂਏਸ਼ਨ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।