ਦਿੱਲੀ-NCR ਦੇ ਕਈ ਰਸਤੇ ਬੰਦ, ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਇਜ਼ਰੀ
Sunday, Dec 06, 2020 - 12:39 AM (IST)
ਨਵੀਂ ਦਿੱਲੀ : ਕਿਸਾਨਾਂ ਅਤੇ ਸਰਕਾਰ ਵਿਚਾਲੇ ਪੰਜਵੇਂ ਦੌਰ ਦੀ ਮੀਟਿੰਗ ਵੀ ਬੇਨਤੀਜਾ ਰਹੀ। ਅਗਲੀ ਬੈਠਕ 9 ਦਸੰਬਰ ਨੂੰ ਤੈਅ ਕੀਤੀ ਗਈ ਹੈ। ਇਸ ਦੌਰਾਨ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਅੰਦੋਲਨ ਦੇ ਚੱਲਦੇ ਦਿੱਲੀ-ਐੱਨ.ਸੀ.ਆਰ. ਵਿੱਚ ਆਵਾਜਾਈ ਵਿਵਸਥਾ ਹਿੱਲ ਗਈ ਹੈ। ਤਮਾਮ ਰਸਤੇ ਬੰਦ ਹਨ। ਜਿੱਥੇ ਆਵਾਜਾਈ ਦੀ ਛੋਟ ਹੈ ਉੱਥੇ ਕਾਫੀ ਜਾਮ ਲੱਗਾ ਹੋਇਆ ਹੈ। ਇਸ ਦੌਰਾਨ ਦਿੱਲੀ ਟ੍ਰੈਫਿਕ ਪੁਲਸ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ।
ਸਰਕਾਰ ਦੀ ਕਿਸਾਨਾਂ ਨੂੰ ਅਪੀਲ, ਬਜ਼ੁਰਗ ਤੇ ਔਰਤਾਂ ਨੂੰ ਵਾਪਸ ਭੇਜ ਦਿਓ ਘਰ
NH 44 ਦੋਨਾਂ ਦੋਵਾਂ ਪਾਸਿਓ ਬੰਦ
ਜਾਮ ਅਤੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਟ੍ਰੈਫਿਕ ਪੁਲਸ ਨੇ ਕਈ ਰਸਤਿਆਂ 'ਤੇ ਟ੍ਰੈਫਿਕ ਰੂਟ ਡਾਇਵਰਟ ਕੀਤਾ ਹੈ। ਸਿੰਘੂ, ਔਚੰਦੀ, ਲਾਮਪੁਰ, ਪਿਆਓ ਮਨਿਆਰੀ, ਮੰਗੇਸ਼ ਬਾਰਡਰ ਬੰਦ ਹਨ। ਐੱਨ.ਐੱਚ. 44 ਦੋਨਾਂ ਪਾਸਿਓ ਬੰਦ ਹਨ। ਦਿੱਲੀ ਪੁਲਸ ਨੇ ਟਵੀਟ ਕਰ ਕਿਹਾ ਹੈ ਕਿ, ਸਫਿਆਬਾਦ, ਸਬੋਲੀ, ਐੱਨ.ਐੱਚ. 8/ਭੋਪਰਾ/ਅਪਸਰਾ ਬਾਰਡਰ/ਪੈਰਿਫੇਰਲ ਐਕਸਪ੍ਰੇਸਵੇਅ ਵੱਲੋਂ ਹੋਰ ਰਸਤਾ ਚੁਣਨ।
ਇਨ੍ਹਾਂ ਰਸਤਿਆਂ ਤੋਂ ਜਾਓ ਹਰਿਆਣਾ
ਉਥੇ ਹੀ ਝਟੀਕਰਾ ਬਾਰਡਰ ਸਿਰਫ ਟੂ ਵਹੀਲਰ ਟ੍ਰੈਫਿਕ ਲਈ ਹੀ ਖੁੱਲ੍ਹਾ ਹੈ। ਹਰਿਆਣਾ ਲਈ ਧਨਸਾ, ਦੌਰਾਲਾ, ਕਪਸੇਰਾ, ਰਾਜੋਖਰੀ NH8, ਬਿਜਵਾਸਨ/ਬਜਘੇਰਾ, ਪਾਲਮ ਵਿਹਾਰ ਅਤੇ ਡੂੰਡਾਹੇੜਾ ਬਾਰਡਰ ਵੱਲੋਂ ਜਾ ਸਕਦੇ ਹੋ।
ਯੋਗੀ ਰਾਜ 'ਚ ਕ੍ਰਾਈਮ ਬ੍ਰਾਂਚ 'ਚ ਤਾਇਨਾਤ ਇੰਸਪੈਕਟਰ ਨੇ ਬੀਬੀ SPO ਨਾਲ ਕੀਤਾ ਰੇਪ
ਟਿੱਕਰੀ ਅਤੇ ਝਾਡੋਦਾ ਬੰਦ
ਟਿੱਕਰੀ ਅਤੇ ਝਾਡੋਦਾ ਬਾਰਡਰ ਅੱਜ ਵੀ ਪੂਰੀ ਤਰ੍ਹਾਂ ਟ੍ਰੈਫਿਕ ਮੂਵਮੈਂਟ ਲਈ ਬੰਦ ਹਨ। ਬਦੋਸਰਾਏ ਬਾਰਡਰ ਸਿਰਫ ਹਲਕੇ ਮੋਟਰ ਵਹੀਕਲ ਜਿਵੇਂ ਕਾਰ ਅਤੇ ਦੋ ਪਹੀਆ ਵਾਹਨਾਂ ਲਈ ਖੁੱਲ੍ਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।