ਰਾਹੁਲ ਗਾਂਧੀ ''ਤੇ ਫਿਦਾ ਹੋਈ ਬਾਲੀਵੁੱਡ ਦੀ ਇਹ ਹੌਟ ਹਸੀਨਾ, ਸਰਨੇਮ ਬਦਲੇ ਕਰਵਾਉਣਾ ਚਾਹੁੰਦੀ ਹੈ ਵਿਆਹ

Tuesday, Aug 08, 2023 - 02:25 PM (IST)

ਰਾਹੁਲ ਗਾਂਧੀ ''ਤੇ ਫਿਦਾ ਹੋਈ ਬਾਲੀਵੁੱਡ ਦੀ ਇਹ ਹੌਟ ਹਸੀਨਾ, ਸਰਨੇਮ ਬਦਲੇ ਕਰਵਾਉਣਾ ਚਾਹੁੰਦੀ ਹੈ ਵਿਆਹ

ਮੁੰਬਈ (ਬਿਊਰੋ) - ਆਪਣੀ ਬੋਲਡਨੈੱਸ ਨਾਲ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਅਦਾਕਾਰਾ ਸ਼ਰਲਿਨ ਚੋਪੜਾ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਉਹ ਅਕਸਰ ਅਜਿਹੇ ਬਿਆਨ ਦਿੰਦੀ ਰਹਿੰਦੀ ਹੈ, ਜਿਸ ਲਈ ਉਹ ਟਰੋਲਰ ਦੇ ਨਿਸ਼ਾਨੇ 'ਤੇ ਆ ਜਾਂਦੀ ਹੈ। ਹਾਲਾਂਕਿ ਸ਼ਰਲਿਨ ਨੂੰ ਟਰੋਲਿੰਗ 'ਤੇ ਕੋਈ ਇਤਰਾਜ਼ ਨਹੀਂ ਹੈ। ਇਸ ਦੇ ਨਾਲ ਹੀ ਹੁਣ ਇਕ ਵਾਰ ਫਿਰ ਸ਼ਰਲਿਨ ਨੇ ਕਾਂਗਰਸੀ ਐੱਮ. ਪੀ. ਰਾਹੁਲ ਗਾਂਧੀ ਬਾਰੇ ਕੁਝ ਅਜਿਹਾ ਕਿਹਾ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। 

PunjabKesari

ਦੱਸ ਦੇਈਏ ਕਿ ਸ਼ਰਲਿਨ ਚੋਪੜਾ ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰਦੀ ਹੈ। ਸੋਸ਼ਲ ਮੀਡੀਆ 'ਤੇ ਉਸ ਦੇ ਵੱਖ-ਵੱਖ ਅੰਦਾਜ਼ ਦੇਖਣ ਨੂੰ ਮਿਲਦੇ ਹਨ। ਸ਼ਰਲਿਨ ਨੂੰ ਲੈ ਕੇ ਕਈ ਗੱਲਾਂ ਸਾਹਮਣੇ ਆ ਚੁੱਕੀਆਂ ਹਨ।

ਰਾਹੁਲ ਗਾਂਧੀ ਨਾਲ ਵਿਆਹ ਦੀ ਇੱਛਾ ਕੀਤੀ ਜ਼ਾਹਿਰ
ਸ਼ਰਲਿਨ ਚੋਪੜਾ ਨੇ ਕਾਂਗਰਸੀ ਐੱਮ. ਪੀ. ਰਾਹੁਲ ਗਾਂਧੀ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸ਼ਰਲਿਨ ਚੋਪੜਾ ਰਾਹੁਲ ਨਾਲ ਸੈਟਲ ਹੋਣਾ ਚਾਹੁੰਦੀ ਹੈ। ਉਸ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਰਾਹੁਲ ਗਾਂਧੀ ਨਾਲ ਵਿਆਹ ਕਰਨਾ ਚਾਹੋਗੇ? ਜਵਾਬ 'ਚ ਉਸ ਨੇ ਕਿਹਾ, "ਹਾਂ, ਕਿਉਂ ਨਹੀਂ।" ਹਾਲਾਂਕਿ ਸ਼ਰਲਿਨ ਨੇ ਇਸ ਨਾਲ ਇਕ ਸ਼ਰਤ ਵੀ ਰੱਖਦੀ ਹੈ। 
ਦੱਸ ਦੇਈਏ ਕਿ ਸ਼ਰਲਿਨ ਚੋਪੜਾ 'ਬਿੱਗ ਬੌਸ 3' ਦੀ ਮੁਕਾਬਲੇਬਾਜ਼ ਰਹਿ ਚੁੱਕੀ ਹੈ। ਹਾਲ ਹੀ 'ਚ ਉਸ ਨੂੰ ਇਕ ਈਵੈਂਟ 'ਚ ਦੇਖਿਆ ਗਿਆ। ਇਸ ਦੌਰਾਨ ਉਹ ਥਾਈ ਹਾਈ ਸਲਿਟ ਡਰੈੱਸ 'ਚ ਨਜ਼ਰ ਆਈ। ਇਕ ਵਾਰ ਫਿਰ ਫੈਨਜ਼ ਨੂੰ ਸ਼ਰਲਿਨ ਦਾ ਬੋਲਡ ਲੁੱਕ ਦੇਖਣ ਨੂੰ ਮਿਲਿਆ।

PunjabKesari
ਸ਼ਰਲਿਨ ਚੋਪੜਾ ਨੇ ਰੱਖੀ ਅਨੋਖੀ ਸ਼ਰਤ
ਪਪਰਾਜ਼ੀ ਨੇ ਸ਼ਰਲਿਨ ਚੋਪੜਾ ਨੂੰ ਪੁੱਛਿਆ ਕੀ ਉਹ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ?  ਇਸ ਦੇ ਜਵਾਬ 'ਚ ਸ਼ਰਲਿਨ ਚੋਪੜਾ ਨੇ ਕਿਹਾ- ਹਾਂ ਪਰ ਉਸ ਦੀ ਸ਼ਰਤ ਹੈ ਕਿ ਉਹ ਵਿਆਹ ਤੋਂ ਬਾਅਦ ਆਪਣਾ ਸਰਨੇਮ ਨਹੀਂ ਬਦਲੇਗੀ। ਸ਼ਰਲਿਨ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 

PunjabKesari

ਸ਼ਰਲਿਨ ਚੋਪੜਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ 'ਪੌਰਸ਼ਪੁਰ' ਸੀਜ਼ਨ 2 'ਚ ਨਜ਼ਰ ਆ ਸਕਦੀ ਹੈ। ਇਸ ਵੈੱਬ ਸੀਰੀਜ਼ 'ਚ ਸ਼ਰਲਿਨ ਸ਼ਾਹੀ ਮਹਾਰਾਣੀ ਸਨੇਹਲਤਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਸੀਰੀਜ਼ ਨੂੰ OTT ਪਲੇਟਫਾਰਮ Alt Balaji 'ਤੇ ਸਟ੍ਰੀਮ ਕੀਤਾ ਜਾਵੇਗਾ।

PunjabKesari


author

sunita

Content Editor

Related News