ਮਹੰਤ ਪਰਮਹੰਸ ਦਾ ਵੱਡਾ ਬਿਆਨ, ਕਿਹਾ- ਮੁਆਫ਼ ਹੋਵੇ ਸ਼ਬਨਮ ਦੀ ਫਾਂਸੀ ਦੀ ਸਜ਼ਾ, ਨਹੀਂ ਤਾਂ ਆਉਣਗੀਆਂ ‘ਆਫ਼ਤਾਂ’

02/22/2021 6:19:20 PM

ਨਵੀਂ ਦਿੱਲੀ— ਸਾਲ 2008 ’ਚ ਪੇ੍ਰਮੀ ਨਾਲ ਵਿਆਹ ਕਰਾਉਣ ਦੀ ਜਿੱਦ ’ਚ ਆਪਣੇ ਪਰਿਵਾਰ ਦੇ 7 ਮੈਂਬਰਾਂ ਦਾ ਕਤਲ ਕਰਨ ਵਾਲੀ ਸ਼ਬਨਮ ਨੂੰ ਛੇਤੀ ਹੀ ਫਾਂਸੀ ਦਿੱਤੀ ਜਾਵੇਗੀ। ਮਥੁਰਾ ਜੇਲ੍ਹ ’ਚ ਬੰਦ ਸ਼ਬਨਮ ਨੂੰ ਫਾਂਸੀ ਦੇਣ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਸ਼ਬਨਮ ਦੇ ਬੇਟੇ ਤਾਜ ਨੇ ਰਾਸ਼ਟਰਪਤੀ ਨੂੰ ਗੁਹਾਰ ਲਾਈ ਹੈ ਕਿ ਉਸ ਦੀ ਮਾਂ ਨੂੰ ਮੁਆਫ਼ ਕਰ ਦਿੱਤਾ ਜਾਵੇ। ਸ਼ਬਨਮ ਦੀ ਫਾਂਸੀ ਦੀ ਸਜ਼ਾ ਨੂੰ ਰੋਕਣ ਲਈ ਹੁਣ ਰਾਮ ਦੀ ਨਗਰੀ ਅਯੁੱਧਿਆ ਤੋਂ ਵੀ ਆਵਾਜ਼ ਉਠਣ ਲੱਗੀ ਹੈ। ਅਯੁੱਧਿਆ ਦੇ ਮਹੰਤ ਪਰਮਹੰਸ ਦਾਸ ਨੇ ਵੀ ਅਪੀਲ ਕੀਤੀ ਹੈ ਕਿ ਸ਼ਬਨਮ ਨੂੰ ਜਨਾਨੀ ਹੋਣ ਦੇ ਨਾਅਤੇ ਇਕ ਵਾਰ ਮੁਆਫ਼ ਕੀਤਾ ਜਾਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਪਿਆਰ ’ਚ ਪਾਗਲ ‘ਸ਼ਬਨਮ’ ਨੇ ਕੁਹਾੜੀ ਨਾਲ ਕਤਲ ਕੀਤੇ ਸਨ 7 ਪਰਿਵਾਰਕ ਮੈਂਬਰ, ਹੁਣ ਹੋਵੇਗੀ ਫਾਂਸੀ

ਮਹੰਤ ਪਰਮਹੰਸ ਨੇ ਕਿਹਾ ਕਿ ਹਿੰਦੂ ਸ਼ਾਸਤਰਾਂ ਵਿਚ ‘ਨਾਰੀ’ ਦਾ ਸਥਾਨ ਪੁਰਸ਼ਾਂ ਤੋਂ ਕਾਫੀ ਉੱਪਰ ਹੈ, ਇਸ ਲਈ ਕਿਸੇ ਵੀ ਨਾਰੀ ਨੂੰ ਮੌਤ ਦੀ ਸਜ਼ਾ ਦੇਣਾ ਸਹੀ ਨਹੀਂ ਹੈ। ਭਾਵੇਂ ਹੀ ਉਸ ਦਾ ਅਪਰਾਧ ਬਹੁਤ ਵੱਡਾ ਹੋਵੇ ਪਰ ਉਸ ਨੂੰ ਫਾਂਸੀ ਦੇਣਾ ਉੱਚਿਤ ਨਹੀਂ ਹੋਵੇਗਾ। ਸ਼ਬਨਮ ਦਾ ਅਪਰਾਧ ਮੁਆਫ਼ ਕਰਨ ਯੋਗ ਨਹੀਂ ਹੈ ਪਰ ਫਿਰ ਵੀ ਮੈਂ ਰਾਸ਼ਟਰਪਤੀ ਨੂੰ ਅਪੀਲ ਕਰਦਾ ਹਾਂ ਕਿ ਸ਼ਬਨਮ ਦੀ ਦਇਆ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਜਾਵੇ। ਸ਼ਬਨਮ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ਼ ਕਰ ਦਿੱਤਾ ਜਾਵੇ। ਜੇਕਰ ਕਿਸੇ ਵੀ ਜਨਾਨੀ ਨਾਲ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਕਾਫੀ ਬਦਕਿਸਮਤੀਪੂਰਨ ਹੈ ਅਤੇ ਅਜਿਹਾ ਹੋਣ ਨਾਲ ਅਸੀਂ ਕਈ ਆਫਤਾਂ ਨੂੰ ਸੱਦਾ ਦੇ ਰਹੇ ਹਾਂ। 

