ਡੇਰਾ ਜਗਮਾਲਵਾਲੀ ਦੀ ਗੱਦੀ ਵਿਵਾਦ 'ਚ ਆਇਆ ਨਵਾਂ ਮੋੜ, ਸ਼ਮਸ਼ੇਰ ਲਹਿਰੀ ਨੇ ਵੀਡੀਓ ਸਾਂਝੀ ਕਰ ਕੀਤਾ ਵੱਡਾ ਖੁਲਾਸਾ

Saturday, Aug 03, 2024 - 07:53 PM (IST)

ਕਲਾਂਵਲੀ- ਕਲਾਂਵਲੀ ਖੇਤਰ ਦੇ ਪਿੰਡ ਜਗਮਾਲਵਾਲੀ 'ਚ ਸਥਿਤ ਮਸਤਾਨਾ ਸ਼ਾਹ ਬਲੋਚਿਸਤਾਨ ਆਸ਼ਰਮ (ਡੇਰਾ ਜਗਮਾਲਵਾਲੀ) ਦੇ ਗੱਦੀਨਸ਼ੀਨ ਸੰਤ ਮਹਾਰਾਜ ਬਹਾਦੁਰ ਚੰਦ ਵਕੀਲ ਸਾਹਬ ਦਾ ਦਿੱਲੀ 'ਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਇਸ ਤੋਂ ਬਾਅਦ ਗੱਦੀ ਦੇ ਦਾਅਵੇਦਾਰਾਂ 'ਚ ਵਿਵਾਦ ਛਿੜ ਗਿਆ ਹੈ। 

ਇਸ ਵਿਚਕਾਰ ਮਸਤਾਨਾ ਸਾਹਬ ਬਲੋਚਿਸਤਾਨ ਆਸ਼ਰਮ ਡੇਰਾ ਜਗਮਾਲਵਾਲੀ 'ਚ ਸੰਤ ਬਹਾਦੁਰ ਚੰਦ ਵਕੀਲ ਸਾਹਬ ਦੇ ਦਿਹਾਂਤ ਤੋਂ ਬਾਅਦ ਗੱਦੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਉਸ ਵਿਚ ਅੱਜ ਸ਼ਮਸ਼ੇਰ ਲਹਿਰੀ ਜੋ ਪਿਛਲੇ ਕਾਫੀ ਸਮੇਂ ਤੋਂ ਡੇਰੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਸ਼ਮਸ਼ੇਰ ਲਹਿਰੀ ਨੇ ਪੂਰੀ ਸਤਸੰਗ ਨੂੰ ਆਪਸੀ ਭਾਈਚਾਰਾ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮਾਰਗ ਲੜਾਈ-ਝਗੜਾ ਕਰਨਾ ਨਹੀਂ ਹੈ। ਉਨ੍ਹਾਂ ਨੇ ਵੀਡੀਓ 'ਚ ਸਪਸ਼ਟ ਕੀਤਾ ਹੈ ਕਿ ਸੰਤਾਂ ਵੱਲੋਂ ਕਰੀਬ ਡੇਢ ਸਾਲ ਪਹਿਲਾਂ ਮਹਾਤਮਾ ਵਰਿੰਦਰ ਸਿੰਘ ਨੂੰ ਗੱਦੀ ਸੌਂਪਦੇ ਹੋਏ ਚੱਲ-ਅਚੱਲ ਜਾਇਦਾਦ ਦਾ ਮਾਲਕ ਬਣਾਇਆ ਸੀ।

ਉਨ੍ਹਾਂ ਨੇ ਉਦਾਹਰਣ ਵੀ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਵਕੀਲ ਸਾਹਬ ਨੂੰ ਜਿਸ ਤਰ੍ਹਾਂ ਮੈਨੇਜਰ ਸਾਹਬ ਨੇ ਗੱਦੀ ਦਿੰਦੇ ਹੋਏ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਸਨ, ਉਸੇ ਤਰ੍ਹਾਂ ਬਹਾਦੁਰ ਚੰਦ ਵਕੀਲ ਸਾਹਬ ਨੇ ਵੀ ਮਹਾਤਮਾ ਵਰਿੰਦਰ ਨੂੰ ਜ਼ਿੰਮੇਵਾਰੀ ਸੌਂਪੀ ਹੈ। ਮਹਾਤਮਾ ਵਰਿੰਦਰ ਜਲਦੀ ਡੇਰੇ ਦੀ ਸਤਸੰਗ ਦੇ ਵਿਚ ਹੋਣਗੇ। ਉਨ੍ਹਾਂ ਨੇ ਇਸ ਤਰ੍ਹਾਂ ਦੀ ਗੱਲ ਵੀ ਵੀਡੀਓ 'ਚ ਆਖੀ ਹੈ। ਉਨ੍ਹਾਂ ਨੇ ਇਹ ਗੱਲ ਵੀ ਆਖੀ ਹੈ ਕਿ ਮਹਾਤਮਾ ਵਰਿੰਦਰ ਅਤੇ ਸਾਨੂੰ ਸਾਰਿਆਂ ਨੂੰ ਪੁਲਸ ਪ੍ਰਸ਼ਾਸਨ ਦੇ ਲਿਹਾਜ ਨਾਲ ਰੱਖਿਆ ਹੋਇਆ ਹੈ। ਜਲਦੀ ਮਹਾਤਮਾ ਵਰਿੰਦਰ ਸਤਸੰਗ ਦੇ ਵਿਚ ਹੋਣਗੇ। 


Rakesh

Content Editor

Related News