ਪਾਕਿ 'ਚ ਆਪਣੀ 'ਟੁੱਟੀ ਹੱਡੀ' ਜੁੜਾ ਰਹੇ 'ਸ਼ਾਹਰੁਖ ਖਾਨ', ਲੋਕ ਕਰ ਰਹੇ ਟ੍ਰੋਲ

4/7/2021 11:43:49 PM

ਇਸਲਾਮਾਬਾਦ - ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਪਾਕਿਸਤਾਨ ਵਿਚ ਵੀ ਕਾਫੀ ਮਸ਼ਹੂਰ ਹਨ ਅਤੇ ਇਹੀ ਕਾਰਣ ਹੈ ਕਿ ਲੋਕ ਉਨ੍ਹਾਂ ਦੇ ਨਾਂ ਦੀ ਵਰਤੋਂ ਆਪਣੇ ਫਾਇਦੇ ਲਈ ਕਰਨ ਲੱਗੇ ਹਨ। ਸ਼ਾਹਰੁਖ ਖਾਨ ਦੀ ਇਕ ਤਸਵੀਰ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਉਨ੍ਹਾਂ ਦੇ ਹੱਥ ਦੀ ਹੱਡੀ ਟੁੱਟੀ ਹੋਈ ਹੈ ਅਤੇ ਉਹ ਪਲਾਸਤਰ ਕਰਾਈ ਹੋਏ ਦਿੱਖ ਰਹੇ ਹਨ। ਦਰਅਸਲ ਪਾਕਿਸਤਾਨ ਦਾ ਇਕ ਹਸਪਤਾਲ ਸ਼ਾਹਰੁਖ ਦੇ ਫਰਜ਼ੀ ਪੋਸਟਰ ਬਣਾ ਕੇ ਆਪਣਾ ਪ੍ਰਚਾਰ ਕਰਦਾ ਹੈ।

ਇਹ ਵੀ ਪੜੋ  ਹੁਣ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ 'ਐਸਟ੍ਰਾਜ਼ੈਨੇਕਾ' ਦੀ ਥਾਂ ਲਾਈ ਜਾਵੇਗੀ ਕੋਰੋਨਾ ਦੀ ਇਹ ਵੈਕਸੀਨ

ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਹਾਫਿਜ਼ਾਬਾਦ ਵਿਚ ਇਹ ਹੱਡੀ ਜੋੜ ਸੈਂਟਰ ਹੈ। ਹੱਡੀ ਜੋੜਣ ਵਾਲੇ ਇਸ ਹਸਪਤਾਲ ਨੇ ਖੁਦ ਨੂੰ ਵਧੀਆ ਦਿਖਾਉਣ ਲਈ ਸ਼ਾਹਰੁਖ ਖਾਨ ਦੇ ਹੱਥ ਟੁੱਟਣ ਵਾਲੀ ਤਸਵੀਰ ਨੂੰ ਆਪਣਾ ਪੋਸਟਰ ਬਣਾ ਲਿਆ ਹੈ। ਹਸਪਤਾਲ ਦੇ ਬ੍ਰਾਂਡ ਅੰਬੈਂਡਸਰ ਬਣੇ ਸ਼ਾਹਪੁਖ ਹੁਣ ਸੋਸ਼ਲ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣ ਗਏ ਹਨ। ਪਾਕਿਸਤਾਨ ਪੱਤਰਕਾਰ ਨਾਇਲਾ ਇਨਾਯਤ ਨੇ ਸ਼ਾਹਰੁਖ ਦੇ ਹੱਥ ਟੁੱਟਣ ਦੀ ਤਸਵੀਰ ਨੂੰ ਟਵਿੱਟਰ 'ਤੇ ਸ਼ੇਅਰ ਕੀਤੀ ਹੈ।

ਇਹ ਵੀ ਪੜੋ ਦੁਬਈ ਏਅਰਪੋਰਟ 'ਤੇ ਕੰਮ ਕਰਨ ਵਾਲੇ ਇਸ ਭਾਰਤੀ ਪ੍ਰਵਾਸੀ ਦੀ ਚਮਕੀ ਕਿਸਮਤ, ਜਿੱਤੇ 10 ਲੱਖ ਡਾਲਰ

