ਸ਼ਰਮਨਾਕ ! ਸ਼ਰਾਬ ਪੀਣ ਤੋਂ ਰੋਕਣ ’ਤੇ ਪੁੱਤਰ ਨੇ ਕੁੱਟ-ਕੁੱਟ ਕੇ ਮਾਰ ਦਿੱਤੀ ਬਜ਼ੁਰਗ ਮਾਂ
Tuesday, Aug 18, 2026 - 07:28 PM (IST)
ਸੀਤਾਪੁਰ, (ਏਜੰਸੀ)-ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ ’ਚ ਸ਼ਰਾਬ ਦੀ ਲਤ ਨੇ ਇਕ ਪਰਿਵਾਰ ਨੂੰ ਉਜਾੜ ਦਿੱਤਾ। ਇਮਲੀਆ ਸੁਲਤਾਨਪੁਰ ਥਾਣਾ ਖੇਤਰ ਦੇ ਬੇਨੀਆਪੁਰ ਪਿੰਡ ’ਚ ਸ਼ਰਾਬ ਪੀਣ ਤੋਂ ਰੋਕਣ ’ਤੇ ਭੜਕੇ ਇਕ ਨੌਜਵਾਨ ਨੇ ਆਪਣੀ 65 ਸਾਲਾ ਮਾਂ ਦੀ ਡੰਡੇ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਪਿੰਡ ’ਚ ਸਨਸਨੀ ਫੈਲ ਗਈ। ਪੁਲਸ ਅਨੁਸਾਰ ਸਾਵਿੱਤਰੀ ਦੇਵੀ (65) ਵਿਧਵਾ ਸੀ ਅਤੇ ਆਪਣੇ ਪੁੱਤਰ ਤ੍ਰਿਭੁਵਨ ਨਾਲ ਰਹਿੰਦੀ ਸੀ। ਤ੍ਰਿਭੁਵਨ ਸ਼ਰਾਬ ਦਾ ਆਦੀ ਸੀ ਅਤੇ ਕੋਈ ਕੰਮ ਨਹੀਂ ਕਰਦਾ ਸੀ।
ਇਸੇ ਕਾਰਨ ਉਹ ਅਕਸਰ ਆਪਣੀ ਮਾਂ ਨਾਲ ਝਗੜਾ ਕਰਦਾ ਰਹਿੰਦਾ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਆਪਣੀ ਮਾਂ ਨਾਲ ਕੁੱਟਮਾਰ ਕਰ ਚੁੱਕਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਫੋਰੈਂਸਿਕ ਟੀਮ ਨੇ ਵੀ ਘਟਨਾ-ਸਥਾਨ ਤੋਂ ਸਬੂਤ ਜੁਟਾਏ ਹਨ। ਵਧੀਕ ਪੁਲਸ ਸੁਪਰਡੈਂਟ ਦੁਰਗੇਸ਼ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।
