ਰਾਜਸਭਾ ''ਚ ਦਿੱਲੀ ਦੰਗਿਆਂ ''ਤੇ ਬੋਲੇ ਸ਼ਾਹ, ਚਰਚਾ ਤੋਂ ਭੱਜਣ ਦਾ ਵਿਚਾਰ ਨਹੀਂ ਸੀ
Thursday, Mar 12, 2020 - 07:11 PM (IST)

ਨਵੀਂ ਦਿੱਲੀ — ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ ਕਿ ਦਿੱਲੀ ਦੰਗਿਆਂ 'ਚ ਚਰਚਾ ਤੋਂ ਭੱਜਣ। ਅਮਿਤ ਸ਼ਾਹ ਨੇ ਕਿਹਾ ਕਿ ਇਸ ਚਰਚਾ ਦੇ ਜਰੀਏ ਇਹ ਸੰਦੇਸ਼ ਨਾ ਜਾਵੇ ਕਿ ਅਸੀਂ ਕੁਝ ਚੀਜਾਂ ਨੂੰ ਬਚਾਉਣਾ ਚਾਹੁੰਦੇ ਸੀ ਜਾਂ ਭੱਜਣਾ ਚਾਹੁੰਦੇ ਸੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਸਭਾ ਨੇ ਰਾਜਸਭਾ 'ਚ ਕਿਹਾ ਕਿ ਸਿਰਫ ਡਰਾਇਵਿੰਗ ਲਾਇਸੰਸ ਅਤੇ ਵੋਟਰ ਆਈ.ਡੀ. ਕਾਰਡ ਦਾ ਇਸਤੇਮਾਲ ਚਿਹਰੇ ਦੀ ਪਛਾਣ ਲਈ ਕੀਤਾ ਜਾ ਰਿਹਾ ਹੈ। ਆਧਾਰ ਡਾਟਾ ਦਾ ਇਸਤੇਮਾਲ ਇਸ ਦੇ ਲਈ ਨਹੀਂ ਕੀਤਾ ਜਾ ਰਿਹਾ ਹੈ, ਜਿਵੇਂ ਕਿ ਮੀਡੀਆ ਦੇ ਕੁਝ ਵਰਗਾਂ ਵੱਲੋਂ ਗਲਤ ਤਰੀਕੇ ਨਾਲ ਦੱਸਿਆ ਜਾ ਗਿਆ ਹੈ।