ਸ਼ਸ਼ੀਕਲਾ ਨੂੰ ਲੈ ਕੇ ਨਵਾਂ ਖੁਲਾਸਾ, ਜੇਲ ''ਚ ਮਿਲ ਰਹੀਆਂ ਹਨ ਇਹ ਖਾਸ ਸਹੂਲਤਾਂ
Thursday, Jul 13, 2017 - 11:42 AM (IST)

ਨਵੀਂ ਦਿੱਲੀ—ਭ੍ਰਿਸ਼ਟਾਚਾਰ ਦੇ ਦੋਸ਼ 'ਚ ਬੈਂਗਲੁਰੂ ਦੀ ਸੈਂਟਰਲ ਜੇਲ 'ਚ ਬੰਦ ਵੀ.ਕੇ. ਸ਼ਸ਼ੀਕਲਾ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਜੇਲ 'ਚ ਸ਼ਸ਼ੀਕਲਾ ਨੂੰ ਸਪੈਸ਼ਲ ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਜੇਲ ਅਧਿਕਾਰੀਆਂ ਨੂੰ ਰਸੋਈ ਬਣਾਉਣ ਦੇ ਲਈ 2 ਕਰੋੜ ਦੀ ਰਿਸ਼ਵਤ ਦਿੱਤੀ ਹੈ। ਜੇਲ ਦੇ ਸੀਨੀਅਰ ਅਧਿਕਾਰੀ ਡੀ ਰੂਪਾ ਨੇ ਆਪਣੀ ਰਿਪੋਰਟ 'ਚ ਜੇਲ 'ਚ ਚੱਲ ਰਹੀ ਇਨ੍ਹਾਂ ਸਾਰੀਆਂ ਗਤੀਵਿਧੀਆਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਐਕਸ਼ਨ ਨਾ ਲੈਣ ਦੇ ਲਈ ਆਪਣੇ ਸੀਨੀਅਰ 'ਤੇ ਸਵਾਲ ਚੁੱਕੇ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ਸ਼ੀਕਲਾ ਨੂੰ ਵਿਸ਼ੇਸ਼ ਸਹੂਲਤਾਂ ਦੇਣ 'ਚ ਜੇਲ ਦੇ ਡੀ.ਜੀ.ਪੀ. ਐਚ.ਐਨ. ਰਾਵ ਵੀ ਸ਼ਾਮਲ ਹਨ। ਡੀ.ਜੀ.ਪੀ. 'ਤੇ ਕੰਮ 'ਚ ਦਸਤਖਤ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ। ਰੂਪਾ ਨੇ ਪੱਤਰ ਲਿਖ ਕੇ ਦੋਸ਼ੀ ਅਧਿਕਾਰੀਆਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਐਚ.ਐਸ.ਐਨ. ਰਾਵ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕਿਸੇ ਵੀ ਦੋਸ਼ਾਂ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਪੱਤਰ ਉਨ੍ਹਾਂ ਦੇ ਕੋਲ ਨਹੀਂ ਪਹੁੰਚਿਆ ਹੈ।