ਰਤਨ ਟਾਟਾ ਦੇ ਅੰਤਿਮ ਸੰਸਕਾਰ ''ਚ ਸ਼ਾਮਲ ਹੋਣਗੇ ਸ਼ਾਹ, ਕਈ ਮੰਤਰੀਆਂ ਨੇ ਜਤਾਇਆ ਸੋਗ

Thursday, Oct 10, 2024 - 10:21 AM (IST)

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਨੂੰ ਉਦਯੋਗਪਤੀ ਰਤਨ ਟਾਟਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸ਼ਾਹ ਭਾਰਤ ਸਰਕਾਰ ਦੀ ਤਰਫੋਂ ਰਤਨ ਟਾਟਾ ਨੂੰ ਸ਼ਰਧਾਂਜਲੀ ਦੇਣਗੇ। ਗ੍ਰਹਿ ਮੰਤਰੀ ਸਨਅਤਕਾਰ ਦੇ ਅੰਤਿਮ ਸੰਸਕਾਰ ਲਈ ਮੁੰਬਈ ਜਾਣਗੇ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਲਾਓਸ ਜਾ ਰਹੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਘੇ ਉਦਯੋਗਪਤੀ ਰਤਨ ਟਾਟਾ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਦੂਰਦਰਸ਼ੀ ਵਪਾਰਕ ਨੇਤਾ ਅਤੇ ਇੱਕ ਅਸਾਧਾਰਨ ਵਿਅਕਤੀ ਕਿਹਾ ਸੀ।

ਇਹ ਵੀ ਪੜ੍ਹੋ - 2028 ਤੱਕ ਸਰਕਾਰ ਦੇਵੇਗੀ ਫਰੀ ਚੌਲ, ਜਾਣੋ ਕਿਵੇਂ ਲਿਆ ਜਾ ਸਕਦੈ ਸਕੀਮ ਦਾ ਲਾਭ

ਮੋਦੀ ਨੇ 'ਐਕਸ' 'ਤੇ ਕਿਹਾ, "ਸ਼੍ਰੀ ਰਤਨ ਟਾਟਾਜੀ ਦਾ ਸਭ ਤੋਂ ਵਿਲੱਖਣ ਪਹਿਲੂ ਵੱਡੇ ਸੁਫ਼ਨੇ ਦੇਖਣਾ ਅਤੇ ਦੂਜਿਆਂ ਨੂੰ ਕੁਝ ਦੇਣ ਦੇ ਪ੍ਰਤੀ ਉਹਨਾਂ ਦਾ ਜਨੂੰਨ ਸੀ। ਉਹ ਸਿੱਖਿਆ, ਸਿਹਤ ਸੰਭਾਲ, ਸਫਾਈ, ਪਸ਼ੂ ਭਲਾਈ ਵਰਗੇ ਮੁੱਦਿਆਂ ਨੂੰ ਅੱਗੇ ਵਧਾਉਣ ਵਿੱਚ ਸਭ ਤੋਂ ਅੱਗੇ ਸਨ।'' ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਭਾਰਤੀ ਉਦਯੋਗਿਕ ਦਿੱਗਜ ਅਤੇ ਟਾਟਾ ਸਮੂਹ ਦੇ ਆਨਰੇਰੀ ਚੇਅਰਮੈਨ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਸਮਾਜ 'ਤੇ ਅਮਿੱਟ ਛਾਪ ਛੱਡੀ ਹੈ। ਸੀਤਾਰਮਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, ''ਸ਼੍ਰੀ ਰਤਨ ਟਾਟਾ ਦੇ ਦੇਹਾਂਤ ਤੋਂ ਦੁਖੀ ਹਾਂ। ਉਹ ਇੱਕ ਬੇਮਿਸਾਲ ਨੇਤਾ, ਦੂਰਦਰਸ਼ੀ ਉਦਯੋਗਪਤੀ ਅਤੇ ਪਰਉਪਕਾਰੀ ਸਨ, ਜਿਨ੍ਹਾਂ ਦੇ ਯੋਗਦਾਨ ਨੇ ਸਾਡੇ ਸਮਾਜ 'ਤੇ ਅਮਿੱਟ ਛਾਪ ਛੱਡੀ ਹੈ।''

ਇਹ ਵੀ ਪੜ੍ਹੋ - ਨਸ਼ੇ ਦੀ ਹਾਲਤ 'ਚ ਦਰੱਖ਼ਤ 'ਤੇ ਚੜ੍ਹਿਆ ਨੌਜਵਾਨ, ਹੇਠਾਂ ਉਤਰਨ ਲਈ ਪੁਲਸ ਤੋਂ ਕੀਤੀ ਅਨੋਖੀ ਮੰਗ

ਉਹਨਾਂ ਨੇ ਕਿਹਾ ਕਿ ਨਵੀਨਤਾ, ਵਪਾਰਕ ਵਿਚ ਵੀ ਨੈਤਿਕਤਾ ਦਾ ਪਾਲਣ ਕਰਨ ਵਾਲੇ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਉਹਨਾਂ ਦੇ ਡੂੰਘੇ ਸੰਕਲਪਾ ਨੇ ਉਦਯੋਗਾਂ ਨੂੰ ਬਦਲ ਦਿੱਤਾ ਅਤੇ ਭਾਈਚਾਰਿਆਂ ਨੂੰ ਉੱਨਤ ਕਰਨ ਦਾ ਕੰਮ ਕੀਤਾ। ਉਸਨੇ ਕਿਹਾ, "ਮੈਂ ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਉਨ੍ਹਾਂ ਸਾਰੇ ਲੋਕਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹਾਂ ਜਿਨ੍ਹਾਂ ਦੇ ਜੀਵਨ ਨੂੰ ਉਹਨਾਂ ਨੇ ਸਵਾਰਿਆ ਹੈ। ਉਨ੍ਹਾਂ ਦੀ ਸ਼ਾਨਦਾਰ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।'' ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਵੀਰਵਾਰ ਨੂੰ ਰਤਨ ਟਾਟਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ 'ਦ੍ਰਿਸ਼ਟੀ' ਉਦਯੋਗਪਤੀ ਇੱਕ ਸੱਚੇ 'ਰਾਸ਼ਟਰਵਾਦੀ' ਸਨ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਤਨ ਟਾਟਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ 'ਦੇਸ਼ ਦਾ ਮਹਾਨ ਪੁੱਤਰ' ਦੱਸਿਆ। ਗਡਕਰੀ ਨੇ 'ਐਕਸ' 'ਤੇ ਲਿਖਿਆ, "ਰਤਨ ਟਾਟਾ ਨਾਲ ਮੇਰੇ ਤਿੰਨ ਦਹਾਕਿਆਂ ਤੋਂ ਕਰੀਬੀ ਪਰਿਵਾਰਕ ਸਬੰਧ ਸਨ।"

ਇਹ ਵੀ ਪੜ੍ਹੋ - ਵੱਡੀ ਖ਼ਬਰ : 7 ਤੋਂ 12 ਅਕਤੂਬਰ ਤੱਕ ਛੁੱਟੀਆਂ! ਸਕੂਲ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News