ਸਪਾ ਸੈਂਟਰ ''ਚ ਚੱਲ ਰਹੇ ਸੈਕਸ ਰੈਕੇਟ ਦਾ ਹੋਇਆ ਪਰਦਾਫਾਸ਼, 9 ਲੜਕੀਆਂ ਸਣੇ 13 ਗ੍ਰਿਫਤਾਰ
Thursday, Jul 27, 2017 - 11:55 PM (IST)
ਗੁੜਗਾਓਂ— ਸਾਇਬਰ ਸਿਟੀ 'ਚ ਸਪਾ ਸੈਂਟਰਾਂ ਦੇ ਨਾਂ 'ਤੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਸ਼ਹਿਰ 'ਚ ਵੀਰਵਾਰ ਨੂੰ ਵੱਖ-ਵੱਖ ਥਾਵਾਂ 'ਤੇ ਪੁਲਸ ਨੇ ਛਾਪੇਮਾਰੀ ਕਰਕੇ ਕਾਰਵਾਈ ਕੀਤੀ। ਇਸ ਛਾਪੇਮਾਰੀ 'ਚ 9 ਲੜਕੀਆਂ ਸਣੇ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਡੀ.ਐੱਲ.ਐੱਫ. 'ਚ ਸਪਾ ਸੈਂਟਰ ਦੇ ਮੈਨੇਜਰ ਸਣੇ 5 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਥੇ ਹੀ ਦੂਜੇ ਪਾਸੇ ਛਾਪੇਮਾਰੀ ਸੋਹਨਾ ਰੋਡ 'ਤੇ ਇਕ ਮਾਲ 'ਚ ਚੱਲ ਰਹੇ ਸਪਾ ਸੈਂਟਰ 'ਤੇ ਕੀਤੀ ਗਈ। ਜਿਥੇ ਮਾਲਿਕ ਅਤੇ ਮਾਲਕਿਨ, ਦੋ ਗਾਹਕ ਤੋਂ ਇਲਾਵਾ ਤਿੰਨ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
