ਜ਼ਖਮੀ ਥਰੂਰ ਨਾਲ ਸੀਤਾਰਮਨ ਨੇ ਕੀਤੀ ਮੁਲਾਕਾਤ

Tuesday, Apr 16, 2019 - 11:41 AM (IST)

ਜ਼ਖਮੀ ਥਰੂਰ ਨਾਲ ਸੀਤਾਰਮਨ ਨੇ ਕੀਤੀ ਮੁਲਾਕਾਤ

ਤਿਰੁਅਨੰਤਪੁਰਮ— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਥੇ ਇਕ ਮੰਦਰ 'ਚ ਇਕ ਰਸਮ ਦੌਰਾਨ ਸਿਰ 'ਚ ਸੱਟ ਲੱਗਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਾਂਗਰਸ ਨੇਤਾ ਸ਼ਸ਼ੀ ਥਰੂਰ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ। ਤਿਰੁਅਨੰਤਪੁਰਮ ਤੋਂ ਸੰਸਦ ਮੈਂਬਰ 'ਤੁਲਾਭਰਮ' ਰਸਮ ਦੌਰਾਨ ਜ਼ਖਮੀ ਹੋ ਗਏ ਸਨ, ਜਦੋਂ ਤਰਾਜੂ ਦਾ ਇਕ ਹੁੱਕ ਡਿੱਗ ਗਿਆ ਅਤੇ ਉਨ੍ਹਾਂ ਦੇ ਸਿਰ 'ਤੇ ਜਾ ਲੱਗਾ। ਥਰੂਰ ਇਸੇ ਸੀਟ ਤੋਂ ਚੋਣਾਂ ਲੜ ਰਹੇ ਹਨ। ਉਨ੍ਹਾਂ ਨੂੰ ਸੋਮਵਾਰ ਨੂੰ ਤਿਰੁਅਨੰਤਪੁਰਮ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਮੰਗਲਵਾਰ ਨੂੰ ਛੁੱਟੀ ਮਿਲ ਸਕਦੀ ਹੈ। ਥਰੂਰ ਨੇ ਬਾਅਦ 'ਚ ਟਵੀਟ ਕੀਤਾ,''ਸੀਤਾਰਮਨ ਦੇ ਵਤੀਰੇ ਤੋਂ ਖੁਸ਼ ਹਾਂ, ਜੋ ਕੇਰਲ 'ਚ ਚੋਣਾਂ ਦੇ ਰੁਝੇ ਪ੍ਰੋਗਰਾਮ ਤੋਂ ਸਮਾਂ ਕੱਢ ਕੇ ਹਸਪਤਾਲ 'ਚ ਅੱਜ ਮੈਨੂੰ ਮਿਲਣ ਆਈ। ਭਾਰਤੀ ਰਾਜਨੀਤੀ 'ਚ ਸ਼ਿਸ਼ਟਾਚਾਰ ਇਕ ਦੁਰਲੱਭ ਗੁਣ ਹੈ। ਉਨ੍ਹਾਂ ਨੂੰ ਅਜਿਹਾ ਉਦਾਹਰਣ ਪੇਸ਼ ਕਰਦੇ ਹੋਏ ਦੇਖ ਕੇ ਚੰਗਾ ਲੱਗਾ।''PunjabKesari'ਤੁਲਾਭਰਮ' ਇਕ ਹਿੰਦੂ ਰਸਮ ਹੈ, ਜਿਸ 'ਚ ਕਿਸੇ ਵਿਅਕਤੀ ਨੂੰ ਫੁੱਲ, ਅਨਾਜ, ਫਲ ਅਤੇ ਅਜਿਹੀਆਂ ਹੀ ਵਸਤੂਆਂ ਨਾਲ ਤਰਾਜੂ 'ਚ ਤੌਲਿਆ ਜਾਂਦਾ ਹੈ ਅਤੇ ਉਸ ਦੇ ਭਾਰ ਦੇ ਬਰਾਬਰ ਸਮੱਗਰੀ ਦਾਨ ਕੀਤੀ ਜਾਂਦੀ ਹੈ। ਸੋਮਵਾਰ ਨੂੰ ਮਲਯਾਲਮ ਨਵੇਂ ਸਾਲ (ਵਿਸ਼ੂ) ਮੌਕੇ ਥਰੂਰ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਸਵੇਰੇ ਇੱਥੇ ਦੇਵੀ ਮੰਦਰ 'ਚ ਇਸ ਰਸਮ ਨੂੰ ਨਿਭਾਇਆ। ਸੀਤਾਰਮਨ ਸੋਮਵਾਰ ਦੀ ਰਾਤ ਨੂੰ ਕੇਰਲ ਪਹੁੰਚੀ ਸੀ। ਉਨ੍ਹਾਂ ਨੇ ਭਾਜਪਾ ਉਮੀਦਵਾਰ ਕੁੰਮਨਮ ਰਾਜਸ਼ੇਖਰਨ ਨਾਲ ਤਿਰੁਅਨੰਤਪੁਰਮ ਨੂੰ ਇਕ ਰੋਡ ਸ਼ੋਅ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ੋਭਾ ਸੁਰੇਂਦਰਨ ਲਈ ਇਕ ਚੋਣਾਵੀ ਸਭਾ ਨੂੰ ਸੰਬੋਧਨ ਕੀਤਾ। ਭਾਕਪਾ ਅਤੇ ਖੱਬੇ ਮੋਰਚੇ ਦੇ ਉਮੀਦਵਾਰ ਸੀ. ਦਿਵਾਕਰਨ ਨੇ ਵੀ ਮੇਰੀ ਸਿਹਤ ਦਾ ਹਾਲ ਜਾਣਨ ਲਈ ਮੰਗਲਵਾਰ ਦੀ ਸਵੇਰ ਮੁਲਾਕਾਤ ਕੀਤੀ। ਤਿਰੁਅਨੰਤਪੁਰਮ ਚੋਣ ਖੇਤਰ 'ਚ ਸੱਤਾਧਾਰੀ ਮਾਕਪਾ ਦੀ ਅਗਵਾਈ ਵਾਲੀ ਐੱਲ.ਡੀ.ਐੱਫ., ਵਿਰੋਧੀ ਕਾਂਗਰਸ ਦੀ ਅਗਵਾਈ ਵਾਲੀ ਯੂ.ਡੀ.ਐੱਫ. ਅਤੇ ਭਾਜਪਾ ਦੀ ਅਗਵਾਈ ਵਾਲੇ ਰਾਜਗ ਦਰਮਿਆਨ ਤ੍ਰਿਕੋਣੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।


author

DIsha

Content Editor

Related News