ਮਹਿਲਾ ਅਫ਼ਸਰ ਦੇ ਪਤੀ ਨੇ Bedroom ''ਚ ਲਗਾ ਲਏ ਖ਼ੁਫ਼ੀਆ ਕੈਮਰੇ! ਅਸ਼ਲੀਲ ਵੀਡੀਓ ਵੇਖ...

Wednesday, Jul 23, 2025 - 09:27 AM (IST)

ਮਹਿਲਾ ਅਫ਼ਸਰ ਦੇ ਪਤੀ ਨੇ Bedroom ''ਚ ਲਗਾ ਲਏ ਖ਼ੁਫ਼ੀਆ ਕੈਮਰੇ! ਅਸ਼ਲੀਲ ਵੀਡੀਓ ਵੇਖ...

ਨੈਸ਼ਨਲ ਡੈਸਕ: ਇਕ ਮਹਿਲਾ ਅਫ਼ਸਰ ਦੇ ਪਤੀ ਨੇ Bedroom ਵਿਚ ਖ਼ੁਫ਼ੀਆ ਕੈਮਰੇ ਲਗਾ ਕੇ ਪਤੀ-ਪਤਨੀ ਦੇ ਨਿੱਜੀ ਪਲਾਂ ਨੂੰ ਰਿਕਾਰਡ ਕਰ ਲਿਆ। ਹੋਰ ਤਾਂ ਹੋਰ ਉਸ ਨੇ Bathroom 'ਚ ਵੀ ਕੈਮਰੇ ਲਗਾਏ ਹੋਏ ਸਨ। ਆਪਣੀ ਅਸ਼ਲੀਲ ਵੀਡੀਓ ਵੇਖ ਉਸ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਇਸ ਮਗਰੋਂ ਪਤੀ ਨੇ ਉਸ ਕੋਲੋਂ 1.5 ਲੱਖ ਰੁਪਏ ਮੰਗੇ ਤੇ ਨਾ ਦੇਣ 'ਤੇ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਤਕ ਦੇ ਦਿੱਤੀ। ਇਹ ਸ਼ਰਮਨਾਕ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀਰਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਮਹਿਲਾ ਅਫ਼ਸਰ ਦਾ ਪਤੀ ਵੀ ਸਰਕਾਰੀ ਮੁਲਾਜ਼ਮ ਹੈ। ਮਹਿਲਾ ਅਫ਼ਸਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਆਪਣੇ ਪਤੀ ਤੇ ਸਹੁਰਾ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਪੁਲਸ ਨੇ ਮਹਿਲਾ ਦੀ ਸ਼ਿਕਾਇਤ ਦੇ ਅਧਾਰ 'ਤੇ ਪਤੀ ਦੇ ਨਾਲ-ਨਾਲ ਉਸ ਦੀ ਮਾਂ, ਤਿੰਨ ਭੈਣਾਂ ਤੇ 2 ਜੀਜਿਆਂ ਖ਼ਿਲਾਫ਼ ਮਾਮਲਾ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: Air India ਦੇ ਜਹਾਜ਼ ਨੂੰ ਲੱਗ ਗਈ ਅੱਗ

ਪੁਲਸ ਨੇ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਦੀ ਇਕ ਮਹਿਲਾ ਅਫ਼ਸਰ ਨੂੰ ਇਸ ਦੇ ਪਤੀ ਤੇ ਸਹੁਰਾ ਪਰਿਵਾਰ ਵੱਲੋਂ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਗਏ। ਆਂਬੇਗਾਵ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਤੀ ਤੇ ਸਹੁਰਾ ਪਰਿਵਾਰ ਵੱਲੋਂ ਉਸ ਨੂੰ ਮਾਨਸਿਕ ਤੇ ਸਰੀਰਕ ਤਸੀਹੇ ਦਿੱਤੇ ਗਏ। ਉਨ੍ਹਾਂ ਨੇ ਕਾਰ ਦੀਆਂ ਕਿਸ਼ਤਾਂ ਭੁਗਤਾਉਣ ਲਈ ਪੇਕਿਆਂ ਤੋਂ 1.5 ਲੱਖ ਰੁਪਏ ਲਿਆਉਣ ਦਾ ਦਬਾਅ ਪਾਇਆ। ਜਦੋਂ ਉਸ ਨੇ ਪੈਸੇ ਲਿਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਅਫ਼ਸਰ ਨੇ ਕਿਹਾ ਕਿ ਮਹਿਲਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਨੇ ਨਿੱਜੀ ਪਲਾਂ ਨੂੰ ਰਿਕਾਰਡ ਕਰਨ ਲਈ Bedroom ਤੇ Bathroom ਵਿਚ ਖ਼ੁਫ਼ੀਆ ਕੈਮਰੇ ਲਗਾਏ ਤੇ ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਉਨ੍ਹਾਂ ਨੂੰ ਜਨਤਕ ਕਰਨ ਦੀ ਧਮਕੀ ਵੀ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News