ਇਹ ਵੀ ਪੜ੍ਹੋਪੂਰੇ ਪਰਿਵਾਰ ਦਾ ਕਤਲ ਕਰਨ ਵਾਲੀ ਸ਼ਬਨਮ ਦੇ ਪੁੱਤ ਨੇ ਰਾਸ਼ਟਰਪਤੀ ਤੋਂ ਕੀਤੀ ਇਹ ਭਾਵੁਕ ਅਪੀਲ

ਦੱਸ ਦੇਈਏ ਕਿ ਆਜ਼ਾਦੀ ਮਗਰੋਂ ਭਾਰਤ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕਿਸੇ ਕੈਦੀ ਜਨਾਨੀ ਨੂੰ ਫਾਂਸੀ ’ਤੇ ਲਟਕਾਇਆ ਜਾਵੇਗਾ। ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸ਼ਬਨਮ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਕਿਸੇ ਵੀ ਸਮੇਂ ਉਸ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਸ਼ਬਨਮ ਦੇ ਪੁੱਤਰ ਤਾਜ ਨੇ ਆਪਣੀ ਮਾਂ ਦੀ ਸਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ। 

ਕੀ ਹੈ ਪੂਰਾ ਮਾਮਲਾ—

ਅਪ੍ਰੈਲ 2008 ਨੂੰ ਪ੍ਰੇਮੀ ਸਲੀਮ ਨਾਲ ਮਿਲ ਕੇ ਸ਼ਬਨਮ ਨੇ ਆਪਣੇ ਹੀ 7 ਪਰਿਵਾਰ ਵਾਲਿਆਂ ਦਾ ਕਤਲ ਕਰ ਦਿੱਤਾ ਸੀ। ਸ਼ਬਨਮ ਦੇ ਪਰਿਵਾਰ 'ਚ ਇਕਮਾਤਰ ਉਸ ਦੇ ਚਾਚਾ ਸੱਤਾਰ ਸੈਫੀ ਅਤੇ ਚਾਚੀ ਫਾਤਿਮਾ ਹੀ ਜਿਊਂਦੇ ਬਚੇ ਸਨ। ਅਮਰੋਹਾ ਦੇ ਹਸਨਪੁਰ ਕਸਬੇ ਨਾਲ ਲੱਗਦੇ ਛੋਟੇ ਜਿਹੇ ਪਿੰਡ ਬਾਵਨਖੇੜੀ 'ਚ ਸਾਲ 2008 ਦੀ 14-15 ਦੀ ਦਰਮਿਆਨੀ ਰਾਤ ਦਾ ਮੰਜਰ ਕੋਈ ਨਹੀਂ ਭੁੱਲਿਆ ਹੈ। ਬੇਸਿਕ ਸਿੱਖਿਆ ਵਿਭਾਗ 'ਚ ਤਾਇਨਾਤ ਸ਼ਬਨਮ ਨੇ ਰਾਤ ਨੂੰ ਆਪਣੇ ਪ੍ਰੇਮੀ ਸਲੀਮ ਨਾਲ ਮਿਲ ਕੇ ਆਪਣਾ ਪਿਤਾ ਮਾਸਟਰ ਸ਼ੌਕਤ, ਮਾਂ ਹਾਸ਼ਮੀ, ਭਰਾ ਅਨੀਸ ਅਤੇ ਰਾਸ਼ਿਦ, ਭਰਜਾਈ ਅੰਜੁਮ ਅਤੇ ਫੁਫੇਰੀ ਭੈਣ ਰਾਬੀਆ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਨੇ ਆਪਣੇ ਮਾਸੂਮ ਭਤੀਜੇ ਅਰਸ਼ ਦਾ ਵੀ ਗਲਾ ਘੁੱਟ ਦਿੱਤਾ ਸੀ। ਇਸ ਕਤਲਕਾਂਡ ਦੌਰਾਨ ਸ਼ਬਨਮ 2 ਮਹੀਨੇ ਦੀ ਗਰਭਵਤੀ ਸੀ। ਦੱਸਣਯੋਗ ਹੈ ਕਿ ਸ਼ਬਨਮ ਅਲੀ, ਉਹ ਮਹਿਲਾ ਕੈਦੀ ਹੈ, ਜਿਸ ਨੂੰ ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਫਾਂਸੀ 'ਤੇ ਲਟਕਾਇਆ ਜਾਵੇਗਾ।

ਇਹ ਵੀ ਪੜ੍ਹੋ150 ਸਾਲ ਪੁਰਾਣਾ ਫਾਂਸੀ ਘਰ ’ਚ ‘ਸ਼ਬਨਮ’ ਨੂੰ ਹੋਵੇਗੀ ਫਾਂਸੀ, ਜਿੱਥੇ ਆਜ਼ਾਦੀ ਮਗਰੋਂ ਕਿਸੇ ਜਨਾਨੀ ਕੈਦੀ ਨੂੰ ਨਹੀਂ ਹੋਈ ਫਾਂਸੀ


Tanu

Content Editor

Related News