ਤੁਹਾਨੂੰ ਹਸਪਤਾਲ ਦਾ ਪ੍ਰਚਾਰ ਕਰਨ ਲਈ ਕਿੰਨੇ ਪੈਸੇ ਮਿਲਦੇ ਹਨ..
ਇਸ ਤਸਵੀਰ 'ਤੇ ਲੋਕ ਹੁਣ ਸ਼ਾਹਰੁਖ ਖਾਨ ਨੂੰ ਟੈਗ ਕਰ ਕੇ ਸਵਾਲ ਪੁੱਛ ਰਹੇ ਹਨ ਕਿ ਤੁਹਾਨੂੰ ਹਸਪਤਾਲ ਦਾ ਪ੍ਰਚਾਰ ਕਰਨ ਲਈ ਕਿੰਨੇ ਪੈਸੇ ਮਿਲਦੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਹੁਣ ਇਮਰਾਨ ਖਾਨ ਮੁਲਕ ਵਿਚ ਹੋਣ ਵਾਲੀਆਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਏ ਜਾਣਗੇ। ਉਥੇ ਇਕ ਹੋਰ ਯੂਜ਼ਰ ਨੇ ਸਲਮਾਨ ਖਾਨ ਦੀ ਤਸਵੀਰ ਪੋਸਟ ਕਰ ਦਿੱਤੀ ਅਤੇ ਲਿਖਿਆ ਕਿ ਸਲਮਾਨ ਖਾਨ ਮੀਟ ਵੇਚ ਰਹੇ ਹਨ।

ਇਹ ਵੀ ਪੜੋ ਫੇਸਬੁੱਕ ਡਾਟਾ ਲੀਕ ਮਾਮਲੇ 'ਚ ਖੁਲਾਸਾ : ਮੈਸੇਜ ਕਰਨ ਲਈ ਆਪ ਖੁਦ ਇਸ APP ਦੀ ਵਰਤੋਂ ਕਰਦੇ ਹਨ ਜ਼ੁਕਰਬਰਗ

ਵੀਰ ਜ਼ਾਰਾ ਫਿਲਮ ਵਿਚ ਪਾਕਿਸਤਾਨੀ ਜ਼ਾਰਾ ਹਯਾਤ ਖਾਨ ਨਾਲ ਵਿਆਹ ਕਰਨ ਵਾਲੇ ਸ਼ਾਹਰੁਖ ਪਾਕਿਸਤਾਨ ਵਿਚ ਕਾਫੀ ਮਸ਼ਹੂਰ ਹਨ। ਸ਼ਾਇਦ ਇਹੀ ਕਾਰਣ ਹੈ ਕਿ ਹਫੀਜ਼ਾਬਾਦ ਦੇ ਡਿਪਟੀ ਕਮਿਸ਼ਨਰ ਨੇ ਪਿਛਲੇ ਸਾਲ ਕੋਰੋਨਾ ਵਾਇਰਸ ਕਰ ਕੇ ਲੋਕਾਂ ਨੂੰ ਅਪੀਲ ਕਰਨ ਲਈ ਸ਼ਾਹਰੁਖ ਦੇ ਗਾਣੇ ਦੀ ਧੁਨ 'ਤੇ ਗਾਣਾ ਗਾਇਆ ਸੀ। ਪਾਕਿਸਤਾਨ ਵਿਚ ਕਿੰਗ ਖਾਨ ਦੀਆਂ ਫਿਲਮਾਂ ਬਹੁਤ ਦੇਖੀਆਂ ਜਾਂਦੀਆਂ ਹਨ।

ਇਹ ਵੀ ਪੜੋ ਮਿਸਰ ਦੀ ਸ਼ਾਹੀ ਪਰੇਡ 'ਚ ਕੋਈ ਰਾਸ਼ਟਰਪਤੀ ਨਹੀਂ, 21 ਤੋਪਾਂ ਦੀ ਸਲਾਮੀ ਨਾਲ ਕੱਢੀ ਗਈ 3000 ਸਾਲ ਪੁਰਾਣੀ 'ਮਮੀ'

 


Khushdeep Jassi

Content Editor Khushdeep Jassi