ਸ਼ਰਮਨਾਕ: ਲਾਸ਼ ਨੂੰ ਲੱਗ ਗਏ ਸੀ ਕੀੜੇ, ਲਾਸ਼ ਨੂੰ ਮੋਢੇ ''ਤੇ ਰੱਖ ਕੇ ਪੋਸਟਮਾਰਟਮ ਲਈ ਗਏ

07/06/2017 2:00:54 PM

ਕੋਰੀਆ— ਇਕ ਮਹੀਨੇ ਤੋਂ ਲਾਪਤਾ ਵਿਅਕਤੀ ਜੰਗਲ ਵਿੱਚ ਦਰਖੱਤ ਨਾਲ ਫਾਹੇ ਉੱਤੇ ਲਟਕਦਾ ਮਿਲਿਆ। ਵਿਅਕਤੀ ਦੀ ਲਾਸ਼ ਸੜ ਗਈ ਸੀ ਅਤੇ ਉਸ ਨੂੰ ਕੀੜੇ ਲੱਗ ਗਏ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਲੈ ਕੇ ਜਾਣਾ ਸੀ ਪਰ ਸਕਰਾਰੀ ਮਦਦ ਨਾ ਮਿਲਣ ਨਾਲ ਪਰਿਵਾਰਕ ਮੈਂਬਰ ਨੇ ਬਾਂਸ ਦੀ ਬਹਿੰਗੀ ਬਣਾ ਕੇ ਮੋਢੇ ਉੱਤੇ ਲੈ ਕੇ ਕਰੀਬ 35 ਕਿਲੋਮੀਟਰ ਪੈਦਲ ਗਏ ਸੀ।

PunjabKesari

ਕੋਰੀਆ ਜ਼ਿਲੇ ਦੇ ਸੋਹਨਤ ਥਾਣਾ ਇਲਾਕੇ ਵਿੱਚ ਸਥਿਤ ਪਿੰਡ ਚੰਦਹਾ ਦਾ ਵਿਅਕਤੀ ਜੋ ਪਿਛਲੇ ਮਹੀਨੇ ਤੋਂ ਲਾਪਤਾ ਸੀ, ਉਸ ਦੀ ਲਾਸ਼ ਨੇੜੇ ਦੇ ਜੰਗਲ ਵਿੱਚ ਫਾਹੇ ਨਾਲ ਲਟਕਦੀ ਮਿਲੀ। ਪਰਿਵਾਰਕ ਮੈਂਬਰਾਂ ਨੇ ਸੋਨਹਤ ਥਾਣੇ ਵਿੱਚ ਜੰਗਲ ਵਿੱਚ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਦਿੱਤੀ। ਪੁਲਸ ਲਾਸ਼ ਨੂੰ ਲੈ ਜਾਣ ਲਈ ਕਿਸੇ ਵਾਹਨ ਦਾ ਇੰਤਜ਼ਾਮ ਨਾ ਕਰ ਸਕੀ। ਅਜਿਹੇ ਵਿੱਚ ਪਰਿਵਾਰਕ ਮੈਂਬਰ ਬਾਂਸ ਦੀ ਬਹਿੰਗੀ ਬਣਾ ਕੇ ਮੋਢੇ ਉੱਤੇ ਲਾਸ਼ ਨੂੰ ਢੋਹ ਕੇ 35 ਕਿਲੋਮੀਟਰ ਪੈਦਲ ਪੋਸਟਮਾਰਟਮ ਹਾਊਸ ਲੈ ਗਏ।

PunjabKesari

ਪਿੰਡ ਚੰਦਹਾ ਦੇ ਦੁਲਹੀ ਟਿਕਰਾ ਜੰਗਲ ਵਿੱਚ ਇਕ 26 ਸਾਲਾਂ ਵਿਅਕਤੀ ਦੀ ਲਾਸ਼ ਸੜੀ ਹਾਲਤ ਵਿੱਚ ਦਰਖੱਤ ਨਾਲ ਲਟਕਦੀ ਮਿਲੀ। ਪਿੰਡ ਦੇ ਮਵੇਸ਼ੀ ਚਰਵਾਹਾਂ ਨੇ ਦੇਖਿਆ ਤਾਂ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ। ਸੂਚਨਾ ਦੇ ਬਾਅਦ ਪਿੰਡ ਵਾਸੀਆਂ ਨੇ ਘਟਨਾਸਥਾਨ ਉੱਤੇ ਦੇਖਿਆ ਤਾਂ ਪਿੰਡ ਦੇ ਹੀ ਗਯਾਨਾਥ ਦੇ ਰੂਪ ਵਿੱਚ ਮ੍ਰਿਤਕ ਦੀ ਪਛਾਣ ਹੋਈ। ਲਾਸ਼ ਦੇ ਕੋਲ ਹੀ ਪਈ ਕੁਹਾੜੀ ਅਤੇ ਕੱਪੜਿਆਂ ਨੂੰ ਦੇਖ ਕੇ ਬਾਬੂਲਾਲ ਚੇਰਵਾ ਨੇ ਮਾਨਸਿਕ ਰੂਪ ਤੋਂ ਠੀਕ ਨਾ ਹੋਣ ਇਹ ਕਦਮ ਚੁੱਕਣ ਬਾਰੇ ਦੱਸਿਆ ਹੈ। ਇਹ ਪਿਛਲੇ ਇਕ ਮਹੀਨੇ ਤੋਂ ਲਾਪਤਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕ ਦੀ ਜਾਂਚ ਕੀਤੀ ਜਾ ਰਹੀ ਹੈ। 

PunjabKesari
ਵਿਅਕਤੀ ਦੇ ਪਿਤਾ ਨੇ ਦੱਸਿਆ ਡੇਢ ਸਾਲ ਪਹਿਲੇ ਉਸ ਦਾ ਵਿਆਹ ਹੋਇਆ ਸੀ। ਵਿਆਹ ਦੇ ਬਾਅਦ ਤੋਂ ਉਸ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ। ਅਕਸਰ ਉਹ ਬਿਨਾਂ ਦੱਸੇ ਕਿਤੇ ਚਲਾ ਜਾਂਦਾ ਸੀ। ਘਰ ਦੇ ਵੀ ਖੋਜ ਕਰਕੇ ਪਰੇਸ਼ਾਨ ਹੋ ਗਏ ਸੀ। ਜਦੋਂ ਉਹ ਲਾਪਤਾ ਹੋਇਆ ਅਤੇ ਮਿਲਿਆ ਨਹੀਂ ਤਾਂ ਉਸ ਦੀ ਪਤਨੀ ਪੇਕੇ ਚਲੀ ਗਈ। ਘਰਦੇ ਉਸ ਦੀ ਮਿਲਣ ਦੀ ਉਮੀਦ ਖੋਹ ਚੁੱਕੇ ਸੀ। ਇੱਥੇ ਫੋਨ ਦੀ ਸੁਵਿਧਾ ਨਹੀਂ ਹੈ। ਕਲੈਕਟਰ ਦੇ ਨਿਰਦੇਸ਼ ਦੇ ਬਾਵਜੂਦ ਸਰਕਾਰੀ ਵਾਹਨ ਇੱਧਰ ਨਹੀਂ ਆਉਂਦੇ ਹਨ।

PunjabKesari


Related News