ਮੀਂਹ ਕਾਰਨ ਵਾਪਰਿਆ ਵੱਡਾ ਹਾਦਸਾ, ਮੰਦਰ ਦੀ ਸ਼ੈੱਡ ''ਤੇ ਦਰੱਖਤ ਡਿੱਗਣ ਨਾਲ 7 ਲੋਕਾਂ ਦੀ ਮੌਤ

04/10/2023 9:45:26 AM

ਅਕੋਲਾ (ਭਾਸ਼ਾ)- ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹ 'ਚ ਤੇਜ਼ ਹਵਾ ਅਤੇ ਮੀਂਹ ਕਾਰਨ ਇਕ ਮੰਦਰ ਕੰਪਲੈਕਸ 'ਚ ਟੀਨ ਦੇ ਸ਼ੈੱਡ 'ਤੇ ਦਰੱਖਤ ਡਿੱਗਣ ਨਾਲ ਉਸ ਹੇਠਾਂ ਖੜ੍ਹੇ 7 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖ਼ਮੀ ਹੋ ਗਏ। ਸਥਾਨਕ ਪ੍ਰਸ਼ਾਸਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਐਤਵਾਰ ਸ਼ਾਮ ਕਰੀਬ 7.30 ਵਜੇ ਬਾਲਾਪੁਰ ਤਾਲੁਕਾ ਦੇ ਅਧੀਨ ਪਾਰਸ ਪਿੰਡ 'ਚ ਸਥਿਤ ਬਾਬੂਜੀ ਮਹਾਰਾਜ ਮੰਦਰ 'ਚ ਵਾਪਰੀ, ਜਦੋਂ ਲੋਕ ਉੱਥੇ 'ਮਹਾ ਆਰਤੀ' ਲਈ ਇਕੱਠੇ ਹੋਏ ਸਨ।

ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਤੇਜ਼ ਹਵਾ ਅਤੇ ਮੀਂਹ ਕਾਰਨ 100 ਸਾਲ ਪੁਰਾਣਾ ਦਰੱਖਤ ਟੀਨ ਦੇ ਸ਼ੈੱਡ 'ਤੇ ਡਿੱਗ ਗਿਆ। ਘਟਨਾ ਦੇ ਸਮੇਂ ਸ਼ੈੱਡ ਹੇਠਾਂ 40 ਲੋਕ ਮੌਜੂਦ ਸਨ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚੋਂ 5 ਦੀ ਹਾਲਤ ਗੰਭੀਰ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਹਾਦਸੇ ਵਾਲੀ ਜਗ੍ਹਾ ਪਹੁੰਚੇ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਅਕੋਲਾ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।


DIsha

Content Editor

Related News