''ਗਲੋਬਲ ਫਾਈਨਾਂਸ'' ਮੈਗਜ਼ੀਨ ਦੀ ਦਰਜਾਬੰਦੀ ''ਚ ਛਾਏ ਸ਼ਕਤੀਕਾਂਤ ਦਾਸ, ਦੂਜੇ ਸਾਲ ਬਣੇ ਚੋਟੀ ਦੇ ਕੇਂਦਰੀ ਬੈਂਕਰ
Tuesday, Aug 20, 2024 - 11:12 PM (IST)

ਮੁੰਬਈ (ਭਾਸ਼ਾ) : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਅਮਰੀਕਾ ਦੀ 'ਗਲੋਬਲ ਫਾਈਨਾਂਸ' ਮੈਗਜ਼ੀਨ ਨੇ ਲਗਾਤਾਰ ਦੂਜੇ ਸਾਲ ਵਿਸ਼ਵ ਪੱਧਰ 'ਤੇ ਚੋਟੀ ਦੇ ਕੇਂਦਰੀ ਬੈਂਕਰ ਵਜੋਂ ਦਰਜਾਬੰਦੀ ਦਿੱਤੀ ਹੈ। ਆਰ.ਬੀ.ਆਈ. ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, ''ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਲਗਾਤਾਰ ਦੂਜੇ ਸਾਲ ਆਰ.ਬੀ.ਆਈ ਗਵਰਨਰ ਦਾਸ ਨੂੰ 'ਗਲੋਬਲ ਫਾਈਨੈਂਸ ਸੈਂਟਰਲ ਬੈਂਕਰ ਰਿਪੋਰਟ ਕਾਰਡ 2024' ਵਿਚ 'ਏ ਪਲੱਸ' ਰੇਟਿੰਗ ਦਿੱਤੀ ਗਈ ਹੈ।''
ਗਲੋਬਲ ਫਾਈਨਾਂਸ ਮੈਗਜ਼ੀਨ ਨੇ ਇਕ ਬਿਆਨ ਵਿਚ ਕਿਹਾ ਕਿ ਮਹਿੰਗਾਈ, ਆਰਥਿਕ ਵਿਕਾਸ ਦੇ ਟੀਚਿਆਂ, ਮੁਦਰਾ ਸਥਿਰਤਾ ਅਤੇ ਵਿਆਜ ਦਰ ਪ੍ਰਬੰਧਨ ਵਿਚ ਸਫਲਤਾ ਲਈ 'ਏ' ਤੋਂ 'ਐੱਫ' ਦੇ ਪੈਮਾਨੇ 'ਤੇ ਰੇਟਿੰਗ ਦਿੱਤੀ ਗਈ ਹੈ। ਇੱਥੇ 'ਏ' ਸ਼ਾਨਦਾਰ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ, ਜਦੋਂਕਿ 'ਐੱਫ' ਪੂਰੀ ਅਸਫਲਤਾ ਨੂੰ ਦਰਸਾਉਂਦਾ ਹੈ। ਡੈਨਮਾਰਕ ਦੇ ਕ੍ਰਿਸ਼ਚੀਅਨ ਕੇਟਲ ਥੌਮਸਨ, ਭਾਰਤ ਦੇ ਸ਼ਕਤੀਕਾਂਤ ਦਾਸ ਅਤੇ ਸਵਿਟਜ਼ਰਲੈਂਡ ਦੇ ਥਾਮਸ ਜਾਰਡਨ ਨੂੰ ਕੇਂਦਰੀ ਬੈਂਕਰਾਂ ਦੀ 'ਏ+' ਸ਼੍ਰੇਣੀ ਵਿਚ ਦਰਜਾ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8