ਦਾਜ ਕਤਲ ਮਾਮਲੇ ''ਤੇ ਕੋਰਟ ਦੀ ਨਸੀਹਤ- ਸਮਾਜ ਨੂੰ ਦੱਸੋ, ਆਦਮੀ ਦੇ ਕ੍ਰੋਮੋਸੋਮ ਨਾਲ ਤੈਅ ਹੁੰਦੈ ਬੱਚੇ ਦੀ ਲਿੰਗ
Friday, Jan 12, 2024 - 11:43 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਜਿਹੜੇ ਮਾਪੇ ‘ਆਪਣੇ ਵੰਸ਼ ਨੂੰ ਅੱਗੇ ਵਧਾਉਣ’ ਦੀ ਇੱਛਾ ਪੂਰੀ ਨਹੀਂ ਹੋਣ ’ਤੇ ਆਪਣੀਆਂ ਨੂੰਹਾਂ ਨੂੰ ਪਰੇਸ਼ਾਨ ਕਰਦੇ ਹਨ, ਉਨ੍ਹਾਂ ਨੂੰ ਇਸ ਬਾਰੇ ਸੁਚੇਤ ਕਰਨ ਦੀ ਲੋੜ ਹੈ ਕਿ ਇਹ ਉਨ੍ਹਾਂ ਦਾ ਬੇਟਾ ਹੈ ਜਿਸ ਦੇ ਗੁਣਸੂਤਰ (ਕ੍ਰੋਮੋਸੋਮ) ਨਾਲ ਬੱਚੇ ਦਾ ਲਿੰਗ ਨਿਰਧਾਰਤ ਹੁੰਦਾ ਹੈ, ਨੂੰਹ ਨਾਲ ਨਹੀਂ। ਹਾਈ ਕੋਰਟ ’ਚ ਕਥਿਤ ਤੌਰ ’ਤੇ ਦਾਜ ਕਾਰਨ ਇਕ ਔਰਤ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ
ਪੀੜਤਾ ਨੂੰ ਘੱਟ ਦਾਜ ਲਿਆਉਣ ਅਤੇ ਦੋ ਧੀਆਂ ਨੂੰ ਜਨਮ ਦੇਣ ਲਈ ਉਸਦੇ ਪਤੀ ਅਤੇ ਸੁਹਰੇ ਪਰਿਵਾਰ ਵਲੋਂ ਕਥਿਤ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਅਦਾਲਤ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਭੌਤਿਕ ਵਸਤੂਆਂ ਨਾਲ ਔਰਤਾਂ ਨੂੰ ਜੋੜ ਕੇ ਦੇਖਣ ਨਾਲ ਬਰਾਬਰੀ ਅਤੇ ਸਨਮਾਨ ਦੇ ਸਿਧਾਂਤਾਂ ਦੀ ਉਲੰਘਣਾ ਹੁੰਦੀ ਹੈ। ਜਸਟਿਸ ਸਵਰਣ ਕਾਂਤਾ ਸ਼ਰਮਾ ਨੇ ਕਿਹਾ ਕਿ ਦਾਜ ਦੀਆਂ ਬੇਹਿਸਾਬੀਆਂ ਮੰਗਾਂ ਨਾਲ ਸਬੰਧਤ ਮਾਮਲਿਆਂ ਵਿਚ ਛੋਟੀ ਮਾਨਸਿਕਤਾ ਅਤੇ ਉਦਾਹਰਣਾਂ ਨਾਲ ਵਿਆਪਕ ਸਮਾਜਿਕ ਚਿੰਤਾ ਉਜਾਗਰ ਹੁੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8